ਆਮਦਨ ਤੋਂ ਵੱਧ ਬਣਾਈ ਜਾਇਦਾਦ ’ਤੇ ਹੋਵਗੀ ਪੁੱਛ ਪੜਤਾਲ Thar Wali Constable
ਬਠਿੰਡਾ (ਸੁਖਜੀਤ ਮਾਨ)। ਚਿੱਟੇ ਦੀ ਕਥਿਤ ਤਸਕਰੀ ਦੇ ਮਾਮਲੇ ’ਚ ਗ੍ਰਿਫ਼ਤਾਰੀ ਤੋਂ ਬਾਅਦ ਜ਼ਮਾਨਤ ’ਤੇ ਰਿਹਾਅ ਹੋਈ ਮਹਿਲਾ ਕਾਂਸਟੇਬਲ ਅਮਨਦੀਪ ਕੌਰ (Thar Wali Constable) ਨੂੰ ਅੱਜ ਵਿਜੀਲੈਂਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਵਿਜੀਲੈਂਸ ਦੀ ਟੀਮ ਵੱਲੋਂ ਉਸ ਤੋਂ ਆਮਦਨ ਤੋਂ ਵੱਧ ਬਣਾਈ ਜਾਇਦਾਦ ਅਤੇ ਪਾਲੇ ਹੋਏ ਮਹਿੰਗੇ ਸ਼ੌਂਕਾਂ ਦੇ ਮਾਮਲੇ ’ਚ ਪੁੱਛ ਪੜਤਾਲ ਕੀਤੀ ਜਾ ਸਕਦੀ ਹੈ।
ਵੇਰਵਿਆਂ ਮੁਤਾਬਿਕ ਬਠਿੰਡਾ ਪੁਲਿਸ ਨੇ 3 ਅਪ੍ਰੈਲ ਨੂੰ ਮਹਿਲਾ ਕਾਂਸਟੇਬਲ ਅਮਨਦੀਪ ਕੌਰ ਦੀ ਗੱਡੀ ਰੋਕ ਕੇ ਉਸ ’ਚੋਂ 17.71 ਗ੍ਰਾਮ ਚਿੱਟਾ ਬਰਾਮਦ ਹੋਣ ਦਾ ਦਾਅਵਾ ਕਰਕੇ ਗ੍ਰਿਫ਼ਤਾਰ ਕੀਤਾ ਸੀ। ਗ੍ਰਿਫ਼ਤਾਰੀ ਵਾਲੇ ਦਿਨ ਹੀ ਉਸ ਨੂੰ ਵਿਭਾਗ ’ਚੋਂ ਬਰਖਾਸਤ ਕਰ ਦਿੱਤਾ ਸੀ। ਗ੍ਰਿਫ਼ਤਾਰੀ ਉਪਰੰਤ ਉਸਦੇ ਰਿਮਾਂਡ ਦੌਰਾਨ ਕੀਤੀ ਪੁੱਛ ਪੜਤਾਲ ਦੌਰਾਨ ਪੁਲਿਸ ਦੇ ਹੱਥ ਕੁੱਝ ਨਹੀਂ ਲੱਗਿਆ ਜਿਸ ਕਾਰਨ ਮਹਿਲਾ ਕਾਂਸਟੇਬਲ ਜ਼ਮਾਨਤ ’ਤੇ ਬਾਹਰ ਆ ਗਈ।
Read Also : Heavy Rain Alert: ਭਾਰੀ ਮੀਂਹ ਤੇ ਤੂਫ਼ਾਨ ਕਾਰਨ ਅਗਲੇ ਦੋ ਦਿਨਾਂ ਲਈ ਅਲਰਟ ਜਾਰੀ
ਉਸ ਦੀ ਮਹਿੰਗੀ ਕੋਠੀ, ਘੜੀ ਅਤੇ ਥਾਰ ਦੀ ਚਰਚਾ ਵੱਡੇ ਪੱਧਰ ’ਤੇ ਛਿੜੀ ਸੀ। ਉਸ ਦੀ ਗ੍ਰਿਫ਼ਤਾਰੀ ਦੌਰਾਨ ਹੀ ਜਾਇਦਾਦ ਪੜਤਾਲ ਕਰਨ ਦੀ ਮੰਗ ਸੋਸ਼ਲ ਮੀਡੀਆ ’ਤੇ ਉੱਠਣ ਲੱਗੀ ਸੀ। ਅੱਜ ਵਿਜੀਲੈਂਸ ਵੱਲੋਂ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਆਮਦਨ ਤੋਂ ਵੱਧ ਬਣਾਈ ਜਾਇਦਾਦ ਬਾਰੇ ਪੁੱਛਗਿੱਛ ਕੀਤੀ ਜਾਵੇਗੀ। ਵਿਜੀਲੈਂਸ ਦੀ ਤਰਫੋਂ ਇਸ ਮਾਮਲੇ ’ਤੇ ਹਾਲੇ ਕੋਈ ਅਧਿਕਾਰਕ ਟਿੱਪਣੀ ਨਹੀਂ ਕੀਤੀ ਗਈ ਜਿਸਦੀ ਉਡੀਕ ਕੀਤੀ ਜਾ ਰਹੀ ਹੈ।