ਸ਼ੰਘਾਈ, 9 ਅਕਤੂਬਰ
ਗਰੈਂਡ ਸਲੈਮ ਬਾਦਸ਼ਾਹ ਸਵਿਟਜ਼ਰਲੈਂਡ ਦੇ ਰੋਜ਼ਰ ਫੈਡਰਰ ਨੇ ਟੈਨਿਸ ਦੇ ‘ਬੈਡ ਬੁਆਏ’ ਦੇ ਰੂਪ ‘ਚ ਬਦਨਾਮ ਆਸਟਰੇਲੀਆ ਦੇ ਨਿਕ ਕਿਰਗਿਓਸ ਨੂੰ ਸ਼ੰਘਾਈ ਮਾਸਟਰਜ਼ ਟੈਨਿਸ ਟੂਰਨਾਮੈਂਟ ਦੌਰਾਨ ਚੇਅਰ ਅੰਪਾਇਰ ਨਾਲ ਝਗੜਾ ਕਰਨ ਦੀ ਗੱਲ ‘ਤੇ ਖੇਡ ਦੇ ਸਿਧਾਂਤਾਂ ਦਾ ਪਾਲਨ ਕਰਨ ਦੀ ਨਸੀਹਤ ਦਿੱਤੀ
23 ਸਾਲਾ ਕਿਰਗਿਓਸ ਨੇ ਪੁਰਸ਼ ਸਿੰਗਲ ਦੇ ਪਹਿਲੇ ਗੇੜ ਦੇ ਮੈਚ ਦੌਰਾਨ ਚੇਅਰ ਅੰਪਾਇਰ ਨਾਲ ਗਰਮਾ-ਗਰਮ ਬਹਿਸ ਕੀਤੀ ਸੀ ਅਮਰੀਕੀ ਕੁਆਲੀਫਾਇਰ ਬ੍ਰੈਡਲੀ ਕਲਾਨ ਨੇ 38ਵੀਂ ਰੈਂਕ ਦੇ ਆਸਟਰੇਲਿਆਈ ਖਿਡਾਰੀ ਨੂੰ 4-6, 6-4, 6-3 ਨਾਲ ਮਾਤ ਦਿੱਤੀ ਸ਼ੰਘਾਈ ਮਾਸਟਰਜ਼ ‘ਚ ਇਹ ਤੀਸਰੀ ਵਾਰ ਹੈ ਜਦੋਂਕਿ ਕਿਰਗਿਓਸ ਨੂੰ ਸ਼ੁਰੂਆਤੀ ਗੇੜ ‘ਚ ਹਾਰ ਕੇ ਬਾਹਰ ਹੋਣਾ ਪਿਆ ਹੈ
ਮੈਚ ਦੌਰਾਨ ‘ਬਾਰਡਰਲਾਈਨ’ ਨੂੰ ਲੈ ਕੇ ਕਿਰਗਿਓਸ ਨੇ ਚੇਅਰ ਅੰਪਾਇਰ ਦੇ ਫੈਸਲੇ ‘ਤੇ ਇਤਰਾਜ ਕਰਦੇ ਹੋਏ ਉਸ ਨਾਲ ਬਹਿਸ ਕੀਤੀ ਕੋਰਟ ‘ਤੇ ਆਪਣੇ ਖ਼ਰਾਬ ਸਲੂਕ ਨੂੰ ਲੈ ਕੇ ਹਮੇਸ਼ਾ ਹੀ ਸੁਰਖ਼ੀਆਂ ‘ਚ ਰਹਿਣ ਵਾਲੇ ਕਿਰਗਿਓਸ ਨੂੰ ਲੈ ਕੇ ਫੈਡਰਰ ਨੇ ਨਾਰਾਜ਼ਗੀ ਪ੍ਰਗਟ ਕਰਦੇ ਹੋਏ ਕਿਹਾ ਕਿ ਆਸਟਰੇਲੀਆਈ ਖਿਡਾਰੀ ‘ਚ ਪ੍ਰਤਿਭਾ ਹੈ ਪਰ ਉਸ ਲਈ ਇਹ ਤਾਂ ਹੀ ਕਾਰਗਰ ਹੋਵੇਗੀ ਜਦੋਂ ਉਹ ਖੇਡ ਭਾਵਨਾ ਦਾ ਪਾਲਨ ਕਰਣਗੇ
37 ਸਾਲਾ ਤਜ਼ਰਬੇਕਾਰ ਖਿਡਾਰੀ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਇਹ ਕਿਰਗਿਓਸ ‘ਤੇ ਨਿਰਭਰ ਕਰਦਾ ਹੈ ਕਿ ਉਹ ਕਿੱਥੇ ਜਾਣਾ ਚਾਹੁੰਦਾ ਹੈ ਮੈਨੂੰ ਲੱਗਦਾ ਹੈ ਕਿ ਉਹ ਖ਼ੁਦ ਹੀ ਆਪਣੀ ਪ੍ਰਤਿਭਾ ਨੂੰ ਨਹੀਂ ਜਾਣਦੇ ਪਰ ਉਹ ਆਪਣੀ ਖੇਡ ਦੇ ਸਿਧਾਂਤਾਂ ਨੂੰ ਜਾਣ ਕੇ ਹੀ ਅੱਗੇ ਵਧ ਸਕਦੇ ਹਨ ਫੈਡਰਰ ਨੇ ਕਿਹਾ ਕਿ ਵੱਡੇ ਟੂਰਨਾਮੈਂਟ ‘ਚ ਖੇਡਣਾ ਅਤੇ ਇਸ ਤਰ੍ਹਾਂ ਦੀਆਂ ਹਰਕਤਾਂ ਕਰਨਾ ਉਹਨਾਂ ਲਈ ਠੀਕ ਨਹੀਂ ਹੈ ਤੁਹਾਨੂੰ ਸਫ਼ਲ ਹੋਣ ਲਈ ਆਪਣੇ ਵਤੀਰੇ ਨੂੰ ਸੁਧਾਰਨ ਦੀ ਜਰੂਰਤ ਹੈ
ਕਿਰਗਿਓਸ ਦਾ ਸ਼ੰਘਾਈ ਮਾਸਟਰਜ਼ ‘ਚ ਕਾਫ਼ੀ ਖ਼ਰਾਬ ਤਜ਼ਰਬਾ ਰਿਹਾ ਹੈ ਪਿਛਲੇ ਸਾਲ ਉਸਨੂੰ ਪਹਿਲੇ ਗੇੜ ਦੇ ਮੈਚ ਨੂੰ ਵਿੱਚੋਂ ਹੀ ਛੱਡ ਕੇ ਜਾਣ ਕਾਰਨ ਜੁਰਮਾਨਾ ਲਾਇਆ ਗਿਆ ਸੀ ਜਦੋਂਕਿ 2016 ‘ਚ ਉਸਨੂੰ ਬਰਖ਼ਾਸਤ ਕਰ ਦਿੱਤਾ ਗਿਆ ਸੀ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।