ਮਲੇਰੀਆ ਅਤੇ ਡੇਂਗੂ ਦੀ ਰੋਕਥਾਮ ਲਈ ਸਹਿਰੀ ਅਤੇ ਪੇਂਡੂ ਖੇਤਰ ਵਿਖੇ ਫੀਵਰ ਸਰਵੇ,ਐਂਟੀਲਾਰਵਾ, ਜਾਗਰੂਕਤਾ ਗਤੀਵਿਧੀਆ ਸ਼ੁਰੂ

Fazilka

ਫਾਜ਼ਿਲਕਾ (ਰਜਨੀਸ਼ ਰਵੀ)। ਪੰਜਾਬ ਸਰਕਾਰ ਅਤੇ (Fever Survey) ਸਿਹਤ ਵਿਭਾਗ ਫਾਜਿਲਕਾ ਦੇ ਸਿਵਲ ਸਰਜਨ ਡਾਕਟਰ ਸਤੀਸ਼ ਗੋਇਲ ਦੇ ਦਿਸ਼ਾ ਨਿਰਦੇਸ਼ਾ ਵਲੋਂ ਨੈਸ਼ਨਲ ਵੈਕਟਰ ਬੋਰਨ ਡਜੀਜ ਕੰਟਰੋਲ ਪ੍ਰੋਗਰਾਮ ਅਧੀਨ ਜਿਲੇ ਵਿੱਚ ਮਲੇਰੀਆ-ਡੇਂਗੂ ਦੀ ਰੋਕਥਾਮ ਲਈ ਅਰਬਨ ਅਤੇ ਪੇਂਡੂ ਖੇਤਰ ਵਿਖੇ ਫੀਵਰਸਰਵੇ,ਐਂਟੀਲਾਰਵਾ ,ਜਾਗਰੂਕਤਾ ਗਤੀਵਿਧੀਆ ਸ਼ੁਰੂ ਕੀਤੀਆਂ ਗਈਆਂ ਹਨ। ਉਨ੍ਹਾਂ ਸ਼ਹਿਰੀ ਖੇਤਰ ਵਾਸੀਆ ਨੂੰ ਅਪੀਲ ਕੀਤੀ ਕਿ ਆਪਣੇ ਘਰਾਂ ਦੁਕਾਨਾਂ ਸਰਕਾਰੀ ਦਫਤਰਾਂ ਵਿੱਚ ਮੋਜੂਦ ਕੂਲਰ, ਗਮਲੇ, ਟਾਇਰਾਂ, ਟੈਕੀਆਂ, ਫਰਿਜ ਦੇ ਪਿੱਛੇ ਲੱਗੀ ਟ੍ਰੇਅ ਵਿੱਚੋ ਹਰ ਸ਼ੁਕਰਵਾਰ ਨੂੰ ਪਾਣੀ ਕੱਢ ਕੇ ਸੁੱਕਾ ਦਿਤਾ ਜਾਵੇ। ਮੱਛਰ ਦੇ ਕੱਟਣ ਤੋ ਬਚਾਅ ਕੀਤਾ ਜਾਵੇ, ਪੂਰੀ ਬਾਜੂ ਅਤੇ ਸਰੀਰ ਨੂੰ ਢੱਕਣ ਵਾਲੇ ਕਪੜੇ ਪਾਏ ਜਾਣ। ਕੋਈ ਵੀ ਬੁਖਾਰ ਹੋਣ ਤੇ ਸਿਵਲ ਹਸਪਤਾਲ ਫਾਜਿਲਕਾ ਅਤੇ ਅਬੋਹਰ ਦੇ ਕਮਰਾ ਨੰਬਰ 21 ਵਿੱਚ ਜਾ ਕੇ ਡੇਂਗੂ ਬੁਖਾਰ ਦਾ ਅਲਾਈਜਾ ਟੈਸਟ ਬਿਲਕੁੱਲ ਮੁਫਤ ਕਰਵਾ ਜਾ ਸਕਦਾ ਹੈ।

Fazilka-1

ਉਹਨਾ ਲੋਕਾ ਨੂੰ ਡੇਂਗੂ ਮੱਛਰ ਦੇ ਪੈਦਾ ਹੋਣ ਵਾਲੇ ਸਰੋਤਾ ਬਾਰੇ ਜਾਣਕਾਰੀ ਦਿੱਤੀ ਅਤੇ ਜਾਗਰੂਕਤਾ ਪੰਫਲੈਂਟ ਵੀ ਵੰਡੇ ਤਾਕਿ ਲੋਕਾ ਨੂੰ ਵਧ ਤੋਂ ਵਧ ਬਿਮਾਰੀ ਬਾਰੇ ਜਾਗਰੂਕ ਕੀਤਾ ਜਾ ਸਕੇ। ਇਸ ਮੌਕੇ ਸਹਾਇਕ ਸਿਵਲ ਸਰਜਨ ਡਾਕਟਰ ਬਬੀਤਾ ਨੇ ਦੱਸਿਆ ਕਿ ਸਿਹਤ ਵਿਭਾਗ ਵਲੋ ਅਰਬਨ ਫਾਜਿਲਕਾ ਅਧੀਨ ਅੱਜ ਸਿਹਤ ਕਰਮਚਾਰੀਆ ਦੀ ਟੀਮ ਜਿਸ ਵਿਚ ਰਵਿੰਦਰ ਸ਼ਰਮਾ ਅਤੇ ਸੁਖਜਿੰਦਰ ਸਿੰਘ ਨੇ ਅਦਰਸ਼ ਨਗਰ (ਮਲਕਾਣਾਂ ਮੁਹੱਲਾ) ਦੇ ਘਰਾਂ ਵਿੱਚ ਕੂਲਰ, ਟਾਇਰਾਂ, ਗਮਲੇ, ਟੈਕੀਆਂ ਅਤੇ ਖੜੇ ਪਾਣੀ ਦੇ ਸਰੋਤਾਂ ਨੂੰ ਚੈਕ ਕੀਤਾ ਅਤੇ ਜਾਗਰੂਕਤਾ ਲਈ ਪੰਫਲੈਟ ਵੰਡੇ ਅਤੇ ਕਿਹਾ ਕਿ ਲੋਕਾ ਦੇ ਸਹਿਯੋਗ ਅਤੇ ਜਾਗਰੂਕਤਾ ਨਾਲ ਹੀ ਇਸ ਬਿਮਾਰੀ ਤੋਂ ਬਚਿਆ ਜਾ ਸਕਦਾ ਹੈ। ਇਸ ਟੀਮ ਵਿੱਚ ਸਿਹਤ ਕਰਮਚਾਰੀ ਰਵਿੰਦਰ ਸਰਮਾ,ਸੁਖਜਿੰਦਰ ਸਿੰਘ ਅਤੇ ਮਨਜੋਤ ਸਿੰਘ ਇੰਸੇਕਟ ਕਲੇਕਟਰ ਅਤੇ ਬ੍ਰੀਡਿੰਗ ਚੈਕਰ ਹਾਜਰ ਸਨ।