ਟਾਂਗਰੀ ਨਦੀ ’ਚ ਪਏ 100 ਫੁੱਟ ਚੌੜੇ ਪਾੜ ਨੂੰ ਪੂਰਿਆ

Tangri River

ਐਸ.ਡੀ.ਐਮ. ਦੂਧਨ ਸਾਧਾਂ ਦੀ ਅਗਵਾਈ ਹੇਠ ਡਰੇਨੇਜ ਵਿਭਾਗ ਤੇ ਲੋਕਾਂ ਦੇ ਸਹਿਯੋਗ ਨਾਲ ਚੜ੍ਹਿਆ ਨੇਪਰੇ ਕੰਮ (Tangri River)

(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਹੜ੍ਹਾਂ ਦੇ ਕਾਫ਼ੀ ਦਿਨਾਂ ਬਾਅਦ ਪ੍ਰਸ਼ਾਸਨ ਟਾਂਗਰੀ ਨਦੀ ਵਿੱਚ ਦੂਧਨ ਗੁੱਜਰਾਂ ਵਿਖੇ ਪਿਆ ਲਗਭਗ 100 ਫੁੱਟ ਚੌੜੇ ਪਏ ਪਾੜ ਨੂੰ ਪੂਰਨ ਵਿੱਚ ਸਫ਼ਲ ਹੋਇਆ ਹੈ। ਐਸ.ਡੀ.ਐਮ. ਦੂਧਨ ਸਾਧਾਂ ਕਿਰਪਾਲਵੀਰ ਸਿੰਘ ਦੀ ਅਗਵਾਈ ਹੇਠ ਅਤੇ ਡਰੇਨੇਜ ਵਿਭਾਗ ਦੇ ਕਾਰਜਕਾਰੀ ਇੰਜੀਨੀਅਰ ਰਜਿੰਦਰ ਘਈ ਦੀਆਂ ਟੀਮਾਂ ਨੇ ਵੱਲੋਂ ਪਿੰਡ ਲੇਹਲਾਂ, ਜਗੀਰ, ਰੋਹੜ ਜਗੀਰ ਅਤੇ ਦੂਧਨ ਗੁੱਜਰਾਂ ਦੇ ਵਸਨੀਕਾਂ ਦੇ ਸਹਿਯੋਗ ਨਾਲ ਇਸ ਪਾੜ ਨੂੰ ਬੰਦ ਕਰਨ ਵਿੱਚ ਸਫ਼ਲਤਾ ਹਾਸਲ ਕੀਤੀ ਗਈ। (Tangri River)

ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਦੱਸਿਆ ਕਿ ਘੱਗਰ ਸਮੇਤ ਟਾਂਗਰੀ ਤੇ ਹੋਰਨਾਂ ਨਦੀਆਂ ਵਿੱਚ ਪਏ ਪਾੜਾਂ ਸਮੇਤ ਹੋਰਨਾਂ ਨਦੀਆਂ ਵਿੱਚ ਪਏ ਪਾੜਾਂ ਨੂੰ ਪੂਰਨਾਂ ਸਾਡੀ ਪਹਿਲੀ ਤਰਜੀਹ ਹੈ ਤਾਂ ਕਿ ਹੋਰ ਮੀਂਹ ਪੈਣ ਅਤੇ ਪਿੱਛੋਂ ਪਾਣੀ ਆਂਉਣ ਉਤੇ ਹੋਰ ਕੋਈ ਨੁਕਸਾਨ ਨਾ ਹੋਵੇ। ਉਨ੍ਹਾਂ ?ਨੇ ਕਿਹਾ ਕਿ ਇਸਤੋਂ ਬਿਨ੍ਹਾਂ ਨੁਕਸਾਨੀਆਂ ਸੜਕਾਂ ਤੇ ਪੁੱਲਾਂ ਦੀ ਮੁਰੰਮਤ ਦਾ ਕੰਮ ਵੀ ਜ਼ੋਰਾਂ ਉਤੇ ਚੱਲ ਰਿਹਾ ਹੈ ਤਾਂ ਕਿ ਲੋਕਾਂ ਨੂੰ ਦਰਪੇਸ਼ ਮੁਸ਼ਕਿਲਾਂ ਨੂੰ ਘੱਟ ਕੀਤਾ ਜਾ ਸਕੇ।

ਗਲਤੀ ਨਾਲ ਭਾਰਤ ਪਹੁੰਚਿਆ ਪਾਕਿਸਤਾਨੀ, ਭਾਰਤੀ ਜਵਾਨਾਂ ਨੇ ਪਾਕਿ ਰੇਂਜਰਾਂ ਹਵਾਲੇ ਕੀਤਾ

ਉਨ੍ਹਾਂ ਕਿਹਾ ਕਿ ਜ਼ਿਲ੍ਹੇ ਦੇ ਸਮੂਹ ਐਸ.ਡੀ.ਐਮਜ਼ ਪ੍ਰਭਾਵਿਤ ਲੋਕਾਂ ਨੂੰ ਰਾਹਤ ਪਹੁੰਚਾਉਣ ਲਈ ਆਪਣੀਆਂ ਟੀਮਾਂ ਦੇ ਨਾਲ ਸਮਰਪਿਤ ਭਾਵਨਾਂ ਦੇ ਨਾਲ ਦਿਨ-ਰਾਤ ਕੰਮ ਵਿੱਚ ਲੱਗੇ ਹੋਏ ਹਨ। ਉਨ੍ਹਾਂ ਕਿਹਾ ਕਿ ਐਸ.ਡੀ.ਐਮ. ਕਿਰਪਾਲਵੀਰ ਸਿੰਘ ਨੇ ਇਸ ਪਾੜ ਨੂੰ ਪੂਰਨ ਦੇ ਚੁਣੌਤੀਪੂਰਨ ਕੰਮ ਨੂੰ ਪੂਰੀ ਲਗਨ ਅਤੇ ਦਿ੍ਰੜਤਾ ਨਾਲ ਕੀਤਾ ਅਤੇ ਸਫ਼ਲਤਾ ਹਾਸਲ ਕੀਤੀ। ਇਸ ਕੰਮ ਵਿੱਚ ਮਗਨਰੇਗਾ ਮਜ਼ਦੂਰਾਂ ਸਮੇਤ ਇਲਾਕੇ ਦੇ ਵਸਨੀਕਾਂ ਨੇ ਵੀ ਜ਼ਿਲ੍ਹਾ ਪ੍ਰਸ਼ਾਸਨ ਦਾ ਪੂਰਾ ਸਾਥ ਦਿੱਤਾ ਜਿਸ ਲਈ ਉਹ ਇਸ ਪਾੜ ਨੂੰ ਪੂਰਨ ਵਿੱਚ ਸਹਿਯੋਗ ਕਰਨ ਵਾਲਿਆਂ ਦਾ ਧੰਨਵਾਦ ਕਰਦੇ ਹਨ।

ਪਟਿਆਲਾ : ਟਾਂਗਰੀ ਨਦੀ ਦੇ ਪੂਰੇ ਗਏ ਪਾੜ ਦਾ ਦ੍ਰਿਸ਼।

LEAVE A REPLY

Please enter your comment!
Please enter your name here