ਹਿਮਾਚਲ: ਸਤਿਲੁਜ ਦਰਿਆ ‘ਚ ਡਿੱਗੀ ਬੱਸ, 28 ਮੌਤਾਂ

Bus, Fall, Satluj, River, Himachal, 28 Deaths

ਸ਼ਿਮਲਾ:ਹਿਮਾਚਲ ਦੇ ਸ਼ਿਮਲਾ ਜ਼ਿਲੇ ਦੇ ਰਾਮਪੁਰ ਦੇ ਕੋਲ  ਇਕ ਪ੍ਰਾਈਵੇਟ ਬੱਸ ਦੇ ਸਤਲੁਜ ਨਦੀ ‘ਚ ਡਿੱਗਣ ਨਾਲ 28 ਲੋਕਾਂ ਦੀ ਮੌਤ ਹੋ ਗਈ, ਜਦਕਿ ਸੱਤ ਜਣੇ ਜ਼ਖਮੀ ਹੋਏ ਹਨ।

ਇਹ ਬੱਸ ਕਿੰਨੌਰ ਜ਼ਿਲੇ ਦੇ ਰਿਕਾਂਗਪੀਓ ਤੋਂ ਰਾਮਪੁਰ ਹੁੰਦੇ ਹੋਏ ਸੋਲਨ ਦੇ ਵੱਲ ਆ ਰਹੀ ਸੀ। ਅਜੇ ਬੱਸ ਖਨੇਰੀ ਹਸਪਤਾਲ ਦੇ ਕੋਲ ਪਹੁੰਚੀ ਸੀ ਕਿ ਇਕ ਕਾਰ ਨੂੰ ਪਾਸ ਦਿੰਦੇ ਹੋਏ ਉਹ ਬੇਕਾਬੂ ਹੋ ਗਏ ਅਤੇ ਕਰੀਬ 250 ਮੀਟਰ ਡੂੰਘੇ ਖੱਡ ‘ਚ ਜਾ ਡਿੱਗੀ।

 ਕੰਡਕਟਰ ਮੁਤਾਬਕ, ਬੱਸ ਵਿੱਚ 43 ਜਣੇ ਸਵਾਰ ਸਨ। ਟਾਇਰ ਫਟਣ ਕਾਰਨ ਇਹ ਹਾਦਸਾ ਵਾਪਰਿਆ। ਜਾਣਕਾਰੀ ਅਨੁਸਾਰ ਜਿੱਥੇ ਬੱਸ ਡਿੱਗੀ, ਉੱਥੇ ਨਦੀ ਵਿੱਚ ਪਾਣੀ ਦਾ ਵਹਾਅ ਤੇਜ ਸੀ। ਇਸ ਕਾਰਨ ਬੱਸ ਕਰੀਬ ਇੱਕ ਕਿਲੋਮੀਟਰ ਦੂਰ ਮਿਲੀ।

ਮਾਰੇਗਏ 28 ਜਣਿਆਂ ਵਿੱਚੋਂ 5 ਲਾਸ਼ਾਂ ਬਰਾਮਦ ਹੋ ਗਈਆਂ ਹਨ। ਸਥਾਨਕ ਐਡਮਨਿਸਟਰੇਸ਼ਨ ਗੋਤਾਖੋਰਾਂ ਦੀ ਮੱਦਦ ਨਾਲ ਮੁਸਾਫ਼ਰਾਂ ਨੂੰ ਲੱਭਣ ਵਿੱਚ ਜੁਟਿਆ ਹੋਇਆ ਹੈ। ਮੌਤ ਦਾ ਅੰਕੜਾ ਵਧ ਸਕਦਾ ਹੈ। 7 ਜ਼ਖ਼ਮੀਆਂ ਦਾ ਸਥਾਨਕ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ।

ਹਾਲ ਵਿੱਚ ਹੀ ਅਮਰਨਾਥ ਯਾਤਰਾ ਦੌਰਾਨ ਵਾਪਰਿਆ ਸੀ ਬੱਸ ਹਾਦਸਾ

ਇਸ ਤੋਂ ਪਹਿਲਾਂ ਹਾਲ ਹੀ ਵਿੱਚ ਅਮਰਨਾਥ ਦੇ ਦਰਸ਼ਨਾਂ ਲਈ ਜਾ ਰਹੇ ਸ਼ਰਧਾਲੂਆਂ ਨਾਲ ਭਰੀ ਇੱਕ ਬੱਸ ਜੰਮੂ ਕਸ਼ਮੀਰ ਨੈਸ਼ਨਲ ਹਾਈਵੇ ‘ਤੇ ਰਾਮਬਨ ਜ਼ਿਲ੍ਹੇ ਕੋਲ ਇੱਕ ਡੂੰਘੀ ਖੱਡ ਵਿੱਚ ਡਿੱਗ ਪਈ ਸੀ। ਇਸ ਹਾਦਸੇ ਵਿੱਚ 16 ਯਾਤਰੀਆਂ ਦੀ ਮੌਤ ਹੋ ਗਈ, ਜਦੋਂਕਿ 19 ਤੋਂ ਜ਼ਿਆਦਾ ਸ਼ਰਧਾਲੂ ਗੰਭੀਰ ਹੋਏ ਸਨ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।