ਫੈਡਰਰ ਬਣੇ ਮਿਆਮੀ ਚੈਂਪੀਅਨ

ਮਿਆਮੀ, (ਏਜੰਸੀ) ਇਸ ਸਾਲ ਅਸਟਰੇਲੀਅਨ ਓਪਨ ਜਿੱਤ ਚੁੱਕੇ ਸਵਿੱਟਜ਼ਰਲੈਂਡ ਦੇ ਰੋਜਰ ਫੈਡਰਰ ਨੇ ਆਪਣੀ ਸ਼ਾਨਦਾਰ ਲੈਅ ਜਾਰੀ ਰੱਖਦਿਆਂ ਸਪੇਨ ਦੇ ਦਿੱਗਜ਼  ਖਿਡਾਰੀ ਰਾਫੇਲ ਨਡਾਲ ‘ਤੇ ਇੱਕ ਵਾਰ ਫਿਰ ਸ੍ਰੇਸ਼ਠਤਾ ਸਾਬਤ ਕੀਤੀ ਅਤੇ ਉਨ੍ਹਾਂ ਨੂੰ ਇੱਥੇ ਫਾਈਨਲ ‘ਚ ਲਗਾਤਾਰ ਸੈੱਟਾਂ ‘ਚ 6-3,6-4 ਨਾਲ ਹਰਾ ਕੇ ਮਿਆਮੀ ਓਪਨ ਟੈਨਿਸ ਟੂਰਨਾਮੈਂਟ ਦਾ ਖਿਤਾਬ ਜਿੱਤ ਲਿਆ 18 ਗ੍ਰੈਂਡ ਸਲੇਮ ਖਿਤਾਬ ਜਿੱਤ ਚੁੱਕੇ ਫੈਡਰਰ ਦੀ ਇਹ 91ਵੀਂ ਕਰੀਅਰ ਖਿਤਾਬੀ ਜਿੱਤ ਹੈ ।

ਜਦੋਂਕਿ ਇੱਥੇ ਉਨ੍ਹਾਂ ਦਾ ਤੀਜਾ ਖਿਤਾਬ ਹੈ ਫੈਡਰਰ ਖਿਲਾਫ਼ ਇਸ ਸਾਲ ਲਗਾਤਾਰ ਤਿੰਨ ਹਾਰਾਂ ਦਾ ਸਾਹਮਣਾ ਕਰਨ ਵਾਲੇ ਨਡਾਲ ਇੱਥੇ ਆਪਣੇ ਪਹਿਲੇ ਖਿਤਾਬ ਦੀ ਭਾਲ ‘ਚ ਸਨ ਪਰ ਫੈਡਰਰ ਨੇ ਉਨ੍ਹਾਂ ਨੂੰ ਕੋਈ ਮੌਕਾ ਨਹੀਂ ਦਿੱਤਾ ਅਤੇ ਮੈਲਬੌਰਨ ਫਾਈਨਲ ਅਤੇ ਇੰਡੀਅਨ ਵੇਲਸ ਦੀ ਹਾਰ ਵਾਂਗ ਇੱਥੇ ਵੀ ਉਨ੍ਹਾਂ ਦੀ ਚੁਣੌਤੀ ਨੂੰ ਪਿੱਛੇ ਛੱਡਦਿਆਂ ਖਿਤਾਬ ਆਪਣੇ ਨਾਂਅ ਕੀਤਾ ਖਿਤਾਬ ਜਿੱਤਣ ਤੋਂ ਬਾਅਦ ਚੌਥਾ ਦਰਜਾ ਫੈਡਰਰ ਨੇ ਕਿਹਾ ਇਹ ਸਾਲ ਮੇਰੇ ਲਈ ਬਿਹਤਰੀਨ ਸਾਬਤ ਹੋ ਰਿਹਾ ਹੈ ।

