Sports News: ਖਜ਼ਾਨਾ ਮੰਤਰੀ ਨੇ ਜਵਾਹਰ ਵਾਲਾ ਦੇ ਸਟੇਡੀਅਮ ਲਈ ਦਿੱਤੀ ਪ੍ਰਵਾਨਗੀ

Sports News
Sports News: ਖਜ਼ਾਨਾ ਮੰਤਰੀ ਨੇ ਜਵਾਹਰ ਵਾਲਾ ਦੇ ਸਟੇਡੀਅਮ ਲਈ ਦਿੱਤੀ ਪ੍ਰਵਾਨਗੀ

Sports News: (ਰਾਜ ਸਿੰਗਲਾ) ਲਹਿਰਾਗਾਗਾ। ਨੇੜਲੇ ਪਿੰਡ ਗੋਬਿੰਦਪੁਰਾ ਜਵਾਹਰ ਵਾਲਾ ਵਿਖੇ ਇੱਕ ਸਨਮਾਨ ਸਮਰੋਹ ’ਚ ਸ਼ਿਰਕਤ ਕਰਨ ਪਹੁੰਚੇ ਖ਼ਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਨੇ ਪਿੰਡ ਜਵਾਹਰਵਾਲਾ ਦੇ ਸਰਪੰਚ ਹਰਵਿੰਦਰ ਸਿੰਘ ਅਤੇ ਸਮੂਹ ਪੰਚਾਇਤ ਵੱਲੋਂ ਪਿੰਡ ’ਚ ਖੇਡ ਸਟੇਡੀਅਮ ਦੀ ਮੰਗ ਨੂੰ ਪੂਰਾ ਕਰਦੇ ਹੋਏ ਸਟੇਡੀਅਮ ਦੀ ਗ੍ਰਾਂਟ ਨੂੰ ਹਰੀ ਝੰਡੀ ਦੇ ਦਿੱਤੀ ਹੈ ।

ਇਹ ਵੀ ਪੜ੍ਹੋ:  Lehragaga News: ਅਸਟਰੇਲੀਆ ਦੀਆਂ ਸਥਾਨਕ ਚੋਣਾਂ ’ਚ ਜਿੱਤ ਹਾਸਲ ਕਰਕੇ ਜੱਦੀ ਪਿੰਡ ਪਹੁੰਚੇ ਜੁਗਨਦੀਪ ਜਵਾਹਰਵਾਲਾ ਦਾ ਸਨ…

ਖਜ਼ਾਨਾ ਮੰਤਰੀ ਚੀਮਾ ਨੇ ਆਖਿਆ ਕਿ ਪਿੰਡ ਨਿਵਾਸੀਆਂ ਦੇ ਪਿਆਰ ਦੇ ਸਦਕਾ ਜਿੰਨਾ ਜਲਦੀ ਹੋ ਸਕਿਆ, ਪਿੰਡ ’ਚ ਵਧੀਆ ਪੱਧਰ ’ਤੇ ਸਟੇਡੀਅਮ ਬਣਾ ਕੇ ਦਿੱਤਾ ਜਾਵੇਗਾ। ਇਸ ਮੌਕੇ ਹਰਪਾਲ ਸਿੰਘ ਚੀਮਾ ਨੇ ਆਖਿਆ ਕਿ ਕਿਸੇ ਵੀ ਪਿੰਡ ਦੇ ਵਿੱਚ ਕਿਸੇ ਵੀ ਵਿਕਾਸ ਕਾਰਜ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ ਭਗਵੰਤ ਮਾਨ ਦੀ ਸਰਕਾਰ ਦੀ ਅਗਵਾਈ ਦੇ ਹੇਠ ਹਰ ਪਿੰਡ ਦੇ ਵਿੱਚ ਵਧੀਆ ਲੇਵਲ ਦੇ ਸਟੇਡੀਅਮ ਬਣਾਏ ਜਾਣਗੇ, ਜਿੱਥੇ ਨੌਜਵਾਨ ਵਧੀਆ ਪ੍ਰੈਕਟਿਸ ਕਰਕੇ ਆਪਣੇ ਪੰਜਾਬ ਦਾ ਨਾਂਅ, ਆਪਣੇ ਪਿੰਡ ਦਾ ਨਾਂਅ ਚਮਕਾਉਣ ਗੇ ਇਸ ਮੌਕੇ ਪਿੰਡ ਗੋਬਿੰਦਪੁਰਾ ਜਵਾਹਰ ਵਾਲਾ ਦੇ ਸਰਪੰਚ ਹਰਵਿੰਦਰ ਸਿੰਘ ਨੇ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਦਾ ਧੰਨਵਾਦ ਕਰਦੇ ਹੋਏ ਆਖਿਆ ਕਿ ਪਿੰਡ ’ਚ ਸਟੇਡੀਅਮ ਦੇ ਨਾਲ ਪਿੰਡ ਦੇ ਨੌਜਵਾਨ ਆਪਣੀ ਖੇਡ ਦਾ ਅਭਿਆਸ ਕਰ ਸਕਣਗੇ। Sports News

LEAVE A REPLY

Please enter your comment!
Please enter your name here