ਸਾਡੇ ਨਾਲ ਸ਼ਾਮਲ

Follow us

21.7 C
Chandigarh
Thursday, January 22, 2026
More
    Home Breaking News Ferozepur New...

    Ferozepur News: ਮੋਬਾਇਲ ਦੀ ਦੁਕਾਨ ਤੋਂ ਲੱਖਾਂ ਰੁਪਏ ਦੀ ਚੋਰੀ

    Ferozepur News

    Ferozepur News: ਫਿਰੋਜ਼ਪੁਰ (ਸਤਪਾਲ ਥਿੰਦ)। ਜ਼ਿਲ੍ਹੇ ਦੇ ਵਿਧਾਨ ਸਭਾ ਹਲਕਾ ਗੁਰੂਹਰਸਹਾਏ ਦੇ ਅੰਦਰ ਚੋਰੀਆਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਬੀਤੀ ਰਾਤ ਚੋਰਾਂ ਨੇ ਇੱਕ ਮੋਬਾਇਲ ਦੀ ਦੁਕਾਨ ਨੂੰ ਚੋਰੀ ਕਰਕੇ ਉਸ ਵਿੱਚੋਂ ਲੱਖਾਂ ਦੇ ਮੋਬਾਇਲ ਚੋਰੀ ਕਰ ਲਏ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਹੋਇਆਂ ਦੁਕਾਨ ਮਾਲਿਕ ਜਤਨ ਬਿੰਦਰਾ ਅਤੇ ਅਨਮੋਲ ਬਜਾਜ ਨੇ ਦੱਸਿਆ ਕਿ ਉਹਨਾਂ ਦਾ ਮੋਬਾਈਲਾਂ ਦਾ ਹੋਲਸੇਲ ਦਾ ਕੰਮ ਹੈ।

    Ferozepur News

    ਜਿਸ ਕਰਕੇ ਦੁਕਾਨ ਦੇ ਅੰਦਰ ਮੋਬਾਇਲ ਹੀ ਪੈ ਜਾਣ ਤੇ ਬੀਤੀ ਰਾਤ ਕਰੀਬ 1 ਵਜੇ ਦੇ ਚੋਰਾਂ ਨੇ ਦੁਕਾਨ ਅੰਦਰ ਵੜ ਲੱਖਾਂ ਰੁਪਏ ਦੇ ਮੋਬਾਇਲ ਚੋਰੀ ਅਤੇ 50 ਹਜਾਰ ਨਗਦੀ ਚੋਰੀ ਕਰ ਲਿਆ ਹੈ। ਦੁਕਾਨ ਮਾਲਕ ਨੇ ਦੱਸਿਆ ਕਿ ਚੋਰਾਂ ਨੇ ਛੋਟੀ ਗਲੀ ਵਾਲੇ ਪਾਸਿਓਂ ਸ਼ਟਰ ਨੂੰ ਉੱਪਰ ਚੁੱਕ ਕੇ ਅੰਦਰ ਦਾਖਲ ਹੋਏ ਅਤੇ ਉਹਨਾਂ ਨੇ ਦੁਕਾਨ ਅੰਦਰ ਦਾਖਲ ਹੁੰਦਿਆਂ ਹੋਇਆ ਦੋ ਲੱਖ ਦੇ ਮੋਬਾਇਲ ਤੇ 50 ਹਜ਼ਾਰ ਦੀ ਨਗਦੀ ਚੋਰੀ ਕਰ ਲਈ ਹੈ। ਜਿਸ ਸਬੰਧੀ ਸੂਚਨਾ ਉਹਨਾਂ ਨੇ ਥਾਣਾ ਗੁਰੂ ਹਰਸਾਏ ਪੁਲਿਸ ਨੂੰ ਦੇ ਦਿੱਤੀ ਹੈ। ਗੁਰੂ ਹਰ ਸਾਏ ਦੇ ਸ਼ਹਿਰ ਨੇ ਇਕੱਤਰ ਹੋ ਕੇ ਮੰਗ ਕੀਤੀ ਕਿ ਚੋਰਾਂ ਨੂੰ ਜਲਦ ਤੋਂ ਜਲਦ ਗਿਰਫਤਾਰ ਕੀਤਾ ਜਾਵੇ ਤੇ ਸ਼ਹਿਰ ਵਿੱਚ ਚੋਰੀਆਂ ਦਾਲ ਸਿਲਸਿਲਾ ਰੋਕਿਆ ਜਾਵੇ ਨਹੀਂ ਤਾਂ ਦੁਕਾਨਦਾਰ ਦਿਨੋਂ ਦਿਨ ਕਰਜੇ ਦੇ ਬੋਝ ਹੇਠ ਦੱਬ ਜਾਣਗੇ। (Ferozepur News)

    Also Read : ਨਿੱਜੀ ਬੈਂਕ ਦੇ ਤਿੰਨ ਕੰਪਰੈਸ਼ਰ ਤੇ ਤਾਰਾਂ ਗਾਇਬ

    Ferozepur News

    LEAVE A REPLY

    Please enter your comment!
    Please enter your name here