ਸਕੂਲ ਖੋਲ੍ਹਣ ਲਈ ਮੰਗਿਆ ਗਿਆ ਪੈਸਾ
ਜੌਨਪੁਰ (ਏਜੰਸੀ)। ਉੱਤਰ ਪ੍ਰਦੇਸ਼ ‘ਚ ਜੌਨਪੁਰ ਜ਼ਿਲ੍ਹੇ ਦੀ ਇੱਕ ਅਦਾਲਤ ਨੇ ਮੁੰਬਈ ਐਜ਼ੂਕੇਸ਼ਨ ਗਰੁੱਪ ਦੇ ਨਿਰਦੇਸ਼ਕ ਸਮੇਤ ਪੰਚ ‘ਤੇ ਧੋਖਾਧੜੀ ਦਾ ਮੁਕੱਦਮਾ ਦਰਜ਼ ਕਰਨ ਦਾ ਆਦੇਸ਼ ਦਿੱਤਾ। ਪੁਲਿਸ ਨੇ ਬੁੱਧਵਾਰ ਨੂੰ ਦੱਸਿਆ ਕਿ ਲਾਈਨ ਬਜ਼ਾਰ ਖ਼ੇਤਰ ਦੇ ਜੇਸੀਜ ਚੌਰਾਹਾ ਸਥਿੱਤ ਸ਼ਾਰਦਾ ਮੈਮੋਰੀਅਲ ਟਰੱਸਟ ਦੇ ਮੁੱਖ ਟਰੱਸਟੀ ਇੰਦਰ ਬਹਾਦਰ ਸਿੰਘ ਨੇ ਅਦਾਲਤ ਨੂੰ ਅਪੀਲ ਕੀਤੀ ਸੀ ਕਿ ਲਖਨਊ ‘ਚ ਮਾਊਂਟ ਲਿਟੇਰਾ ਜੀ ਸਕੂਲ ਖੋਲ੍ਹਣ ਲਈ ਮੁੰਬਈ ਐਜ਼ੂਕੇਸ਼ਨ ਗਰੁੱਪ ਦੇ ਡਾਇਰੈਕਟਰ ਏ. ਕੁਮਾਰ, ਡਾ. ਮਨੀਸ਼ ਅਗਰਵਾਲ, ਡਾ. ਸੰਗੀਤਾ ਪੰਡਿਤ, ਪਾਰਕਰ ਐਡੀਸ਼ਨਲ ਡਾਇਰੈਕਟਰ ਨੰਦਿਤਾ ਅਗਰਵਾਲ, ਐਜ਼ੂਕੇਸ਼ਨ ਗਰੁੱਪ ਦੇ ਵਾਈਸ ਪ੍ਰੈਜ਼ੀਡੈਂਟ ਨਾਲ ਗੱਲਬਾਤ ਕੀਤੀ ਸੀ। ਵਿਸ਼ਵਾਸ ਕਰਕੇ 31 ਜੁਲਾਈ 2013 ਨੂੰ ਯੂਬੀਆਈ ਦਾ 20 ਲੱਖ ਰੁਪਏ ਦਾ ਚੈੱਕ ਦੇ ਦਿੱਤਾ ਜਿਸ ਦਾ ਭੁਗਤਾਨ ਮੁਲਜ਼ਮਾਂ ਨੇ ਬੈਂਕ ਰਾਹੀਂ ਲਿਆ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।