Lehragaga News: (ਰਾਜ ਸਿੰਗਲਾ) ਲਹਿਰਾਗਾਗਾ। ਮਾਰਕੀਟ ਕਮੇਟੀ ਲਹਿਰਾ ਅਧੀਨ ਪੈਂਦੇ ਸ਼ੈੱਲਰ ਮਾਲਕ ਇਸ ਸਮੇਂ ਪ੍ਰੇਸ਼ਾਨੀ ’ਚੋਂ ਲੰਘ ਰਹੇ ਹਨ । ਜਾਣਕਾਰੀ ਅਨੁਸਾਰ ਇਕੱਲੀ ਲਹਿਰਾ ਮਾਰਕੀਟ ਕਮੇਟੀ ਅੰਦਰ ਪੈਂਦੇ ਸ਼ੈੱਲਰਾਂ ’ਚ ਤਕਰੀਬਨ 2 ਲੱਖ ਮੀਟਿ੍ਰਕ ਟਨ ਝੋਨਾ ਸਟੋਰ ਹੈ, ਜੇ ਇਸ ਝੋਨੇ ਵਿੱਚੋਂ ਨਿਕਲਣ ਵਾਲੇ ਚੌਲਾਂ ਦੀ ਗਿਣਤੀ ਮਿਣਤੀ ਕੀਤੀ ਜਾਵੇ ਤਾਂ ਲਗਭਗ ਇੱਕ ਲੱਖ 31 ਹਜਾਰ ਮੀਟਿ੍ਰਕ ਟਨ ਚੌਲ ਬਣਦਾ ਹੈ ਜੋ ਸ਼ੈੱਲਰ ਵਾਲਿਆਂ ਨੇ ਐੱਫਸੀਆਈ ਨੂੰ ਉਸ ਦੇ ਗੁਦਾਮਾਂ ’ਚ ਸਰਕਾਰ ਵੱਲੋਂ ਨਿਰਧਾਰਿਤ ਕੀਤੇ ਗਏ ਮਾਪਦੰਡਾਂ ਅਨੁਸਾਰ ਦੇਣਾ ਹੁੰਦਾ ਹੈ।
ਇਹ ਵੀ ਪੜ੍ਹੋ: Examinations News: ਵਧੀਕ ਜ਼ਿਲ੍ਹਾ ਮੈਜਿਸਟਰੇਟ ਵੱਲੋਂ ਪ੍ਰੀਖਿਆ ਕੇਂਦਰਾਂ ਸਬੰਧੀ ਨਿਰਦੇਸ਼ ਜਾਰੀ
ਐੱਫਸੀਆਈ ਵੱਲੋਂ ਇੱਕ ਕੁਇੰਟਲ ਝੋਨੇ ਵਿੱਚੋਂ 67 ਕਿਲੋ ਚੌਲ ਦੇ ਹਿਸਾਬ ਨਾਲ ਸ਼ੈੱਲਰ ਵਾਲਿਆਂ ਤੋਂ ਲਿਆ ਜਾਂਦਾ ਹੈ ਜੇਕਰ ਉਪਰੋਕਤ ਝੋਨੇ ਤੋਂ ਚੌਲਾਂ ਦੀਆਂ ਗੱਡੀਆਂ ਦੀ ਗੱਲ ਕਰੀਏ ਤਾਂ ਲਹਿਰਾ ਸਟੇਸ਼ਨ ਦੇ ਉੱਪਰ ਹੀ ਲਗਭਗ 4500 ਗੱਡੀਆਂ ਚੌਲਾਂ ਦੀਆਂ ਬਣਦੀਆਂ ਹਨ । ਇਸ ਸਮੇਂ ਐੱਫਸੀਆਈ ਕੋਲ ਚੌਲ ਸਟੋਰ ਕਰਨ ਲਈ ਕੋਈ ਵੀ ਸਟੋਰੇਜ਼ ਕਪੈਸਟੀ ਨਹੀਂ ਹੈ ।
