ਪੂਰਬੀ ਅਫਗਾਨਿਸਤਾਨ ‘ਚ ਮੁਕਾਬਲਾ, 12 ਅੱਤਵਾਦੀ ਮਾਰੇ

ਪੂਰਬੀ ਅਫਗਾਨਿਸਤਾਨ ‘ਚ ਮੁਕਾਬਲਾ, 12 ਅੱਤਵਾਦੀ ਮਾਰੇ

ਕਾਬੁਲ। ਪੂਰਬੀ ਅਫਗਾਨਿਸਤਾਨ ਦੇ ਪਕਤੀਆ ਸੂਬੇ ‘ਚ ਹੋਏ ਇੱਕ ਮੁਕਾਬਲੇ ‘ਚ ਇੱਕ ਪੁਲਿਸ ਅਧਿਕਾਰੀ ਦੀ ਮੌਤ ਹੋ ਗਈ ਜਦੋਂਕਿ ਇਸ ਦੌਰਾਨ 12 ਤਾਲੀਬਾਨੀ ਅੱਤਵਾਦੀ ਮਾਰੇ ਗਏ ਤੇ 6 ਜਖ਼ਮੀ ਹੋ ਗਏ। ਸਥਾਨਕ ਪੁਲਿਸ ਨੇ ਐਤਵਾਰ ਨੂੰ ਇੱਕ ਬਿਆਨ ਜਾਰੀ ਕਰਕੇ ਜਾਣਕਾਰੀ ਦਿੱਤੀ। ਬਿਆਨ ‘ਚ ਕਿਹਾ ਗਿਆ, ਅੱਤਵਾਦੀਆਂ ਦੇ ਇੱਕ ਸਮੂਹ ਨੇ ਮਿਰਜਾਕਾ ਜ਼ਿਲ੍ਹੇ ‘ਤੇ ਹਮਲਾ ਕੀਤਾ, ਜਿਸ ‘ਚ ਇੱਕ ਪੁਲਿਸ ਕਰਮੀ ਦੀ ਮੌਤ ਹੋ ਗਈ ਤੇ ਇੱਕ ਹੋਰ ਜ਼ਖਮੀ ਹੋ ਗਿਆ। ਤਾਲੀਬਾਨ ਦੀ ਇਸ ਮੁਕਾਬਲੇ ‘ਤੇ ਹਾਲੇ ਤੱਕ ਕੋਈ ਪ੍ਰਤੀਕਿਰਿਆ ਨਹੀਂ ਆਈ ਹੈ। ਅਫਗਾਨਿਸਤਾਨ ਲੰਮੇ ਸਮੇਂ ਤੋਂ ਕੱਟੜਪੰਥੀ ਤਾਲੀਬਾਨ ਅੰਦੋਲਨ ਨਾਲ ਲੋਹਾ ਲੈ ਰਿਹਾ ਹੈ। ਉਸਨੇ ਇਸ ਸਾਲ ਦੀ ਸ਼ੁਰੂਆਤ ‘ਚ ਅਮਰੀਕਾ ਨਾਲ ਸ਼ਾਂਤੀ ਸਮਝੌਤੇ ‘ਤੇ ਪਹੁੰਚਣ ਦੇ ਬਾਵਜ਼ੂਦ ਦੇਸ਼ ਭਰ ‘ਚ ਹਮਲਾ ਕਰਨਾ ਜਾਰੀ ਰੱਖਿਆ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ

LEAVE A REPLY

Please enter your comment!
Please enter your name here