ਜੀਐੱਸਟੀ ਦੀ ਚੋਰੀ ਸਬੰਧੀ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਦਾ ਵੱਡਾ ਬਿਆਨ

Harpal Singh Cheema

ਚੰਡੀਗੜ੍ਹ (ਅਸ਼ਵਨੀ ਚਾਵਲਾ)। Harpal Singh Cheema : ਜੀਐੱਸਟੀ ਦੀ ਚੋਰੀ ਸਬੰਧੀ ਪੰਜਾਬ ਦੇ ਖ਼ਜਾਨਾ ਮੰਤਰੀ ਹਰਪਾਲ ਸਿੰਘ ਚੀਮਾ ਨੇ ਪ੍ਰੈੱਸ ਨੂੰ ਸੰਬੋਧਨ ਕੀਤਾ। ਉਨ੍ਹਾਂ ਆਪਣੇ ਸ਼ੁਰੂਆਤੀ ਸੰਬੋਧਨ ’ਚ ਕਿਹਾ ਕਿ ਅਸੀਂ ਪੰਜਾਬ ’ਚ ਜੀਐਸਟੀ ਦੀ ਚੋਰੀ ਨੂੂੰ ਰੋਕਿਆ ਹੈ। ਪੰਜਾਬ ਵਿੱਚ ਚੋਰੀ ਨੂੰ ਰੋਕਣ ਲਈ ਵੱਡੇ ਪੱਧਰ ’ਤੇ ਕੰਮ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ’ਚ ਬਿਨਾ ਬਿੱਲ ਤੋਂ ਸੋਨਾ ਖਰੀਦ ਕਰਨ ਦੇ ਮਾਮਲੇ ’ਚ 336 ਕਰੋੜ ਦੇ ਜਾਅਲੀ ਬਿੱਲ ਮਿਲੇ ਹਨ।

ਸੋਨਾ ਕਿੱਥੋਂ ਖਰੀਦ ਕੀਤਾ ਗਿਆ ਇਸ ਦਾ ਕੋਈ ਰਿਕਾਰਡ ਨਹੀਂ ਸੀ। ਉਨ੍ਹਾਂ ਕਿਹਾ ਕਿ ਇਸ ’ਤੇ 20 ਕਰੋੜ ਰੁਪਏ ਦਾ ਜ਼ੁਰਮਾਨਾਂ ਲਾਇਆ ਗਿਆ ਹੈ। ਇਸ ਦੇ ਨਾਲ ਹੀ ਲੁਧਿਆਣਾ ’ਚ 424 ਕਰੋੜ ਰੁਪਏ ਦੇ ਜਾਅਲੀ ਬਿੱਲ ਫੜੇ ਗਏ ਹਨ। ਇਸ ’ਚ 25 ਕਰੋੜ ਰੁਪਏ ਦਾ ਜ਼ੁਰਮਾਨਾ ਲਾਇਆ ਗਿਆ ਹੈ। ਪੰਜਾਬ ਅੰਦਰ ਕੇਂਦਰ ਸਰਕਾਰ ਕੋਲ ਰਜਿਸਟ੍ਰੇਸ਼ਨ ਸੀ, ਉਲ੍ਹਾਂ 206 ਫਰਮ ਵਿੱਚੋਂ 4044 ਕਰੋੜ ਰੁਪਏ ਦੀ ਜਾਅਲੀ ਸੇਲ ਵੇਚ ਦਿਖਾਉਂਦੇ ਸਨ। ਇਨ੍ਹਾਂ ਦੇ ਖਿਲਾਫ਼ ਕਾਰਵਾਈ ਲਈ ਅਸੀਂ ਕੇਂਦਰ ਨੂੰ ਲਿਖਿਆ ਹੈ। ਇਸ ਤਰ੍ਹਾਂ ਕੁੱਲ 707 ਕੇਸ ਫੜੇ ਹਨ। (Harpal Singh Cheema)