ਮਾਮਲਾ ਯਿਸ਼ੂ ਮਸੀਹ ਖਿਲਾਫ਼ ਗਲਤ ਸ਼ਬਦਾਵਲੀ ਸੋਸ਼ਲ ਮੀਡੀਆ ‘ਤੇ ਅਪਲੋਡ ਕਰਨ ਦਾ
ਸੱਤਪਾਲ ਥਿੰਦ, ਫਿਰੋਜ਼ਪੁਰ: ਤਰਨਤਾਰਨ ਵਾਸੀ ਪਰਮਜੀਤ ਸਿੰਘ ਅਕਾਲੀ ਵੱਲੋਂ ਯਿਸ਼ੂ ਮਸੀਹ ਖਿਲਾਫ਼ ਸੋਸ਼ਲ ਮੀਡੀਆ ‘ਤੇ ਕਥਿਤ ਤੌਰ ‘ਤੇ ਗਲਤ ਸ਼ਬਦਾਵਲੀ ਅਪਲੋਡ ਕਰਨ ਦੇ ਰੋਸ ਵਜੋਂ ਅੱਜ ਮਸੀਹ ਭਾਈਚਾਰੇ ਵੱਲੋਂ ਗੋਲੂ ਕਾ ਮੋੜ ‘ਚੋਂ ਲੰਘ ਫਿਰੋਜ਼ਪੁਰ ਫਾਜ਼ਿਲਕਾ ਸੜਕ ਜਾਮ ਕਰ ਦਿੱਤੀ। ਜਾਮ ਕਾਰਨ ਸੜਕ ‘ਤੇ ਆਵਾਜਾਈ ਪੂਰੀ ਤਰਾਂ ਠੱਪ ਹੋ ਗਈ। ਭਾਈਚਾਰੇ ਦੇ ਲੋਕ ਮੀਂਹ ਪੈਂਦੇ ਵਿੱਚ ਵੀ ਧਰਨੇ ‘ਤੇ ਡਟੇ ਰਹੇ।
ਧਰਨਾਕਾਰੀਆਂ ਦੀ ਮੰਗ ਸੀ ਕਿ ਦੋਸ਼ੀਆਂ ਨੂੰ ਤੁਰੰਤ ਗ੍ਰਿਫ਼ਤਾਰ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਭਾਰਤੀ ਸੰਵਿਧਾਨ ਅਨੁਸਾਰ ਹਰੇਕ ਨੂੰ ਆਪਣੇ ਧਰਮ ਨੂੰ ਮੰਨਣ ਦੀ ਅਜ਼ਾਦੀ ਹੈ। ਸ਼ਰਾਰਤੀ ਅਨਸਰਾਂ ਵੱਲੋਂ ਉਨ੍ਹਾਂ ਦੀ ਅਜ਼ਾਦੀ ਨੂੰ ਧੱਕੇ ਨਾਲ ਦਬਾਇਆ ਜਾ ਰਿਹਾ ਹੈ। ਇਸ ਮੌਕੇ ਪਾਸਟਰ ਖਰੈਤ, ਪੀਟਰ ਪਿਆਰੇ ਲਾਲ, ਪੀਟਰ ਸੂ ਡੈਮੇਜ, ਪੀਟਰ ਫਲਕ ਅਤੇਪੀਟਰ ਮੁਕੇਸ਼ ਆਦਿ ਹਾਜ਼ਰ ਸਨ।
ਮੌਕੇ ‘ਤੇ ਗੁਰੂਹਸਹਾਏ ਦੇ ਡੀਐੱਸਪੀ ਲਖਵੀਰ ਸਿੰਘ ਤਿੰਨ ਥਾਣਿਆਂ ਲੱਖੋਕੇ, ਗੁਰੂਹਰਸਾਏ ਅਤੇ ਥਾਣਾ ਖਾਸ ਅਮੀਰ ਦੀ ਪੁਲਿਸ ਪਾਰਟੀ ਨਾਲ ਧਰਨੇ ‘ਤੇ ਪੁੱਜੇ। ਇਸ ਮੌਕੇ ਤਿੰਨੇ ਥਾਣਿਆਂ ਦੇ ਮੁਖੀ ਅਸ਼ੋਕ ਕੁਮਾਰ, ਗੁਰਪ੍ਰੀਤ ਸਿੰਘ ਅਤੇ ਓਮ ਪ੍ਰਕਾਸ਼ ਵੀ ਹਾਜ਼ਰ ਸਨ।