Heroin Trafficking Ferozepur: ਫਿਰੋਜ਼ਪੁਰ ਪੁਲਿਸ ਵੱਲੋਂ ਵੱਡੀ ਸਫ਼ਲਤਾ, 15 ਕਿੱਲੋ ਹੈਰੋਇਨ ਸਮੇਤ ਇੱਕ ਕਾਬੂ

Heroin Trafficking Ferozepur
Heroin Trafficking Ferozepur: ਫਿਰੋਜ਼ਪੁਰ ਪੁਲਿਸ ਵੱਲੋਂ ਵੱਡੀ ਸਫ਼ਲਤਾ, 15 ਕਿੱਲੋ ਹੈਰੋਇਨ ਸਮੇਤ ਇੱਕ ਕਾਬੂ

Heroin Trafficking Ferozepur: (ਜਗਦੀਪ ਸਿੰਘ) ਫਿਰੋਜ਼ਪੁਰ। ਫਿਰੋਜ਼ਪੁਰ ਪੁਲਿਸ ਨੇ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਵੱਡੀ ਸਫਲਤਾ ਹਾਸਲ ਕਰਦਿਆਂ 15 ਕਿੱਲੋ 7 ਗ੍ਰਾਮ ਹੈਰੋਇਨ ਸਮੇਤ 1 ਵਿਅਕਤੀ ਨੂੰ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਗਿਆ ਹੈ। ਹਰਮਨਬੀਰ ਸਿੰਘ ਗਿੱਲ, ਡੀ.ਆਈ.ਜੀ. ਫਿਰੋਜਪੁਰ ਰੇਂਜ਼ ਅਤੇ ਭੁਪਿੰਦਰ ਸਿੰਘ ਐੱਸਐੱਸਪੀ ਫਿਰੋਜਪੁਰ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਇੰਸਪੈਕਟਰ ਗੁਰਪ੍ਰੀਤ ਸਿੰਘ ਮੁੱਖ ਅਫਸਰ ਥਾਣਾ ਘੱਲ ਖੁਰਦ ਸਮੇਤ ਸਾਥੀ ਗਸ਼ਤ ’ਤੇ ਸੀ ਇਸ ਦੌਰਾਨ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਰਮੇਸ਼ ਕੁਮਾਰ ਪੁੱਤਰ ਕ੍ਰਿਸ਼ਨ ਲਾਲ ਵਾਸੀ ਮੋਹਕਮ ਖਾਂ ਵਾਲਾ ਜੋ ਗੋਲਡਨ ਇੰਨਕਲੇਵ ਫਿਰੋਜ਼ਪੁਰ ਵਿਖੇ ਰਹਿੰਦਾ ਹੈ। ਜੋ ਬਾਹਰਲੇ ਜ਼ਿਲ੍ਹਿਆਂ ਤੋਂ ਹੈਰੋਇਨ ਲਿਆ ਕੇ ਜ਼ਿਲ੍ਹਾ ਫਿਰੋਜਪੁਰ ’ਚ ਵੱਡੇ ਪੱਧਰ ’ਤੇ ਸਪਲਾਈ ਕਰਦਾ ਹੈ। ਜੋ ਅੱਜ ਵੀ ਚਿੱਟੇ ਰੰਗ ਦੀ ਸਵਿਫਟ ਕਾਰ ’ਚ ਭਾਰੀ ਮਾਤਰਾ ਵਿੱਚ ਹੈਰੋਇਨ ਦੀ ਸਪਲਾਈ ਕਰਨ ਲਈ ਸੋਢੀਆਂ ਦੇ ਅਕਾਲ ਸਹਾਏ ਫਾਰਮ ਨੇੜੇ ਸੋਢੀ ਨਗਰ, ਦੇ ਸਾਹਮਣੇ ਖੜਾ ਗਾਹਕਾਂ ਦੀ ਉਡੀਕ ਕਰ ਰਿਹਾ ਹੈ।

ਇਹ ਵੀ ਪੜ੍ਹੋ: Agniveer News: ਅਗਨੀਵੀਰ ਆਕਾਸ਼ਦੀਪ ਸਿੰਘ ਨੂੰ ਸ਼ਹੀਦ ਦਾ ਦਰਜਾ ਦਿਵਾਉਣ ਲਈ ਕਿਸਾਨ ਉੱਤਰੇ ਸੜਕਾਂ ’ਤੇ

ਇਸ ਤੋਂ ਬਾਅਦ ਪੁਲਿਸ ਪਾਰਟੀ ਨੇ ਰੇਡ ਕਰਕੇ ਰਮੇਸ਼ ਕੁਮਾਰ ਨੂੰ ਗ੍ਰਿਫਤਾਰ ਕੀਤਾ ਸਵਿਫਟ ਕਾਰ ਵਿੱਚੋਂ 15 ਕਿੱਲੋ 07 ਗ੍ਰਾਮ ਹੈਰੋਇਨ ਬਰਾਮਦ ਹੋਈ। ਡੀ.ਆਈ.ਜੀ. ਫਿਰੋਜਪੁਰ ਰੇਂਜ ਨੇ ਦੱਸਿਆ ਉਕਤ ਵਿਅਕਤੀ ਖਿਲਾਫ ਪਹਿਲਾ ਕਰੀਬ 5 ਵੱਖ-ਵੱਖ ਮਾਮਲੇ ਦਰਜ ਸਨ ਅਤੇ ਇੱਕ ਮਾਮਲਾ ਐੱਨਡੀਪੀਐੱਸ ਐਕਟ ਤਹਿਤ ਥਾਣਾ ਕਰਾਇਮ ਬਰਾਂਚ ਦਿੱਲੀ ਵਿਖੇ ਦਰਜ ਹੈ। ਇਸ ਮਾਮਲੇ ਦੀ ਡੂੰਘਾਈ ਨਾਲ ਤਫਤੀਸ਼ ਕੀਤੀ ਜਾ ਰਹੀ, ਪਤਾ ਲਗਾਇਆ ਜਾ ਰਿਹਾ ਹੈ। ਇਹ ਸਪਲਾਈ ਕਿੱਥੋਂ ਲਿਆਂਦੀ ਗਈ ਅਤੇ ਅੱਗੇ ਕਿਸ ਕੋਲ ਸਪਲਾਈ ਕੀਤੀ ਜਾਣੀ ਸੀ, ਜਿਸ ਤੋਂ ਹੋਰ ਵੀ ਖੁਲਾਸੇ ਹੋਣ ਦੀ ਉਮੀਦ ਹੈ। Heroin Trafficking Ferozepur