MLA ਫੌਜਾ ਸਿੰਘ ਸਰਾਰੀ ਨੇ ਪੌਦੇ ਲਗਾਉਣ ਦੀ ਕਰਵਾਈ ਸ਼ੁਰੂਆਤ

Ferozepur News

ਫ਼ਿਰੋਜ਼ਪੁਰ (ਸਤਪਾਲ ਥਿੰਦ) Ferozepur News : ਵਾਤਾਵਰਨ ਨੂੰ ਹਰਾ ਪਰਾ ਰੱਖਣ ਦੇ ਲਈ ਪੰਜਾਬ ਸਰਕਾਰ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਜਿਲ੍ਹਾਂ ਪ੍ਰਸ਼ਾਸਨ ਵੱਲੋਂ ਪੂਰਾ ਫ਼ਿਰੋਜਪੁਰ ਵਿੱਚ 6 ਲੱਖ 50 ਹਜਾਰ ਪੌਦੇ ਲਗਾਉਣ ਦਾ ਟੀਚਾ ਮਿਥਿਆ ਗਿਆ । ਜਿਸ ਦੇ ਤਹਿਤ ਅੱਜ ਹਲਕਾ ਗੁਰੂਹਰਸਹਾਏ ਦੀ ਤਹਿਸੀਲ ਕੰਪਲੈਕਸ ਵਿੱਚ ਹਲਕੇ ਦੇ ਵਿਧਾਇਕ ਫੌਜਾ ਸਿੰਘ ਸਰਾਰੀ ਸਬ ਡਿਵੀਜ਼ਨ ਗੁਰੂ ਹਰ ਸਾਹਿਬ ਦੇ ਐਸਡੀਐਮ ਗਗਨਦੀਪ ਸਿੰਘ ਵੱਲੋਂ ਇਸ ਮਹਿਮ ਦੀ ਸ਼ੁਰੂਆਤ ਕਰਵਾਈ ਗਈ ।

Ferozepur News

ਸ਼ੁਰੂਆਤ ਮੌਕੇ ਮੁੱਖ ਮਹਿਮਾਨ ਵਜੋਂ ਪਹੁੰਚੇ ਹਲਕੇ ਦੇ ਵਿਧਾਇਕ ਸਰਦਾਰ ਫੌਜਾ ਸਿੰਘ ਸਰਾਰੀ ਨੇ ਪੌਦਾ ਲਗਾ ਕੇ ਸ਼ੁਰੂਆਤ ਕਰਾਈ ਗਈ । ਇਸ ਮੌਕੇ ਉਹਨਾਂ ਦੇ ਨਾਲ ਐਸਡੀਐਮ ਗੁਰੂਹਰਸਹਾਏ ਗਗਨਦੀਪ ਸਿੰਘ, ਗੁਰਪ੍ਰੀਤ ਸਿੰਘ ਬਲਾਕ ਅਫਸਰ ਗੁਰੂਹਰਸਹਾਏ ਵਨ ਵਿਭਾਗ, ਗੋਬਿੰਦ ਸਿੰਘਵਣ ਗਾਰਡ, ਸ਼ਾਲੂ, ਮਨਜੀਤ ਕੌਰ, ਪਰਵੀਨ ਕੁਮਾਰੀ ਫੋਰੈਸਟ ਵਿਭਾਗ ਗੁਰੂਹਰਸਹਾਏ ਇੰਚਾਰਜ, ਸੁਪਰਡੈਂਟ ਐਸਡੀਐਮ ਕੇਵਲ ਕ੍ਰਿਸ਼ਨ, ਸਤਪਾਲ ਕੰਬੋਜ, ਬਚਿੱਤਰ ਸਿੰਘ ਲਾਡੀ ਪੀਏ ਤੋਂ ਇਲਾਵਾਂ ਹੋਰ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਹੋਏ। (Ferozepur News)

ਇਸ ਮੌਕੇ ਪੱਤਰਕਾਰ ਨਾਲ ਗੱਲਬਾਤ ਹਲਕੇ ਦੇ ਵਿਧਾਇਕ ਸਰਦਾਰ ਫੌਜਾ ਸਿੰਘ ਸਰਾਰੀ ਨੇ ਕਿਹਾ ਕਿ ਵਾਤਾਵਰਨ ਵਿਚ ਵੱਧ ਰਹੀ ਤਪਸ਼ ਦੇ ਤਹਿਤ ਹਰੇਕ ਮਨੁੱਖ ਨੂੰ ਰੁੱਖ ਲਗਾਉਣੇ ਚਾਹੀਦੇ ਹਨ ਅਤੇ ਏਸੀ ਛੱਡ ਕੇ ਲੋਕਾਂ ਨੂੰ ਹੁਣ ਰੁੱਖਾਂ ਵਾਲੇ ਪਾਸੇ ਆਉਣਾ ਚਾਹੀਦਾ ਹੈ । ਉਹਨਾਂ ਨੇ ਰੁੱਖ ਲਗਾ ਕੇ ਇਸ ਮੁਹਿੰਮ ਦੀ ਸ਼ੁਰੂਆਤ ਕਰਵਾਈ ।

Also Read : ਡਰਾਉਣ ਲੱਗੀਆਂ ਪੰਜਾਬ ਦੀਆਂ ਡਰੇਨਾਂ, ਹੜ੍ਹਾਂ ਦਾ ਬਣ ਸਕਦੈ ਖਤਰਾ

LEAVE A REPLY

Please enter your comment!
Please enter your name here