ਤਿੰਨ ਅਧਿਆਪਕਾਂ ਦੀ ਹਾਲਤ ਨਾਜੁਕ
ਫਿਰੋਜ਼ਪੁਰ (ਸਤਪਾਲ ਥਿੰਦ)। ਫਿਰੋਜ਼ਪੁਰ ਫਾਜ਼ਿਲਕਾ (Ferozepur News) ਰੋੜ ਨੇੜੇ ਖੱਜੀ ਪੀਰ ਅੱਜ ਸਵੇਰੇ ਸਮੇ ਜਲਾਲਾਬਾਦ ਤੋਂ ਤਰਨਤਾਰਨ ਵਲਟੋਹਾ ਜਾ ਰਹੀ ਅਧਿਆਪਕਾਂ ਦੀ ਗੱਡੀ ਤੇ ਸਫ਼ੈਦਾ ਡਿਗਣ ਕਾਰਨ ਕਰੂਜ ਟਰੈਕਸ ਗੱਡੀ ਹਾਦਸੇ ਦਾ ਸ਼ਿਕਾਰ ਹੋ ਗਿਆ ਜਿਸ ਵਿੱਚ ਅਧਿਆਪਕਾਂ ਨੂੰ ਸੱਟਾ ਲੱਗੀਆਂ ਹਨ ਤੇ ਤਿੰਨ ਅਧਿਆਪਕ ਸੀਰੀਅਸ ਦੱਸੇ ਜਾ ਰਹੇ । ਜਿਨ੍ਹਾਂ ਨੂੰ ਲੋਕਾਂ ਨੇ ਮੁੱਢਲੀ ਸਹਾਇਤਾ ਦੇ ਦੇ ਨੇੜੇ ਦੇ ਹਸਪਤਾਲ ਵਿੱਚ ਦਾਖਲ ਕਰਵਾਇਆ । ਦੱਸਣਯੋਗ ਹੈ ਕਿ ਜਲਾਲਾਬਾਦ ਫ਼ਾਜ਼ਿਲਕਾ ਤੇ ਗੁਰੂਹਰਸਹਾਏ ਦੇ ਬਹੁਤੇ ਅਧਿਆਪਕਾਂ ਦੀ ਡਿਊਟੀ ਤਰਨਤਾਰਨ ਜਿਲੇ ਵਿੱਚ ਹੈ ਤੇ ਰੋਜ ਇਹ ਅਧਿਆਪਕ ਟਰੈਕਸ ਗੱਡੀਆ ਰਾਹੀ ਮੀਹ ਹਨੇਰੀ ਦੀ ਪਰਵਾਹ ਬਿਨਾਂ ਡਿਊਟੀ ਤੇ ਜਾਦੇ ਹਨ ਤੇ ਜਿਸ ਕਰਕੇ ਖਾਈ ਨੇੜੇ ਵੀ ਹਾਦਸੇ ਦੋਰਾਨ ਇਕ ਭਿਆਨਕ ਹਾਦਸੇ ਵਿੱਚ 4 ਜਣਿਆ ਦੀ ਮੌਤ ਹੋਈ ਸੀ ਤੇ ਹੁਣ ਕੁਝ ਦਿਨਾਂ ਬਾਅਦ ਇਹ ਦੂਸਰਾ ਮਾਮਲਾ ਫਿਰ ਸਾਹਮਣੇ ਆਇਆ ਹੈ। (Ferozepur News)
- ਗੱਡੀ ਵਿੱਚ 11 ਅਧਿਆਪਕ ਸਨ ਸਵਾਰ
- ਜਲਾਲਾਬਾਦ ਤੋ ਫਿਰੋਜਪੁਰ ਹਾਈਵੇ ਤੇ ਪਿੰਡ ਪੀਰ ਮੁਹੰਮਦ ਕੋਲ ਵਾਪਰਿਆ ਹਾਦਸਾ
- ਤੜਕਸਾਰ ਸਾਢੇ ਛੇ ਵਜੇ ਦੀ ਘਟਨਾ ਹਾਦਸੇ ਵਿੱਚ 2 ਅਧਿਆਪਕ ਸੀਰੀਅਲ ਫਰੀਦਕੋਟ ਕੀਤਾ ਗਿਆ ਰੈਫਰ
- ਸੀਰੀਅਸ ਹੋਏ ਅਧਿਆਪਕਾਂ ਦੇ ਵਿੱਚੋਂ ਇਕ ਮਹਿਲਾ ਅਤੇ ਪੁਰਸ਼ * ਜਲਾਲਾਬਾਦ ਦੇ ਰਹਿਣ ਵਾਲੇ ਦੱਸੇ ਜਾ ਰਹੇ ਅਧਿਆਪਕ
- 3 ਅਧਿਆਪਕਾਂ ਨੂੰ ਜਲਾਲਾਬਾਦ ਦੇ ਸਿਵਲ ਹਸਪਤਾਲ ਵਿੱਚ ਕਰਵਾਇਆ ਗਿਆ ਭਰਤੀ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