ਮੇਰੇ ਲਈ ਇਹ ਸੁਫਨੇ ਸੱਚ ਹੋਣ ਵਾਂਗ ਹੈ ਸੈਮੀਫਾਈਨਲ ‘ਚ ਅਸਟਰੇਲੀਆ ਦੇ ਨਿਕ ਕਿਰਗੀਓਸ ਨੂੰ ਮੈਰਾਥਨ ਸੰਘਰਸ਼ ‘ਚ 7-6, 6-7, 7-6 ਨਾਲ ਹਰਾਉਣ ਵਾਲੇ ਸਾਬਕਾ ਨੰਬਰ ਇੱਕ ਫੈਡਰਰ ਨੇ ਫਾਈਨਲ ‘ਚ ਜਬਰਦਸ਼ਤ ਅੰਦਾਜ਼ ‘ਚ ਖੇਡ ਵਿਖਾਉਂਦਿਆਂ ਆਪਣੇ ਪੁਰਾਣੇ ਵਿਰੋਧੀ ਨੂੰ ਕੋਈ ਮੌਕਾ ਨਹੀਂ ਦਿੱਤਾ ਅਤੇ ਸਪੇਨ ਦੇ ਇਸ ਸਟਾਰ ਖਿਡਾਰੀ ‘ਤੇ ਲਗਾਤਾਰ ਚੌਥੀ ਜਿੱਤ ਹਾਸਲ ਕੀਤੀ ਮੈਚ ‘ਚ ਫੈਡਰਰ ਨੇ ਜਬਰਦਸ਼ਤ ਸਰਵਿਸ ਕਰਨ ਤੋਂ ਇਲਾਵਾ ਬ੍ਰੇਕ ਅੰਕ ਵੀ ਬਚਾਏ 35 ਸਾਲਾ ਫੈਡਰਰ ਨੇ ਜਿੱਤ ਤੋਂ ਬਾਅਦ ਕਿਹਾ ਕਿ ਪਹਿਲਾ ਸੈੱਟ ਜਿੱਤਣਾ ਕਾਫ਼ੀ ਅਹਿਮ ਰਿਹਾ ਮੈਂ ਇਸਨੂੰ ਜਿੱਤ ਕੇ ਨਡਾਲ ‘ਤੇ ਦਬਾਅ ਬਣਾਉਣ ‘ਚ ਸਫ਼ਲ ਰਿਹਾ ਨਡਾਲ ਹਮੇਸ਼ਾ ਵਾਂਗ ਬਿਹਤਰ ਸੀ ਪਰ ਮੈਨੂੰ ਖੁਸ਼ੀ ਹੈ ਕਿ ਮੈਂ ਆਖਰ ‘ਚ ਵਾਧਾ ਬਣਾ ਸਕਿਆ ।

ਸੱਟ ਕਾਰਨ ਬੀਤੇ ਸਾਲ ਜ਼ਿਆਦਾਤਰ ਕੋਰਟ ਤੋਂ ਬਾਅਦ ਰਹਿਣ ਵਾਲੇ ਫੈਡਰਰ ਵਾਪਸੀ ਤੋਂ ਬਾਅਦ ਪੁਰਾਣੀ ਲੈਅ ‘ਚ ਖੇਡ ਰਹੇ ਹਨ ਅਤੇ ਇਸ ਸਾਲ ਉਨ੍ਹਾਂ ਨੇ 19 ਮੈਚਾਂ ‘ਚੋਂ 18 ‘ਚ ਜਿੱਤ ਹਾਸਲ ਕੀਤੀ ਹੈ ਫੈਡਰਰ ਨੇ ਇਸ ਤੋਂ ਪਹਿਲਾਂ 2005 ‘ਚ 36 ਮੈਚਾਂ ‘ਚ ਇੱਕ ਹਾਰ ਦਾ ਸਾਹਮਣਾ ਕੀਤਾ ਸੀ ਅਤੇ ਹੁਣ ਉਨ੍ਹਾਂ ਕੋਲ ਇਸ ਰਿਕਾਰਡ ਨੂੰ ਬਿਹਤਰ ਕਰਨ ਦਾ ਮੌਕਾ ਹੈ ਉਨ੍ਹਾਂ ਨੂੰ ਇਸ ਸਾਲ ਇੱਕਮਾਤਰ ਹਾਰ ਦੁਬਈ ਓਪਨ ਟੈਨਿਸ ਟੂਰਨਾਮੈਂਟ ‘ਚ 116ਵੀਂ ਰੈਂਕਿੰਗ ਦੇ ਰੂਸ ਦੇ ਏਵਗੇਨੀ ਡੋਨਸਕਾਇ ਖਿਲਾਫ਼ ਝੱਲਣੀ ਪਈ ਸੀ।

