ਫਸਲ ਕੱਟਦੇ ਸਮੇਂ ਫਾਈਰਿੰਗ, ਦੋ ਦੀ ਮੌਤ ਇੱਕ ਜਖਮੀ

Fearing While, Cutting Crop, Two Killed, One Wounded

ਭਦੌੜ, ਸੱਚ ਕਹੂੰ ਨਿਊਜ

ਭਦੌੜ ਬਰਨਾਲਾ ਰੋੜ ਕੋਲ ਜਮੀਨ ਦੇ ਝਗੜੇ ਸਬੰਧੀ ਹੋਈ ਫਾਈਰਿੰਗ ‘ਚ ਦੋ ਨੌਜਵਾਨਾਂ ਦੀ ਮੌਤ ਹੋ ਗਈ ਅਤੇ ਇੱਕ ਗੰਭੀਰ ਰੂਪ ਵਿੱਚ ਜਖਮੀ ਹੋ ਗਿਆ। ਭਦੌੜ ‘ਚ ਬਰਨਾਲਾ ਰੋੜ ਕੋਲ ਫਸਲ ਕੱਟਦੇ ਹੋਏ ਜਮੀਨ ਦੇ ਕਬਜੇ ਨੂੰ ਲੈ ਕੇ ਤਕਰਾਰ ਇੰਨੀ ਵੱਧ ਗਈ ਕਿ ਇੱਕ ਪੱਖ ਨੇ ਅਚਾਨਕ ਫਾਈਰਿੰਗ ਕਰ ਦਿੱਤੀ। ਉਪਰੋਕਤ ਘਟਨਾ ‘ਚ ਦੋ ਨੌਜਵਾਨਾਂ ਦੀ ਮੌਤ ਹੋ ਗਈ ਤੇ ਇੱਕ ਗੰਭੀਰ ਰੂਪ ਵਿੱਚ ਜਖਮੀ ਹੋ ਗਿਆ।

ਮਰਨ ਵਾਲੇ ਨੌਜਵਾਨ ਦਾ ਨਾਂਅ ਹੈਪੀ ਸਿੰਘ ਪੁੱਤਬ ਸਿੰਦਰ ਸਿੰਘ ਭਦੌੜ, ਦੂਜੇ ਦਾ ਨਾਂਅ ਜਗਦੀਪ ਸਿੰਘ ਪੁੱਤਰ ਗੁਰਜੀਤ ਸਿੰਘ (28) ਤੇ ਜਖਮੀ ਦਾ ਨਾਂਅ ਗੁਰਸੇਵਕ ਸਿੰਘ ਪੁੱਤਰ ਅਜਮੇਰ ਸਿੰਘ ਨਿਵਾਸੀ ਭਦੌੜ (24) ਸਾਲ ਹੈ। ਪੁਲਿਸ ਥਾਣਾ ਭਦੌੜ ਦੇ ਪ੍ਰਭਾਰੀ ਗੌਰਵਬੰਸ਼ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਪੁਲਿਸ ਜਾਂਚ ਕਰ ਰਹੀ ਹੈ। ਦੋਸ਼ੀਆਂ ਨੂੰ ਜਲਦੀ ਹੀ ਹਿਰਾਸਤ ‘ਚ ਲਿਆ ਜਾਏਗਾ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

LEAVE A REPLY

Please enter your comment!
Please enter your name here