Ferozepur Police : ਫਿਰੋਜ਼ਪੁਰ ਪੁਲਿਸ ਨੇ ਹੈਰੋਇਨ ਦੀ ਵੱਡੀ ਖੇਪ ਕੀਤੀ ਬਰਾਮਦ

Ferozepur Police

6 ਕਿਲੋ 655 ਗ੍ਰਾਮ ਹੈਰੋਇਨ ਸਮੇਤ ਦੋ ਗ੍ਰਿਫਤਾਰ | Ferozepur Police

  • 6 ਲੱਖ ਡਰੱਗ ਮਣੀ ਵੀ ਬਰਾਮਦ | Ferozepur Police

ਫਿਰੋਜ਼ਪੁਰ (ਸਤਪਾਲ ਥਿੰਦ) Ferozepur Police : ਫਿਰੋਜ਼ਪੁਰ ਦੀ ਸੀ ਆਈ ਏ ਸਟਾਫ ਪੁਲਿਸ ਨੇ ਇੱਕ ਵੱਡੀ ਕਾਮਯਾਬੀ ਹਾਸਿਲ ਕਰਦਿਆਂ ਹੋਇਆ ਭਾਰਤ ਪਾਕ ਸਰਹੱਦ ਤੇ ਛੇ ਕਿਲੋ 655 ਗਰਾਮ ਹੈਰੋਇਨ ਸਮੇਤ ਦੋ ਵਿਅਕਤੀਆਂ ਨੂੰ ਗਿਰਫਤਾਰ ਕਰਕੇ ਵੱਡੀ ਸਫਲਤਾ ਹਾਸਲ ਕੀਤੀ ਜਿਸ ਸਬੰਧ ਦੇ ਵਿੱਚ ਅੱਜ ਫਿਰੋਜ਼ਪੁਰ ਪੁਲਿਸ ਵੱਲੋਂ 11 ਵਜੇ ਪ੍ਰੈੱਸ ਕਾਨਫਰੰਸ ਵੀ ਕੀਤੀ ਜਾ ਰਹੀ ਹੈ ਪਰ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਵੱਲੋਂ ਆਪਨੇ ਸੋਸ਼ਲ ਅਕਾਊਂਟ ਤੇ ਇਹ ਜਾਣਕਾਰੀ ਵੀ ਦਿੱਤੀ ਗਈ ਹੈ ਕਿ ਫਿਰੋਜਪੁਰ ਪੁਲਿਸ ਨੂੰ ਨਸ਼ਿਆਂ ਖਿਲਾਫ ਕਾਰਵਾਈ ਕਰਦਿਆਂ ਹੋਇਆ ਇੱਕ ਵੱਡੀ ਕਾਮਯਾਬੀ ਮਿਲੀ ਹੈ।

Read Also : Vinesh Phogat Disqualified: ਤਕਨੀਕੀ ਤੌਰ ’ਤੇ ਮਜ਼ਬੂਤ ਹੋਵੇ ਖੇਡ ਢਾਂਚਾ

ਦੱਸਣਯੋਗ ਹੈ ਕਿ ਫਿਰੋਜ਼ਪੁਰ ਜਿਲੇ ਦਾ ਜਿਆਦਾਤਰ ਏਰੀਆ ਪਾਕਿਸਤਾਨ ਦੀ ਸਰਹੱਦ ਨਾਲ਼ ਲਗਦਾ ਹੈ ਤੇ ਜਿਸ ਕਾਰਨ ਪਾਕਿਸਤਾਨ ਬੈਠੇ ਮਾੜੇ ਅਨਸਰ ਲਗਾਤਾਰ ਹੈਰੋਇਨ ਅਤੇ ਨਸ਼ਾ ਤੇ ਹਥਿਆਰਾਂ ਦੀਆਂ ਖੇਪਾਂ ਭੇਜਦੇ ਰਹਿੰਦੇ ਹਨ ਜਿਸ ਤੇ ਫਿਰੋਜਪੁਰ ਪੁਲਿਸ ਲਗਾਤਾਰ ਪੈਣੀ ਅੱਖ ਨਾਲ ਬੀਐਸਐਫ ਦੇ ਸਹਿਯੋਗ ਨਾਲ ਨਿਗਾ ਰੱਖਦੀ ਹੈ ਪਰ ਇਸ ਵਾਰ ਫਿਰੋਜਪੁਰ ਪੁਲਿਸ ਨੂੰ ਇੱਕ ਵੱਡੀ ਸਫਲਤਾ ਮਿਲੀ ਜਦ ਇਸ ਖੇਪ ਸਮੇਤ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ। ਅਤੇ ਫੜੇ ਗਏ ਵਿਅਕਤੀਆਂ ਕੋਲੋਂ 6 ਲੱਖ ਰੁਪਆ ਡਰੱਗ ਮਣੀ ਵੀ ਬਰਾਮਦ ਕੀਤੀ ਗਈ ਹੈ। Ferozepur Police

LEAVE A REPLY

Please enter your comment!
Please enter your name here