ਜ਼ਬਰਦਸਤ ਸੁਰੱਖਿਆ ਪ੍ਰਬੰਧ
ਰਜਨੀਸ਼ ਰਵੀ, ਜਲਾਲਾਬਾਦ: ਅੱਜ ਇੱਥੇ ਐਫ਼ਸੀਆਈ ਵਿਭਾਗ ਵੱਲੋਂ ਐਫ਼ਸੀਆਈ ਮਜ਼ਦੂਰਾਂ ਤੋਂ ਸਪੈਸ਼ਲ ਰੇਲਗੱਡੀ ਲੋਡ ਕਰਵਾਉਣ ਕਰਕੇ ਤਣਾਅ ਦਾ ਮਾਹੌਲ ਬਣ ਗਿਆ।
ਜਿਕਰਯੋਗ ਹੈ ਕਿ ਐਫ਼ਸੀਆਈ ਦੇ ਕਾਮੇ ਜੋ 30 ਸਾਲ ਤੋਂ ਇੱਥੇ ਕੰਮ ਕਰ ਰਹੇ ਸਨ ਹੁਣ ਵਿਭਾਗ ਨੇ ਉਨ੍ਹਾਂ ਨੂੰ ਨਜ਼ਰਅੰਦਾਜ਼ ਕਰਕੇ ਕੰਮ ਠੇਕੇ ‘ਤੇ ਦੇ ਦਿੱਤਾ। ਜਿਸ ਕਾਰਨ ਇਨ੍ਹਾਂ ਮਜ਼ਦੂਰਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਅੱਜ ਸਪੈਸ਼ਲ ਗੱਡੀ ਲੋਡ ਕਰਨ ਮੌਕੇ ਇਨ੍ਹਾਂ ਮਜ਼ਦੂਰਾਂ ਨੇ ਜਬ਼ਰਦਸਤ ਨਾਅਰੇਬਾਜ਼ੀ ਕੀਤੀ ਅਤੇ ਮੌਕੇ ‘ਤੇ ਤਣਾਅ ਵਾਲਾ ਮਾਹੌਲ ਬਣ ਗਿਆ।
ਐਫ਼ਸੀਆਈ ਵਰਕਰ ਬਲਵੰਤ ਸਿੰਘ ਫਲੀਆਂਵਾਲਾ, ਮਹਿੰਦਰ ਸਿੰਘ ਜੰਮੂ ਬਸਤੀ, ਪ੍ਰਤੀਮ ਸਿੰਘ ਪ੍ਰਧਾਨ, ਸਨਾਤਨ ਢਾਲ, ਕਸ਼ਮੀਰ ਚੰਦ ਅਤੇ ਰੇਸ਼ਮ ਸਿੰਘ ਸਰਪੰਚ ਨੇ ਦੱਸਿਆ ਕਿ ਉਹ ਪਿਛਲੇ 25-30 ਸਾਲਾਂ ਤੋਂ ਐਫ਼ਸੀਆਈ ਦੀ ਪੱਕੀ ਲੇਬਰ ਵਜੋਂ ਲੇਬਰ ਰੇਲ ਹੈੱਡ ਜਲਾਲਾਬਾਦ ‘ਤੇ ਕੰਮ ਕਰਦੇ ਆ ਰਹੇ ਹਨਉਂ ਅੱਜ ਵੀ ਜਦੋਂ ਉਹ ਸਪੈਸ਼ਲ ਲੋਡ ਕਰਨ ਵਾਲੇ ਜਾ ਰਹੇ ਸਨ ਤਾ ਪੁਲਿਸ ਪ੍ਰਸ਼ਾਸਨ ਨੇ ਉਨ੍ਹਾਂ ਨੂੰ ਰਸਤੇ ਵਿੱਚ ਰੋਕ ਦਿੱਤਾ। ਉਨ੍ਹਾਂ ਮੰਗ ਕੀਤੀ ਕਿ ਇਹ ਕੰਮ ਸਾਡਾ ਹੈ ਅਤੇ ਸਾਨੂੰ ਹੀ ਦਿੱਤਾ ਜਾਵੇ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।