ਇੱਥੇ ਆਪਣਾ ਪੰਜਵਾਂ ਫਾਈਨਲ ਗਵਾਉਣ ਵਾਲੇ ਨਡਾਲ ਨੇ ਨਿਰਾਸ਼ਾ ਜ਼ਾਹਿਰ ਕਰਦਿਆਂ ਕਿਹਾ ਕਿ ਹਰ ਸਾਲ ਮੈਂ ਇੱਥੇ ਇਸ ਪੁਜੀਸ਼ਨ ‘ਚ ਪਹੁੰਚਦਾ ਹਾਂ ਕਿ ਖਿਤਾਬ ਜਿੱਤ ਸਕਾਂ ਪਰ ਮੈਂ ਇਸ ਮੌਕੇ ਨੂੰ ਗਵਾ ਦਿੰਦਾ ਹਾਂ ਜੋ ਕਿ ਬੇਹੱਦ ਨਿਰਾਸ਼ਾਜਨਕ ਹੈ ਮੈਂ ਹੁਣ ਉਮੀਦ ਹੀ ਕਰ ਸਕਦਾ ਹਾਂ ਕਿ ਤਿੰਨ ਸਾਲ ਬਾਅਦ ਮੈਂ ਇੱਥੇ ਫਾਈਨਲ ‘ਚ ਜਿੱਤ ਹਾਸਲ ਕਰਕੇ ਖਿਤਾਬ ਜਿੱਤਾਂਗਾ ਨਡਾਲ ਇਸ ਤੋਂ ਪਹਿਲਾਂ 2005, 2008, 2011 ਅਤੇ 2014 ‘ਚ ਇਸ ਟੂਰਨਾਮੈਂਟ ਦੇ ਫਾਈਨਲ ‘ਚ ਪਹੁੰਚੇ ਸਨ ਪਰ ਉਹ ਇੱਕ ਵਾਰ ਵੀ ਇਸ ਖਿਤਾਬ ਨੂੰ ਜਿੱਤਣ ‘ਚ ਸਫ਼ਲ ਨਹੀਂ ਰਹੇ ਨਡਾਲ ਨੇ ਫੈਡਰਰ ਨੂੰ ਜਿੱਤ ‘ਤੇ ਵਧਾਈ ਦਿੰਦਿਆਂ ਕਿਹਾ ਕਿ ਮੈਂ ਫੈਡਰਰ ਨੂੰ ਉਨ੍ਹਾਂ ਦੀ ਸ਼ਾਨਦਾਰ ਜਿੱਤ ‘ਤੇ ਵਧਾਈ ਦਿੰਦਾ ਹਾਂ ਉਨ੍ਹਾਂ ਲਈ ਇਹ ਸੈਸ਼ਨ ਸੱਚਮੁੱਚ ਸ਼ਾਨਦਾਰ ਸਾਬਤ ਹੋ ਰਿਹਾ ਹੈ ਉਨ੍ਹਾਂ ਨੇ ਸੱਟ ਤੋਂ ਬਾਅਦ ਵਾਪਸੀ ਕਰਦਿਆਂ ਕਮਾਲ ਦਾ ਪ੍ਰਦਰਸ਼ਨ ਕੀਤਾ ਹੈ ।