ਦੀਵਾ ਜਗਾਉਣ ਨਾਲ ਘਰ ਤੋਂ ਕਲੇਸ਼ ਹੋਇਆ ਦੂਰ

ਸਵਾਲ: ਗੁਰੂ ਜੀ ਅਸੀਂ ਦੀਵਾ ਜਗਾਉਂਦੇ ਹਾਂ ਅਤੇ ਘਰ ’ਚੋਂ ਕਲੇਸ ਭੱਜ ਗਿਆ

ਜਵਾਬ: ਤੁਸੀਂ ਦੀਵਾ ਜਗਾਉਂਦੇ ਹੋ ਅਤੇ ਰੌਸ਼ਨੀ ਨੇ ਤੁਹਾਡੇ ਘਰ ’ਚ ਜੋ ਹਨ੍ਹੇਰਾ ਸੀ ਲੜਾਈ-ਝਗੜੇ ਦਾ, ਉਸ ਨੂੰ ਦੂਰ ਕਰ ਦਿੱਤਾ ਇਹ ਬਹੁਤ ਹੀ ਖੁਸ਼ੀ ਦੀ ਗੱਲ ਹੈ ਇਸ ਲਈ ਤਾਂ ਸਾਡੇ ਪੁਰਾਣੇ ਸਮੇਂ ’ਚ ਕਿਹਾ ਜਾਂਦਾ ਸੀ, ਕਿ ਤੁਸੀਂ ਹਵਨ ਕਰੋ ਜਾਂ ਯੱਗ ਕਰੋ ਉਸ ਦਾ ਮਤਲਬ ਹੀ ਇਹੀ ਸੀ

ਸਵਾਲ: ਗੁਰੂ ਜੀ ਅੱਜ-ਕੱਲ੍ਹ ਆਨਲਾਈਨ ਧੋਖਾਧੜੀ ਬਹੁਤ ਵਧ ਗਈ ਹੈ ਕੁਝ ਲੋਕ ਪਰਸਨਲ ਅਕਾਊਂਟ ਹੈਕ ਕਰ ਲੈਂਦੇ ਹਨ ਤੇ ਕਾਫੀ ਵੱਡੀ ਰਾਸ਼ੀ ਚੋਰੀ ਕਰ ਲੈਂਦੇ ਹਨ ਇਸ ਤੋਂ ਕਿਵੇਂ ਬਚਿਆ ਜਾਵੇ?

ਜਵਾਬ: ਸਾਵਧਾਨੀ ਹੀ ਇਸ ਦਾ ਹੱਲ ਹੈ ਹੋਰ ਕੋਈ ਤਰੀਕਾ ਤਾਂ ਹੋ ਨਹੀਂ ਸਕਦਾ ਬਾਕੀ ਤੁਸੀਂ ਕਿਸੇ ਐਕਸਪਰਟ ਤੋਂ ਪੁੱਛੋ ਕਿ ਤੁਸੀਂ ਕਿਵੇਂ ਇਸ ਚੀਜ਼ ਨੂੰ ਰੋਕ ਸਕਦੇ ਹੋ ਤਾਂ ਇਹ ਇਸ ਦੇ ਸਪੈਸ਼ਲਿਸਟ ਹੀ ਤੁਹਾਨੂੰ ਦੱਸ ਸਕਦੇ ਹਨ ਪਰ ਸਾਡੇ ਖਿਆਲ ਨਾਲ ਸਾਵਧਾਨ ਰਹਿਣਾ ਚਾਹੀਦਾ ਹੈ ਪਹਿਲਾਂ ਚੋਰੀਆਂ ਰਾਤ ਨੂੰ ਆ ਕੇ ਲੋਕ ਕਰਦੇ ਸਨ, ਹੁਣ ਫੋਨ ’ਚ ਜਾ ਕੇ ਲੋਕ ਕਰ ਰਹੇ ਹਨ ਚੋਰੀ ਦਾ ਵੀ ਸਟਾਈਲ ਬਦਲ ਗਿਆ ਹੈ ਹਾਈਟੈਕ ਹੋ ਗਿਆ ਹੈ ਤਾਂ ਉਸ ਤੋਂ ਬਚਣ ਲਈ ਤੁਹਾਨੂੰ ਨੂੰ ਵੀ ਹਾਈਟੈਕ ਹੋਣਾ ਪਵੇਗਾ ਸਾਵਧਾਨ ਹੋਣਾ ਜ਼ਰੂਰੀ ਹੈ

ਸਵਾਲ: ਗੁਰੂ ਜੀ, ਗ੍ਰਾਊਂਡ ਵਾਟਰ ਪੀਣ ਲਾਇਕ ਨਹੀਂ ਹੈ , ਬਹੁਤ ਸ਼ੋਰਾ ਵੀ ਹੈ, ਨਹਿਰ ਦਾ ਪਾਣੀ ਹਰ ਥਾਂ ਨਹੀਂ ਹੈ ਕੀ ਕਰੀਏ?

ਜਵਾਬ: ਤੁਸੀਂ ਚੈੱਕ ਕਰੋ, ਸਾਇੰਟਿਸਟਾਂ ਨੇ ਇਸ ਲਈ ਕਾਫ਼ੀ ਚੀਜ਼ਾਂ ਤਿਆਰ ਕਰ ਰੱਖੀਆਂ ਹਨ ਕੁਝ ਨਾ ਕੁਝ ਫਿਲਟਰ ਹੋਣਗੇ, ਤੁਸੀਂ ਸਰਚ ਕਰੋਗੇ ਤਾਂ ਤੁਹਾਨੂੰ ਮਿਲ ਜਾਣਗੇ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