GST Bill: ਸੁਨਾਮ ਊਧਮ ਸਿੰਘ ਵਾਲਾ, (ਕਰਮ ਥਿੰਦ)। ਈ.ਟੀ.ਓ ਸੁਨਾਮ ਸ੍ਰੀ ਨੀਤੀਨ ਗੋਇਲ ਅਤੇ ਇੰਸਪੈਕਟਰ ਮੈਡਮ ਨੀਤੂ ਕਾਂਸਲ ਨੇ ਨਵਾਂ ਬਾਜ਼ਾਰ ਅੰਦਰ ਕਈ ਦੁਕਾਨਾਂ ’ਤੇ ਜਾ ਕੇ ਅੱਜ ਦੁਕਾਨਦਾਰਾਂ ਨਾਲ ਮੀਟਿੰਗ ਕੀਤੀ ਅਤੇ ਇਸ ਮੌਕੇ ਈ.ਟੀ. ਨੀਤੀਨ ਗੋਇਲ ਨੇ ਸ਼ਹਿਰ ਦੇ ਸਮੂਹ ਦੁਕਾਨਦਾਰਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਗਾਹਕ ਨੂੰ ਸਮਾਨ ਦੇਣ ਸਮੇਂ ਜੀ.ਐਸ. ਟੀ ਬਿੱਲ ਜ਼ਰੂਰ ਦੇਣ ਅਤੇ ਗਾਹਕ ਵੀ ਸਮਾਨ ਖ਼ਰੀਦਣ ਦੁਕਾਨਦਾਰ ਤੋਂ ਖਰੀਦੇ ਸਮਾਨ ਦਾ ਬਿੱਲ ਜ਼ਰੂਰ ਲੈਣ।
ਇਹ ਵੀ ਪੜ੍ਹੋ: Ludhiana News: ਸ਼ਿਵ ਸੈਨਾ ਆਗੂ ਦੇ ਘਰ ’ਤੇ ਡੀਜਲ ਬੰਬ ਨਾਲ ਹਮਲਾ, ਜਾਨੀ ਨੁਕਸਾਨ ਤੋਂ ਬਚਾਅ
ਉਨਾਂ ਕਿਹਾ ਕਿ ਫਾਈਨਾਸ ਕਮਿਸ਼ਨਰ ਸ੍ਰੀ ਕ੍ਰਿਸ਼ਨ ਕੁਮਾਰ ਦੇ ਆਦੇਸਾ ਅਨੁਸਾਰ ਬਾਜ਼ਾਰ ਵਿਚ ਉਨਾਂ ਦੇ ਵਿਭਾਗ ਵੱਲੋਂ ਚੈਕਿੰਗ ਰੈਗੂਲਰ ਹੁੰਦੀ ਰਹਿੰਦੀ ਹੈ ਅਤੇ ਮਹਿਕਮੇ ਵੱਲੋਂ ਸਖ਼ਤੀ ਵੀ ਕੀਤੀ ਗਈ ਹੈ ਅਤੇ ਇਸ ਲਈ ਦੁਕਾਨਦਾਰ ਆਪਣੀਆਂ ਦੁਕਾਨਾਂ ’ਤੇ ਬਿੱਲ ਬੁੱਕ ਜ਼ਰੂਰ ਰੱਖਣ ਅਤੇ ਗਾਹਕ ਵੱਲੋਂ ਸਮਾਨ ਖ਼ਰੀਦਣ ਤੋਂ ਬਾਅਦ ਉਸ ਨੂੰ ਜੀ ਐਸ ਟੀ ਬਿੱਲ ਕੱਟ ਕੇ ਜ਼ਰੂਰ ਦੇਣ ਅਤੇ ਇਹ ਵੀ ਧਿਆਨ ਰੱਖਣ ਕੇ ਉਨਾ ਵੱਲੋਂ ਸੇਲ ਕੀਤੇ ਗਏ ਸਮਾਨ ’ਤੇ ਕਿੰਨਾ ਟੈਕਸ ਲੱਗਦਾ ਹੈ।
ਵਪਾਰੀ ਵਰਗ ਪਾਰਦਰਸ਼ਤਾ ਨਾਲ ਕਰਨ ਆਪਣਾ ਵਪਾਰ : ਈ.ਟੀ.ਓ.
ਇਸ ਦੌਰਾਨ ਈ.ਟੀ.ਓ. ਸੁਨਾਮ ਨੀਤਿਨ ਗੋਇਲ ਨੇ ਆਖਿਆ ਕਿ ਵੱਖ-ਵੱਖ ਟਰੇਡਾਂ ਦੇ ਵਪਾਰੀਆਂ ਵੱਲੋਂ ਆਪਣੀ ਦੁਕਾਨ ਤੋਂ ਜੋ ਵੀ ਚੀਜ਼ ਦੀ ਵਿਕਰੀ ਕੀਤੀ ਜਾਵੇ ਉਸਦਾ ਬਿੱਲ ਕੱਟਿਆ ਜਾਵੇ ਅਤੇ ਵਪਾਰੀ ਵਰਗ ਪਾਰਦਰਸ਼ਤਾ ਨਾਲ ਆਪਣਾ ਵਪਾਰ ਕਰੇ ਤਾਂ ਜੋ ਵਿਭਾਗ ਅਤੇ ਵਪਾਰੀਆਂ ਵਿੱਚ ਸਹੀ ਤਾਲਮੇਲ ਬਣਿਆ ਰਹੇ। ਉਹਨਾਂ ਇਹ ਵੀ ਭਰੋਸਾ ਦਿੱਤਾ ਕਿ ਵਿਭਾਗੀ ਅਧਿਕਾਰੀਆਂ ਵੱਲੋਂ ਵਪਾਰੀ ਵਰਗ ਨੂੰ ਬਿਨ੍ਹਾ ਵਜਾ ਪਰੇਸ਼ਾਨ ਨਹੀਂ ਕੀਤਾ ਜਾਵੇਗਾ। ਇਸ ਮੌਕੇ ਵਪਾਰ ਮੰਡਲ ਦੇ ਪ੍ਰਧਾਨ ਪਵਨ ਗੁੱਜਰਾ ਵੀ ਹਾਜ਼ਰ ਨੇ ਈ.ਟੀ. ਓ ਅਤੇ ਉਨਾਂ ਦੀ ਟੀਮ ਨੂੰ ਭਰੋਸਾ ਦਿਵਾਇਆ ਕਿ ਵਪਾਰੀਆਂ ਵੱਲੋਂ ਉਨ੍ਹਾਂ ਨੂੰ ਪੂਰਾ ਸਹਿਯੋਗ ਦਿੱਤਾ ਜਾਵੇਗਾ। ਇਸ ਮੌਕੇ ਰਾਜ ਕੁਮਾਰ ਲਹਿਰੇਵਾਲੇ, ਜਿੰਮੀ ਗੋਇਲ ਅਤੇ ਰਵੀ ਗੋਇਲ ਆਦਿ ਵੀ ਦੁਕਾਨਦਾਰ ਹਾਜ਼ਰ ਸਨ। GST Bill