ਲੋਕ ਸਭਾ ਚੋਣਾਂ: ਫਿਲਮੀ ਸਿਤਾਰੇ ਭੀੜ ਜੁਟਾਉਣ ਤੋਂ ਇਲਾਵਾ ਕੁਝ ਲੋਕਾਂ ਲਈ ‘ਰੋਲ ਮਾਡਲ’ ਹੁੰਦੇ ਹਨ
ਏਜੰਸੀ , ਮੁੰਬਈ
ਲੋਕ ਸਭਾ ਦੇ ਮਹਾਸੰਗਰਾਮ ‘ਚ ਕਈ ਫਿਲਮੀ ਸਿਤਾਰੇ ਆਪਣੀ ਕਿਸਮਤ ਅਜਮਾਉਣ ਜਾ ਰਹੇ ਹਨ ਲੋਕ ਸਭਾ ਚੋਣਾਂ ਦਾ ਸ਼ੰਖਨਾਦ ਹੋਣ ਦੇ ਨਾਲ ਹੀ ਭਾਰਤੀ ਜਨਤਾ ਪਾਰਟੀ (ਭਾਜਪਾ) ਅਤੇ ਕਾਂਗਰਸ ਸਮੇਤ ਕਈ ਸਿਆਸੀ ਪਾਰਟੀਆਂ ਨੇ ਬਾਲੀਵੁੱਡ ਸਿਤਾਰੀਆਂ ਨੂੰ ਚੋਣ ਮੈਦਾਨ ‘ਚ ਉਤਾਰਨ ਦਾ ਸਿਲਸਿਲਾ ਸ਼ੁਰੂ ਕਰ ਦਿੱਤਾ ਹੈ ਵੱਖ-ਵੱਖ ਸਿਆਸੀ ਪਾਰਟੀਆਂ ਲੋਕ ਸਭਾ ਦੀ ਜੰਗ ‘ਚ ਆਪਣੀ ਜਿੱਤ ਯਕੀਨਂ ਕਰਨ ਲਈ ਫਿਲਮੀ ਸਿਤਾਰੀਆਂ ਨੂੰ ਚੋਣ ਮੈਦਾਨ ‘ਚ ਉਤਾਰਨ ਲਈ ਜੀ ਜਾਨ ਤੋਂ ਜੁਟ ਗਏ ਹਨ
ਸਿਆਸੀ ਪਾਰਟੀਆਂ ਬਾਲੀਵੁੱਡ ਸਿਤਾਰਿਆਂ ਨੂੰ ਜਾਂ ਤਾਂ ਉਮੀਦਵਾਰ ਦੇ ਤੌਰ ‘ਤੇ ਉਤਾਰ ਰਹੀ ਹੈ ਜਾਂ ਫਿਰ ਉਨ੍ਹਾਂ ਨੂੰ ਸਟਾਰ ਪ੍ਰਚਾਰਕ ਦੇ ਤੌਰ ‘ਤੇ ਪੇਸ਼ ਕਰ ਰਹੀ ਹੈ ਆਮ ਤੌਰ ‘ਤੇ ਮੰਨਿਆ ਜਾਂਦਾ ਹੈ ਕਿ ਫਿਲਮੀ ਕਲਾਕਾਰ ਚੋਣ ਰੈਲੀਆਂ ‘ਚ ਸਿਰਫ ਭੀੜ ਜੁਟਾਉਣ ‘ਚ ਸਮਰੱਥ ਹੁੰਦੇ ਹਨ ਪਰ ਇਹ ਧਾਰਨਾ ਹੁਣ ਟੁੱਟਣ ਲੱਗੀ ਹੈ ਫਿਲਮੀ ਸਿਤਾਰੇ ਭੀੜ ਜੁਟਾਉਣ ਤੋਂ ਇਲਾਵਾ ਕੁਝ ਲੋਕਾਂ ਲਈ ‘ਰੋਲ ਮਾਡਲ’ ਵੀ ਹੁੰਦੇ ਹਨ ਅਤੇ ਜਨਤਾ ਉਨ੍ਹਾਂ ਦੀਆਂ ਗੱਲਾਂ ਦਾ ਅਨੁਸਰਣ ਕਰਦੀ ਹੈ ਇਸੇ ਨੂੰ ਵੇਖਦਿਆਂ ਵੱਖ-ਵੱਖ ਸਿਆਸੀ ਪਾਰਟੀਆਂ ਨੇ ਸਿਤਾਰਿਆਂ ਨੂੰ ਚੋਣ ਮੈਦਾਨ ‘ਚ ਉਤਾਰਿਹਾ ਹੈ ਤਾਂ ਕਿ ਉਨ੍ਹਾਂ ਦੀ ਜਿੱਤ ਥੋੜੀ ਸੌਖੀ ਹੋ ਜਾਵੇ