ਇਸ ਸਬੰਧੀ ਸ਼ੈੱਲਰਾਂ ਮਾਲਕਾਂ ਨੇ ਕਿਹਾ ਕਿ ਜਿਹੜੇ ਹਿਸਾਬ ਨਾਲ ਕੰਮ ਚੱਲ ਰਿਹਾ ਹੈ ਉਸ ਹਿਸਾਬ ਨਾਲ ਤਾਂ ਸਾਰਾ ਸਾਲ ਹੀ ਇਹ ਕੰਮ ਨਹੀਂ ਮੁੱਕੇਗਾ ਕਿਉਂਕਿ ਐੱਫਸੀਆਈ ਕੋਲ ਚੌਲ ਲਵਾਉਣ ਲਈ ਜਗ੍ਹਾ ਹੀ ਹੈ ਨਹੀਂ ਜਿਸ ਕਾਰਨ ਇਹ ਦੇਰੀ ਹੋ ਰਹੀ ਹੈ ਉਨ੍ਹਾਂ ਕਿਹਾ ਕਿ ਜੇ ਇਹ ਚੌਲ ਮਾਰਚ ਤੱਕ ਲੱਗ ਜਾਵੇ ਤਾਂ ਠੀਕ ਰਹਿੰਦਾ ਹੈ, ਮਾਰਚ ਤੋਂ ਬਾਅਦ ਗਰਮੀ ਜ਼ਿਆਦਾ ਪੈਣ ਕਾਰਨ ਚੌਲਾਂ ’ਚ ਟੁਕੜੇ ਦੀ ਮਿਕਦਾਰ ਵੱਧ ਜਾਂਦੀ ਹੈ ਅਤੇ ਚੌਲਾਂ ਦਾ ਵਜਨ ਵੀ ਘੱਟਦਾ ਹੈ ਅਤੇ ਕੁਆਲਿਟੀ ਵਿੱਚ ਫਰਕ ਆਉਂਦਾ ਹੈ, ਜਿਸ ਕਾਰਨ ਉਨ੍ਹਾਂ ਨੂੰ ਵੱਡਾ ਨੁਕਸਾਨ ਝੱਲਣਾ ਪੈਂਦਾ ਹੈ।
ਜਾਣਕਾਰੀ ਅਨੁਸਾਰ ਸ਼ੈੱਲਰ ਵਾਲੇ ਵੀ ਨਵੇਂ ਗੁਦਾਮਾਂ ਨੂੰ ਖੁੱਲਵਾਉਣ ਲਈ ਭੱਜ-ਦੌੜ ਕਰ ਰਹੇ ਹਨ ਪਰ ਅਜੇ ਤੱਕ ਕੋਈ ਵੀ ਗੁਦਾਮ ਖੁੱਲ੍ਹਣ ਦੀ ਸਥਿਤੀ ਵਿੱਚ ਨਹੀਂ ਸੀ ਇੱਥੇ ਇਹ ਵੀ ਦੱਸਣਯੋਗ ਹੈ ਕਿ ਲਹਿਰਾ ਸੈਂਟਰ ’ਚ ਬਹੁਤ ਸਾਰੇ ਗੋਦਾਮ ਖਾਲੀ ਪਏ ਹਨ, ਜਿਨ੍ਹਾਂ ਨੂੰ ਕਿ ਐੱਫਸੀਆਈ ਨੇ ਲੈ ਕੇ ਉਹਨਾਂ ਵਿੱਚ ਚੌਲ ਲਵਾਉਣਾ ਹੈ ਅਤੇ ਐੱਫਸੀਆਈ ਪਹਿਲਾਂ ਵੀ ਇਸ ਤਰ੍ਹਾਂ ਕਰਦੀ ਰਹੀ ਹੈ ਇਸ ਵਾਰ ਪਤਾ ਨਹੀਂ ਕਿਉਂ ਐੱਫਸੀਆਈ ਇਨ੍ਹਾਂ ਗੁਦਾਮਾਂ ਨੂੰ ਲੈਣ ਵਿੱਚ ਦੇਰੀ ਕਰ ਰਹੀ ਹੈ। Lehragaga News
ਕੀ ਕਹਿੰਦੇ ਹਨ ਐੱਫਸੀਆਈ ਦੇ ਡਿੱਪੂ ਮੈਨੇਜ਼ਰ | Lehragaga News
ਇਸ ਸਬੰਧੀ ਜਦੋਂ ਲਹਿਰਾਗਾਗਾ ਦੇ ਐੱਫਸੀਆਈ ਡਿਪੂ ਦੇ ਮੈਨੇਜ਼ਰ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਇਸ ਬਾਰੇ ਕੁਝ ਵੀ ਪਤਾ ਨਹੀਂ ਹੈ, ਤੁਸੀਂ ਚੰਡੀਗੜ੍ਹ ਹੈਡ ਆਫਿਸ ’ਚ ਪਤਾ ਕਰ ਸਕਦੇ ਹੋ