ਨਵੀਂ ਦਿੱਲੀ (ਏਜੰਸੀ)। ਅਰੁਣ ਜੇਤਲੀ ਨੇ ਐਲਾਨ ਕੀਤਾ ਹੈ ਕਿ ਸਰਕਾਰ 70 ਲੱਖ ਨਵੇਂ ਰੁਜ਼ਗਾਰ ਪੈਦਾ ਕਰੇਗੀ। ਨਵੇਂ ਮੁਲਾਜ਼ਮਾਂ ਲਈ ਈਪੀਐਫ ਵਿੱਚ ਸਰਕਾਰ 12% ਹਿੱਸਾ ਪਾਏਗੀ। ਸਮਾਰਟ ਸਿਟੀ ਪ੍ਰਾਜੈਕਟ ਲਈ 99 ਸ਼ਹਿਰਾਂ ਦੀ ਚੋਣ ਕੀਤੀ ਗਈ ਹੈ।।ਸਰਹੱਦਾਂ ਨੇੜੇ ਸੜਕ ਨਿਰਮਾਣ ਵਿੱਚ ਤੇਜ਼ੀ ਲਿਆਂਦੀ ਜਾਵੇਗੀ। ਅਰੁਣ ਜੇਤਲੀ ਨੇ ਐਲਾਨ ਕੀਤਾ ਹੈ ਕਿ 4 ਕਰੋੜ ਗ਼ਰੀਬ ਘਰਾਂ ਲਈ ਬਿਜਲੀ ਯੋਜਨਾ ਤਹਿਤ ਨਵੇਂ ਕੁਨੈਕਸ਼ਨ ਦਿੱਤੇ ਜਾਣਗੇ। 8 ਕਰੋੜ ਔਰਤਾਂ ਨੂੰ ਮੁਫਤ ਗੈਸ ਕੁਨੈਕਸ਼ਨ ਦਿੱਤੇ ਜਾਣਗੇ। ਇਸ ਤੋਂ ਇਲਾਵਾ ਸਰਕਾਰ ਨੇ ਲੋਕਾਂ ਦੇ ਮੈਡੀਕਲ ਖਰਚ ਵੀ ਕਰੇਗੀ। ਸਰਕਾਰ ਮੁਤਾਬਕ ਹਰ ਪਰਿਵਾਰ ਨੂੰ ਇੱਕ ਸਾਲ ਵਿੱਚ 5 ਲੱਖ ਰੁਪਏ ਦਾ ਮੈਡੀਕਲ ਖਰਚ ਦਿੱਤਾ ਜਾਵੇਗਾ। ਸਟੈਂਟ ਦੀ ਕੀਮਤ ਘੱਟ ਰੱਖੀ ਜਾਵੇਗੀ।
ਆਦੀਵਾਸੀਆਂ ਲਈ ਵੱਖਰੇ ਤੌਰ ‘ਤੇ ਏਕਲੱਵਿਆ ਵਿਦਿਆਲਿਆ ਬਣਾਏ ਜਾਣਗੇ। ਇਸ ਤੋਂ ਇਲਾਵਾ ਸਰਕਾਰ ਨਰਸਰੀ ਤੋਂ ਲੈ ਕੇ ਸੀਨੀਅਰ ਸੈਕੰਡਰੀ (10+2) ਤਕ ਸਿੱਖਿਆ ਦੀ ਇੱਕ ਨੀਤੀ ਲਿਆਏਗੀ। ਵਡੋਦਰਾ ਵਿੱਚ ਰੇਲ ਯੂਨੀਵਰਸਿਟੀ ਬਣੇਗੀ। ਸਾਰੀਆਂ ਰੇਲਾਂ ਵਿੱਚ ਵਾਈ-ਫਾਈ ਤੇ ਸੀਸੀਟੀਵੀ ਲੱਗਣਗੇ। 3600 ਕਿਲੋਮੀਟਰ ਦੀਆਂ ਰੇਲ ਲਾਈਨਾਂ ਨਵੀਆਂ ਬਣਾਈਆਂ ਜਾਣਗੀਆਂ।। 600 ਰੇਲਵੇ ਸਟੇਸ਼ਨਾਂ ਨੂੰ ਆਧੁਨਿਕ ਬਣਾਇਆ ਜਾਵੇਗਾ। 2 ਹਜ਼ਾਰ ਕਰੋੜ ਦੀ ਲਾਗਤ ਨਾਲ ਖੇਤੀ ਬਾਜ਼ਾਰ ਬਣਾਇਆ ਜਾਵੇਗਾ। ਕਿਸਾਨਾਂ ਦੀ ਆਮਦਨ ਡੇਢ ਗੁਣਾ ਕੀਤੀ ਜਾਵੇਗੀ।