ਨਕਸਲੀ ਹਮਲੇ ‘ਚ ਸ਼ਹੀਦ ਹੋਏ ਜਵਾਨ ਦਾ ਫੌਜੀ ਸਨਮਾਨ ਨਾਲ ਅੰਤਿਮ ਸਸਕਾਰ

Final, Cremation, Military, Honors, Martyrs, Killed, Naxal, Attack

ਮੁਖਤਿਆਰ ਸਿੰਘ ਬੀਐਸਐਫ ‘ਚ ਸੰਨ 2002 ‘ਚ ਹੋਇਆ ਸੀ ਭਰਤੀ | Naxalite Attacks

ਜਲਾਲਾਬਾਦ, (ਰਜਨੀਸ਼ ਰਵੀ/ਸੱਚ ਕਹੂੰ ਨਿਊਜ਼)। ਛੱਤੀਸਗੜ੍ਹ ‘ਚ ਨਕਸਲੀ ਹਮਲੇ ‘ਚ ਸ਼ਹੀਦ ਹੋਏ ਬੀਐੱਸਐੱਫ ਦੇ ਜਵਾਨ ਮੁਖਤਿਆਰ ਸਿੰਘ ਦੀ ਮ੍ਰਿਤਕ ਦੇਹ ਅੱਜ ਉਸ ਦੇ ਜੱਦੀ ਪਿੰਡ ਫੱਤੂਵਾਲਾ ਵਿਖੇ ਦੁਪਹਿਰ ਬਾਅਦ ਪਹੁੰਚਣ ਉਪਰੰਤ ਗਮਗੀਨ ਮਾਹੌਲ ‘ਚ ਅੰਤਿਮ ਸਸਕਾਰ ਕਰ ਦਿੱਤਾ ਗਿਆ ਹੈ। ਕਰੀਬ 5 ਵਜੇ ਸ਼ਹੀਦ ਮੁਖਤਿਆਰ ਸਿੰਘ ਨੂੰ ਸਭ ਤੋਂ ਪਹਿਲਾਂ ਬੀਐੱਸਐੱਫ ਦੇ ਜਵਾਨਾਂ ਵੱਲੋਂ ਹਵਾਈ ਫਾਇਰ ਕਰਕੇ ਤੇ ਮਾਤਮੀ ਧੁਨ ਵਜਾ ਕੇ ਸ਼ਹੀਦ ਮੁਖਤਿਆਰ ਸਿੰਘ ਸ਼ਰਧਾਂਜਲੀ ਦਿੱਤੀ ਗਈ।

ਸਸਕਾਰ ਮੌਕੇ ਇਸ ਦੌਰਾਨ ਬੀਐੱਸਐੱਫ ਦੇ ਅਫ਼ਸਰ ਤੇ ਜਵਾਨ, ਸਥਾਨਕ ਐੱਸਡੀਐੱਮ ਪ੍ਰਿਥੀ ਸਿੰਘ, ਵਿਧਾਇਕ ਦਵਿੰਦਰ ਸਿੰਘ ਘੁਬਾਇਆ, ਡੀਐੱਸਪੀ ਅਮਰਜੀਤ ਸਿੰਘ ਸਮੇਤ ਵੱਡੀ ਗਿਣਤੀ ‘ਚ ਪ੍ਰਸ਼ਾਸਨ ਦੇ ਅਫਸਰ, ਰਾਜਨੀਤਿਕ ਨੇਤਾ ਤੇ ਰਿਸ਼ਤੇਦਾਰ ਪਹੁੰਚੇ ਹੋਏ ਸਨ। ਸ਼ਹੀਦ ਮੁਖਤਿਆਰ ਸਿੰਘ ਆਪਣੇ ਪਿੱਛੇ ਆਪਣੀ ਮਾਂ, ਪਤਨੀ, 13 ਸਾਲਾ ਲੜਕਾ ਤੇ 10 ਸਾਲਾ ਲੜਕੀ ਛੱਡ ਗਿਆ ਹੈ। ਜਿਕਰਯੋਗ ਹੈ ਕਿ ਮੁਖਤਿਆਰ ਸਿੰਘ ਬੀਐੱਸਐੱਫ ‘ਚ 2002 ‘ਚ ਭਰਤੀ ਹੋਇਆ ਸੀ ਤੇ ਵਰਤਮਾਨ ਸਮੇਂ ਦੌਰਾਨ ਛੱਤੀਸਗੜ੍ਹ ਸੂਬੇ ‘ਚ ਡਿਊਟੀ ਦੇ ਰਿਹਾ ਸੀ। ਐਤਵਾਰ ਸਵੇਰੇ 3 ਵਜੇ ਨਕਲਸੀਆਂ ਨਾਲ ਹੋਏ ਮੁਕਾਬਲੇ ‘ਚ ਮੁਖਤਿਆਰ ਸਿੰਘ ਦੇਸ਼ ਖਾਤਰ ਸ਼ਹੀਦ ਹੋ ਗਿਆ।

LEAVE A REPLY

Please enter your comment!
Please enter your name here