ਦਸਤਾਵੇਜ਼ ਪੂਰੇ ਲਿਆਓ ਤੇ ਪੈਸੇ ਲੈ ਜਾਓ : ਸੀਤਾਰਮਨ | Sahara Group News
ਨਵੀਂ ਦਿੱਲੀ (ਏਜੰਸੀ)। Sahara Group News : ਵਿੱਤ ਮੰਤਰੀ ਨਿਰਮਲਾ ਸੀਤਾਰਮਨ (Finance Minister Nirmala Sitharaman) ਨੇ ਸੋਮਵਾਰ ਨੂੰ ਲੋਕ ਸਭਾ ’ਚ ਕਿਹਾ ਕਿ ਸਹਾਰਾ ਗਰੁੱਪ ਦੇ ਨਿਵੇਸ਼ਕਾਂ ਨੂੰ ਪੈਸੇ ਵਾਪਸ ਕਰਨ ’ਚ ਕੋਈ ਰੁਕਾਵਟ ਨਹੀਂ ਹੈ, ਜਿਨ੍ਹਾਂ ਕੋਲ ਪੂਰੇ ਦਸਤਾਵੇਜ਼ ਹਨ। ਪ੍ਰਸ਼ਨ ਕਾਲ ਦੌਰਾਨ ਇੱਕ ਪੂਰਕ ਸਵਾਲ ਦਾ ਜਵਾਬ ਦਿੰਦੇ ਹੋਏ ਸ਼੍ਰੀਮਤੀ ਸੀਤਾਰਮਨ ਨੇ ਕਿਹਾ ਕਿ ਸਰਕਾਰ ਹੱਥ ਜੋੜ ਕੇ ਇਹ ਕਹਿ ਰਹੀ ਹੈ ਕਿ ਸਾਰੇ ਦਸਤਾਵੇਜ਼ ਲਿਆਓ ਅਤੇ ਆਪਣੇ ਪੈਸੇ ਲੈ ਜਾਓ। ਪਰ ਕੋਈ ਨਹੀਂ ਆ ਰਿਹਾ। ਉਨ੍ਹਾਂ ਵਿਰੋਧੀ ਧਿਰ ਨੂੰ ਕਰੜੇ ਹੱਥੀਂ ਲੈਂਦਿਆਂ ਕਿਹਾ ਕਿ ਤੁਸੀਂ ਬਾਹਰ ਜਾ ਕੇ ਇਹ ਨਾ ਕਹੋ ਕਿ ਸਰਕਾਰ ਪੈਸੇ ਨਹੀਂ ਦੇ ਰਹੀ। ਸਰਕਾਰ ਪੂਰੀ ਤਰ੍ਹਾਂ ਤਿਆਰ ਹੈ। ਸੁਪਰੀਮ ਕੋਰਟ ਇਸ ਮਾਮਲੇ ਦੀ ਨਿਗਰਾਨੀ ਕਰ ਰਹੀ ਹੈ।
ਵਿੱਤ ਮੰਤਰੀ ਨੇ ਨਿਵੇਸ਼ਕਾਂ ਦੇ ਪੈਸੇ ਵਾਪਸ ਨਾ ਕਰਨ ਦੇ ਦੋਸ਼ ’ਤੇ ਸੰਸਦ ’ਚ ਦਿੱਤਾ ਜਵਾਬ | Sahara Group News
ਮਾਰਕਸਵਾਦੀ ਕਮਿਊਨਿਸਟ ਪਾਰਟੀ ਦੇ ਅਮਰਾ ਰਾਮ ਨੇ ਪੁੱਛਿਆ ਸੀ ਕਿ ਸਹਾਰਾ ਗਰੁੱਪ ਵਿੱਚ ਨਿਵੇਸ਼ ਕਰਨ ਵਾਲੇ ਕਿੰਨੇ ਲੋਕਾਂ ਦੇ ਪੈਸੇ ਵਾਪਸ ਕੀਤੇ ਗਏ ਅਤੇ ਕਿੰਨੇ? ਇਸ ਦਾ ਜਵਾਬ ਪਹਿਲਾਂ ਵਿੱਤ ਰਾਜ ਮੰਤਰੀ ਪੰਕਜ ਚੌਧਰੀ ਨੇ ਦਿੱਤਾ। ਸੇਬੀ ਦੇ ਆਦੇਸ਼ ਦਾ ਹਵਾਲਾ ਦਿੰਦੇ ਹੋਏ ਪੰਕਜ ਚੌਧਰੀ ਨੇ ਕਿਹਾ ਕਿ ਸਿਰਫ 17 ਹਜ਼ਾਰ ਲੋਕਾਂ ਨੇ ਅਪਲਾਈ ਕੀਤਾ ਸੀ। ਇਸ ਵਿੱਚ 138 ਕਰੋੜ ਰੁਪਏ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਸਰਕਾਰ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਖੁਦ ਅਦਾਲਤ ਵਿੱਚ ਜਾ ਕੇ ਦਾਅਵੇ ਦਾਇਰ ਕਰਨ। ਜਵਾਬ ਤੋਂ ਸੰਤੁਸ਼ਟ ਨਾ ਹੋ ਕੇ ਅਮਰਾ ਰਾਮ ਨੇ ਦੁਬਾਰਾ ਸਵਾਲ ਕੀਤਾ। Sahara Group News
Read Also : Bribe: ਰਿਸ਼ਵਤ ਦੀ ਕਿਸ਼ਤ ਲੈਂਦੇ ਪਾਵਰਕਾਮ ਦੇ ਠੇਕੇਦਾਰ ਨੂੰ ਵਿਜੀਲੈਂਸ ਦਾ ਝਟਕਾ
ਇਸ ਤੋਂ ਬਾਅਦ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ, ਅਦਾਲਤ ਜਾਓ। ਅਦਾਲਤ ਵਿੱਚ ਪੁੱਛੋ, ਅਸੀਂ ਵੀ ਉਡੀਕ ਰਹੇ ਹਾਂ। ਸੁਪਰੀਮ ਕੋਰਟ ਸਾਨੂੰ ਸੁਪਰਵਾਈਜ਼ ਕਰ ਰਹੀ ਹੈ। ਸਾਡੇ ’ਤੇ ਹੱਥ ਚੁੱਕਣ ਦਾ ਕੋਈ ਫਾਇਦਾ ਨਹੀਂ ਹੈ ਉਨ੍ਹਾਂ ਕਿਹਾ, ‘ਇਹ ਅਦਾਲਤ ਵੱਲੋਂ ਹੋਣ ਵਾਲਾ ਹੈ। ਅਸੀਂ ਸਰਕਾਰੀ ਪੱਧਰ ’ਤੇ ਫੈਸਲੇ ਨਹੀਂ ਲੈ ਸਕਦੇ। ਕਿਸੇ ਵੀ ਮੈਂਬਰ ਨੂੰ ਕੋਈ ਭੁਲੇਖਾ ਨਹੀਂ ਫੈਲਾਉਣਾ ਚਾਹੀਦਾ। ਕੋਈ ਵੀ ਮੈਂਬਰ ਬਾਹਰ ਜਾ ਕੇ ਇਹ ਨਾ ਕਹੇ ਕਿ ਸਰਕਾਰ ਪੈਸੇ ਨਹੀਂ ਦੇ ਰਹੀ। ਸਰਕਾਰ ਹੱਥ ਜੋੜ ਕੇ ਕਹਿ ਰਹੀ ਹੈ ਕਿ ਲੋਕ ਦਸਤਾਵੇਜ਼ ਲੈ ਕੇ ਆਉਣ। ਅਸੀਂ ਪੈਸੇ ਦੇਣ ਲਈ ਤਿਆਰ ਹਾਂ। ਤੁਸੀਂ ਵੀ ਲਿਆਓ, ਅਸੀਂ ਦਿਆਂਗੇ। Sahara Group News