ਪੁੱਤਰ ਦੇ ਜਨਮ ਦਿਨ ਦੀ ਖੁਸ਼ੀ ’ਚ ਪੰਛੀਆਂ ਲਈ ਦਾਣੇ-ਪਾਣੀ ਦਾ ਕੀਤਾ ਪ੍ਰਬੰਧ
ਜਸਵੰਤ ਰਾਏ, ਜਗਰਾਓਂ, 15 ਜੂਨ। ਏਐੱਸਆਈ ਸੁਰਜੀਤ ਇੰਸਾਂ ਤੇ ਉਨ੍ਹਾਂ ਦੀ ਪਤਨੀ 45 ਮੈਂਬਰ ਜਸਵੀਰ ਕੌਰ ਇੰਸਾਂ ਵੱਲੋਂ ਆਪਣੇ ਪੁੱਤਰ ਅੰਮ੍ਰਿਤਪਾਲ ਇੰਸਾਂ (ਆਸਟਰੇਲੀਆ) ਦੇ ਜਨਮ ਦਿਨ ਦੀ ਖੁਸ਼ੀ ਵਿੱਚ ਆਪਣੇ ਪਰਿਵਾਰ ਵੱਲੋਂ ਬੇਜੁਬਾਨ ਪੰਛੀਆਂ ਲਈ ਲਕੜ ਦੇ ਘਰ ਅਤੇ ਮਿੱਟੀ ਦੇ ਕਟੋਰੇ ਬਣਾਕੇ ਉਨਾਂ ਵਿੱਚ ਦਾਣੇ-ਪਾਣੀ ਦਾ ਪ੍ਰਬੰਧ ਕੀਤਾ ਗਿਆ।
ਇਸ ਮੌਕੇ ਉਨ੍ਹਾਂ ਦੱਸਿਆ ਕਿ ਬਲਾਕ ਦੀ ਸਾਧ-ਸੰਗਤ ਦੇ ਸਹਿਯੋਗ ਨਾਲ ਸਥਾਨਕ ਨਾਮ ਚਰਚਾ ਘਰ ਵਿਖੇ ਕਰਵਾਏ ਗਏ ਇੱਕ ਸਾਦੇ ਸਮਾਗਮ ਦੌਰਾਨ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਚਲਦਿਆਂ ਉਨ੍ਹਾਂ ਦੇ ਬਚਨਾਂ ਅਨੁਸਾਰ ਇਸ ਖੁਸ਼ੀ ਦੇ ਮੌਕੇ ’ਤੇ ਮਾਨਵਤਾ ਭਲਾਈ ਦੇ ਕਾਰਜ ਕੀਤੇ ਗਏ ਹਨ। ਜਿਸ ਦੇ ਤਹਿਤ ਆਪਣੇ ਪੁੱਤਰ ਦੇ ਜਨਮ ਦਿਨ ਦੀ ਖੁਸ਼ੀ ਵਿੱਚ ਬੇਜੁਬਾਨਾਂ ਤੇ ਬੇਸਹਾਰਿਆਂ ਦੀ ਸਾਂਭ-ਸੰਭਾਲ ਕਰਨ ਦੇ ਮਕਸਦ ਨਾਲ ਬੇਜੁਬਾਨ ਪੰਛੀਆਂ ਲਈ ਲਕੜ ਦੇ ਘਰ ਅਤੇ ਮਿੱਟੀ ਦੇ ਕਟੋਰੇ ਬਣਾਕੇ ਕੇ ਉਨ੍ਹਾਂ ਵਿੱਚ ਦਾਣੇ-ਪਾਣੀ ਦਾ ਪ੍ਰਬੰਧ ਕੀਤਾ ਗਿਆ ਜੋ ਕਿ ਸੇਵਾਦਾਰਾਂ ਵੱਲੋਂ ਸ਼ਹਿਰ ਦੀਆਂ ਵੱਖ-ਵੱਖ ਜਨਤਕ ਥਾਵਾਂ ’ਤੇ ਰੱਖੇ ਗਏ ਹਨ।
ਪੰਛੀਆਂ ਦੇ ਇਹ ਘਰ ਬਲਾਕ ਦੀਆਂ ਸੁਜਾਣ ਭੈਣਾਂ ਅਤੇ ਹੋਰ ਭੈਣਾਂ ਵੱਲੋਂ ਤਿਆਰ ਕੀਤੇ ਗਏ ਸਨ। ਜਿਸ ਦੀ ਸ਼ੁਰੂਆਤ ਸਥਾਨਕ ਨਾਮ ਚਰਚਾ ਘਰ ਵਿਖੇ ਦਰਬਾਰ ਦੀ ਮਰਿਆਦਾ ਅਨੂਸਾਰ ਸਾਧ-ਸੰਗਤ ਵੱਲੋਂ ਬੇਨਤੀ ਦਾ ਸ਼ਬਦ ਬੋਲ ਕੇ ਅਤੇ ਸਰਬਤ ਦੇ ਭਲੇ ਲਈ 10 ਮਿੰਟ ਸਿਮਰਨ ਕਰਕੇ ਕੀਤੀ ਗਈ ਹੈ। ਇਸ ਖੁਸ਼ੀ ਦੇ ਮੌਕੇ ਪਰਿਵਾਰ ਵੱਲੋਂ ਲੱਡੂ ਵੀ ਵੰਡੇ ਗਏ। ਇਸ ਦੌਰਾਨ ਅੰਮ੍ਰਿਤਪਾਲ ਇੰਸਾਂ ਦੇ ਪੁੱਤਰ ਤੇ 45 ਮੈਂਬਰ ਜਸਵੀਰ ਕੌਰ ਇੰਸਾਂ ਦੇ ਪੋਤਰੇ ਨੰਨੇ੍ਹ ਪ੍ਰਭਮੀਤ ਸਹੋਤਾ ਨੇ ਵੀ ਆਪਣੇ ਪਿਤਾ ਦੇ ਜਨਮ ਦਿਨ ਦੀ ਖੁਸ਼ੀ ਮਨਾਉਂਦਿਆਂ ਸੇਵਾਦਾਰ ਦੇ ਨਾਲ ਬੇਜੁਬਾਨ ਪੰਛੀਆਂ ਦੇ ਦਾਣੇ-ਪਾਣੀ ਦਾ ਪ੍ਰਬੰਧ ਕੀਤਾ ਗਿਆ।
ਇਸ ਮੌਕੇ 25 ਮੈਂਬਰ ਭੈਣ ਅਮਰਜੀਤ ਕੌਰ ਇੰਸਾਂ, ਸੁਜਾਣ ਭੈਣ ਸੁਮਨ ਇੰਸਾਂ, ਸੁਨੀਤਾ ਇੰਸਾਂ, ਸੁਰਜੀਤ ਕੌਰ ਇੰਸਾਂ, ਮਨਜੀਤ ਕੌਰ ਇੰਸਾਂ, ਊਸ਼ਾ ਇੰਸਾਂ, ਪੁਸ਼ਪਾ ਇੰਸਾਂ, ਕੋਮਲ ਇੰਸਾਂ, ਪਰਮਜੀਤ ਇੰਸਾਂ, ਜਸਵੀਰ ਇੰਸਾਂ, ਅਵਿਨਾਸ਼ ਇੰਸਾਂ, ਨਛੱਤਰ ਕੌਰ ਇੰਸਾਂ, ਕੁਲਵੰਤ ਕੌਰ ਇੰਸਾਂ ਹਾਜ਼ਰ ਸਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।