ਸ਼ਤਰੂਘਨ ਸਿਨਹਾ ਕਾਂਗਰਸ ਦੀ ਟਿਕਟ ‘ਤੇ ਪਟਨਾ ਸਾਹਿਬ ਤੋਂ ਲੜਨਗੇ
ਭਾਜਪਾ ਦੀ ਟਿਕਟ ‘ਤੇ ਡ੍ਰੀਮ ਗਰਲ ਹੇਮਾ ਮਾਲਿਨੀ, ਜਆ ਪ੍ਰਦਾ, ਕੇਂਦਰੀ ਮੰਤਰੀ ਬਾਬੁਲ ਸੁਪਰੀਓ, ਕੇਂਦਰੀ ਮੰਤਰੀ ਅਤੇ ਅਭਿਨੇਤਰੀ ਸਮ੍ਰਿਤੀ ਇਰਾਨੀ, ਭੋਜਪੁਰੀ ਸਿਨੇਮਾ ਦੇ ਸੁਪਰਸਟਾਰ ਰਵੀ ਕਿਸ਼ਨ ਅਤੇ ਦਿਨੇਸ਼ ਲਾਲ ਯਾਦਵ ਨਿਰੂਹੁਆ ਚੋਣ ਮੈਦਾਨ ‘ਚ ਉਤਰ ਰਹੇ ਹਨ ਉਥੇ ਕਾਂਗਰਸ ਦੀ ਟਿਕਟ ‘ਤੇ ਰਾਜ ਬੱਬਰ, ਰੰਗੀਲਾ ਗਰਲ ਉਰਮਿਲਾ ਮਾਤੋਂਡਕਰ, ਤ੍ਰਿਣਮੂਲ ਕਾਂਗਰਸ ਤੋਂ ਬੰਗਲਾ ਅਤੇ ਹਿੰਦੀ ਫਿਲਮਾਂ ਦੀ ਮਸ਼ਹੂਰ ਅਭਿਨੇਤਰੀ ਮੁਨਮੁਨ ਸੇਨ, ਸ਼ਤਾਬਦੀ ਰਾਇ, ਨੁਸਰਤ ਜਹਾਂ ਅਤੇ ਮਿਮੀ ਚਕਰਵਰਤੀ ਲੋਕ ਸਭਾ ਚੋਣਾਂ ਦੇ ਮਹਾਂਸੰਗਰਾਮ ‘ਚ ਆਪਣੀ ਕਿਸਮਤ ਅਜਮਾ ਰਹੀਆਂ ਹਨ
ਲੋਕ ਜਨਸ਼ਕਤੀ ਪਾਰਟੀ (ਲੋਜਪਾ) ਵੱਲੋਂ ਕੇਂਦਰੀ ਮੰਤਰੀ ਰਾਮ ਬਿਲਾਸ ਪਾਸਵਾਨ ਦੇ ਪੁੱਤਰ ਅਤੇ ਸਿਨੇ ਅਭਿਨੇਤਾ ਚਿਰਾਗ ਪਾਸਵਾਨ ਇੱਕ ਵਾਰ ਫਿਰ ਚੋਣ ਮੈਦਾਨ ‘ਚ ਤਾਲ ਠੋਕਦੇ ਨਜ਼ਰ ਆਉਣਗੇ ਬਾਲੀਵੁੱਡ ਦੇ ਸ਼ਾਟਗਨ ਸ਼ਤਰੂਘਨ ਸਿਨਹਾ ਇੱਕ ਵਾਰ ਫਿਰ ਚੋਣ ਮੈਦਾਨ ‘ਚ ਉਤਰ ਰਹੇ ਹਨ ਸ਼ਤਰੂਘਨ ਸਿਨਹਾ ਕਾਂਗਰਸ ਦੀ ਟਿਕਟ ‘ਤੇ ਪਟਨਾ ਸਾਹਿਬ ਸੀਟ ਤੋਂ ਸੰਭਾਵਿਤ ਉਮੀਦਵਰ ਹਨ ਮਸ਼ਹੂਰ ਚਰਿੱਤਰ ਅਭਿਨੇਤਾ ਪ੍ਰਕਾਸ਼ ਰਾਜ ਵੀ ਅਜ਼ਾਦ ਉਮੀਦਵਾਰ ਦੇ ਤੌਰ ‘ਤੇ ਚੋਣ ਮੈਦਾਨ ‘ਚ ਆਪਣੀ ਸਿਆਸੀ ਪਾਰੀ ਦੀ ਸ਼ੁਰੂਆਤ ਕਰ ਰਹੇ ਹਨ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।