ਅਮਰੀਕਾ ਦੀ ਸੈਰੇਨਾ ਵਿਲੀਅਮਜ਼ ਨੇ ਵੀ ਆਖਰੀ-4 ’ਚ ਜਗ੍ਹਾ ਬਣਾਈ | Sports News
ਨਿਊਯਾਰਕ (ਏਜੰਸੀ)। ਬੁਲਗਾਰੀਆ ਦੇ ਗ੍ਰਿਗੋਰ ਦਿਮੀਤ੍ਰੋਵ ਨੇ ਹੈਰਾਨੀਜਨਕ ਪ੍ਰਦਰਸ਼ਨ ਕਰਦਿਆਂ ਪੰਜ ਵਾਰ ਦੇ ਚੈਂਪੀਅਨ ਸਵਿੱਟਜਰਲੈਂਡ ਦੇ ਰੋਜਰ ਫੈਡਰਰ ਨੂੰ ਪੰਜ ਸੈੱਟਾਂ ਦੇ ਸੰਘਰਸ਼ ’ਚ ਮੰਗਲਵਾਰ ਨੂੰ 3-6, 6-4, 3-6, 6-4, 6-2 ਨਾਲ ਹਰਾ ਕੇ ਸਾਲ ਦੇ ਚੌਥੇ ਅਤੇ ਆਖਰੀ ਗ੍ਰੈਂਡ ਸਲੇਮ ਯੂਐਸ ਓਪਨ ਟੈਨਿਸ ਟੂਰਨਾਮੈਂਟ ਦੇ ਸੈਮੀਫਾਈਨਲ ’ਚ ਪਹਿਲੀ ਵਾਰ ਜਗ੍ਹਾ ਬਣਾ ਲਈ ਦਿਮੀਤ੍ਰੋਵ ਨੇ ਤਿੰੰਨ ਘੰਟੇ 12 ਮਿੰਟ ਤੱਕ ਚੱਲੇ ਕੁਆਰਟਰ ਫਾਈਨਲ ਮੁਕਾਬਲੇ ’ਚ 20 ਵਾਰ ਦੇ ਗ੍ਰੈਂਡ ਸਲੇਮ ਜੇਤੂ ਫੈਡਰਰ ਨੂੰ ਹਰਾ ਕੇ ਪਹਿਲੀ ਵਾਰ ਇਸ ਟੂਰਨਾਮੈਂਟ ਦੇ ਸੈਮੀਫਾਈਨਲ ’ਚ ਜਗ੍ਹਾ ਬਣਾਈ ਦਿਮੀਤ੍ਰੋਵ ਦਾ ਸੈਮੀਫਾਈਨਲ ’ਚ ਪੰਜਵਾਂ ਦਰਜਾ ਰੂਸ ਦੇ ਡੇਨਿਲ ਮੇਦਵੇਦੇਵ ਨਾਲ ਮੁਕਾਬਲਾ ਹੋਵੇਗਾ। (Sports News)
ਜਿਨ੍ਹਾਂ ਨੇ ਇੱਕ ਹੋਰ ਕੁਆਰਟਰ ਫਾਈਨਲ ’ਚ ਸਵਿੱਟਜਰਲੈਂਡ ਦੇ ਸਟੇਨਿਲਾਸ ਵਾਵਰਿੰਕਾ ਨੂੰ ਦੋ ਘੰਟੇ 34 ਮਿੰਟਾਂ ’ਚ 7-6 (8-6), 6-3, 3-6, 6-1 ਨਾਲ ਹਰਾਇਆ 23 ਸਾਲਾਂ ਮੇਦਵੇਦਵ ਸਾਲ 2010 ਤੋਂ ਬਾਅਦ ਯੂਐਸ ਓਪਨ ਦੇ ਸੈਮੀਫਾਈਨਲ ’ਚ ਜਗ੍ਹਾ ਬਣਾਉਣ ਵਾਲੇ ਸਭ ਤੋਂ ਨੌਜਵਾਨ ਖਿਡਾਰੀ ਗਏ ਹਨ ਫੈਡਰਰ ਦੇ ਬਾਹਰ ਹੋਣ ਨਾਲ ਪੁਰਸ਼ ਵਰਗ ’ਚ ਤਿੰਨ ਟਾਪ ਦਰਜਾ ਖਿਡਾਰੀਆਂ ’ਚੋਂ ਦੋ ਖਿਡਾਰੀ ਕੁਆਰਟਰ ਫਾਈਨਲ ਤੱਕ ਟੂਰਨਾਮੈਂਟ ’ਚੋਂ ਬਾਹਰ ਹੋ ਚੁੱਕੇ ਹਨ। (Sports News)
ਸਾਬਕਾ ਚੈਂਪੀਅਨ, ਟਾਪ ਦਰਜਾ ਅਤੇ ਵਿਸ਼ਵ ਦੇ ਨੰਬਰ ਇੱਕ ਖਿਡਾਰੀ ਸਰਬੀਆ ਦੇ ਨੋਵਾਕ ਜੋਕੋਵਿਚ ਮੋਢੇ ਦੀ ਸੱਟ ਕਾਰਨ ਰਾਊਂਡ 16 ਦਾ ਮੈਚ ਅਧੂਰਾ ਛੱਡ ਕੇ ਹਟ ਗਏ ਸਨ ਇਸ ਦਰਮਿਆਨ ਮਹਿਲਾ ਵਰਗ ’ਚ ਛੇ ਵਾਰ ਦੀ ਚੈਂਪੀਅਨ ਸੈਰੇਨਾ ਵਿਲੀਅਮਜ਼ ਨੇ ਤੂਫਾਨੀ ਪ੍ਰਦਰਸ਼ਨ ਕਰਦਿਆਂ ਚੀਨ ਦੀ ਨੌਜਵਾਨ ਖਿਡਾਰੀ ਕਿਆਂਗ ਵਾਂਗ ਨੂੰ ਲਗਾਤਾਰ ਸੈੱਟਾਂ ’ਚ ਸਿਰਫ 44 ਮਿੰਟਾਂ ’ਚ 6-1, 6-0 ਨਾਲ ਹਰਾ ਕੇ ਸੈਮੀਫਾਈਨਲ ’ਚ ਜਗ੍ਹਾ ਬਣਾ ਲਈ 23 ਵਾਰ ਦੀ ਗ੍ਰੈਂਡ ਸਲੇਮ ਜੇਤੂ ਸੈਰੇਨਾ ਦੀ ਯੂਐਸ ਓਪਨ ’ਚ ਇਹ 100ਵÄ ਜਿੱਤ ਹੈ। (Sports News)