ਪੁਲਿਸ ਵਲੋਂ ਫੈਕਟਰੀ ਮਾਲਿਕ ਖਿਲਾਫ਼ ਮਾਮਲਾ ਦਰਜ਼
ਅਮਿਤ ਸ਼ਰਮਾ, ਮੰਡੀ ਗੋਬਿੰਦਗੜ: ਸਥਾਨਕ ਅਮਲੋਹ ਰੋਡ ‘ਤੇ ਪੈਂਦੀ ਪੰਜਾਬ ਸਟੀਲਜ਼ ਫਰਨੇਸ਼ ਇਕਾਈ ਵਿਚ ਬੀਤੀ 26 ਜੂਨ ਨੂੰ ਵਾਪਰੇ ਦਰਦਨਾਕ ਹਾਦਸੇ ਦੌਰਾਨ ਝੁਲਸੇ ਦੋਵੇਂ ਮਜਦੂਰਾਂ ਨੇ ਵੀ ਆਖਿਰ ਦਮ ਤੋੜ ਦਿੱਤਾ ਹੈ ਦੋਵੇਂ ਮਜ਼ਦੂਰ ਡੀ.ਐਮ.ਸੀ ਲੁਧਿਆਣਾ ਵਿਖੇ ਜ਼ੇਰੇ ਇਲਾਜ਼ ਸਨ
ਜਿਕਰਯੋਗ ਹੈ ਕਿ ਮੰਡੀ ਗੋਬਿੰਦਗੜ ਦੀ ਪੰਜਾਬ ਸਟੀਲਜ਼ ਫਰਨੇਸ਼ ਇਕਾਈ ਵਿਚ ਬੀਤੇ 26ਜੂਨ ਨੂੰ ਇਹ ਹਾਦਸਾ ਉਸ ਵੇਲੇ ਵਾਪਰਿਆ ਜਦੋਂ ਫਰਨੇਸ਼ ਭੱਠੀ ਵਿਚ ਪਿਘਲੇ ਗਰਮ ਲੋਹੇ ਨੂੰ ਨੈਡਲ ਵਿਚ ਪਾ ਕੇ ਕਰੇਨ ਦੀ ਮੱਦਦ ਨਾਲ ਸੈਂਚਿਆਂ ਵਿਚ ਪਾਉਣ ਲਈ ਲੈ ਜਾਇਆ ਜਾ ਰਿਹਾ ਸੀ ਇਸ ਦੌਰਾਨ ਨੈਡਲ ਦਾ ਰੱਸਾ ਟੁੱਟ ਜਾਣ ਕਾਰਨ ਟਨਾਂ ਦੇ ਹਿਸਾਬ ਨਾਲ ਪਿਘਲਦਾ ਲੋਹਾ ਉੱਥੇ ਕੰਮ ਕਰਦੇ ਮਜੂਦਰਾਂ ‘ਤੇ ਪੈ ਗਿਆ ਸੀ
ਇਸ ਹਾਦਸੇ ‘ਚ ਸ਼ਿਆਮ ਦੇਵ ਦੀ ਮੌਕੇ ‘ਤੇ ਹੀ ਮੋਤ ਹੋ ਗਈ ਸੀ ਜਦੋਂਕਿ ਬਲੀ ਰਾਮ ਅਤੇ ਰੌਸ਼ਨ ਕੁਮਾਰ ਨੂੰ ਬੁਰੀ ਤਰਾਂ ਨਾਲ ਝੁਲਸੇ ਜਾਣ ਕਰਕੇ ਡੀ.ਐਮ.ਸੀ ਲੁਧਿਆਣਾ ਵਿਚ ਇਲਾਜ ਲਈ ਭਰਤੀ ਕਰਵਾਇਆ ਗਿਆ ਸੀ ਜਿੱਥੇ ਇਲਾਜ਼ ਦੌਰਾਨ ਉੰਨਾ ਦੀ ਵੀ ਮੌਤ ਹੋ ਗਈ ਹੈ
ਇਸ ਮਾਮਲੇ ਦੀ ਤਫਤੀਸ਼ ਕਰ ਰਹੇ ਮੰਡੀ ਗੋਬਿੰਦਗੜ ਥਾਣੇ ਦੇ ਸਹਾਇਕ ਥਾਣੇਦਾਰ ਕੇਵਲ ਸਿੰਘ ਨੇ ਦੱਸਿਆ ਕਿ ਉਕਤ ਘਟਨਾ ਸਬੰਧੀ ਮ੍ਰਿਤਿਕ ਮਜਦੂਰ ਸ਼ਿਆਮ ਦੇ ਭਰਾ ਵਿਕਾਸ ਯਾਦਵ ਦੇ ਬਿਆਨਾਂ ਦੇ ਅਧਾਰ ਤੇ ਫਰਨੇਸ਼ ਮਾਲਿਕ ਚੰਦਰ ਪ੍ਰਕਾਸ਼ ਮਿੱਤਲ ਦੇ ਖਿਲਾਫ ਆਈ.ਪੀ.ਸੀ ਦੀ ਧਾਰਾ 304, 337.ਅਤੇ 338 ਅਧੀਨ ਮੁਕੱਦਮਾ ਦਰਜ਼ ਕਰ ਲਿਆ ਗਿਆ ਹੈ