ਫਾਜ਼ਿਲਕਾ (ਰਜਨੀਸ਼ ਰਵੀ)। ਪੁਲਿਸ ਪ੍ਰਸ਼ਾਸਨ ਵੱਲੋਂ ਵੱਡੀ ਕਾਰਵਾਈ ਕਰਦੇ ਹੋ ਫਾਜ਼ਿਲਕਾ ਦੇ ਸਰਹੱਦੀ ਪਿੰਡ ਨਵਾਂ ਸਲੇਮਸ਼ਾਹ ਵਿੱਚ ਚੱਲ ਰਹੇ ਖੇਤ ਮਜ਼ਦੂਰ ਸੰਘਰਸ਼ ਕਮੇਟੀ ਦੇ ਧਰਨੇ ਨੂੰ ਬਲ ਪੂਰਵਕ ਚੁਕਦਿਆਂ ਕਈ ਧਰਨਾਕਾਰੀਆਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਇਸ ਸਬੰਧੀ ਪ੍ਰਾਪਤ ਜਾਣਕਾਰੀ ਅਨੁਸਾਰ ਪੰਚਾਇਤ ਦੀ ਜ਼ਮੀਨ ਉਪਰ ਕੁਝ ਲੋਕਾਂ ਵੱਲੋਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਬੈਨਰ ਥੱਲੇ ਧਰਨਾ ਲਾ ਕੇ ਇਹ ਦਾਅਵਾ ਕੀਤਾ ਜਾ ਰਿਹਾ ਸੀ ਕਿ ਜ਼ਮੀਨ ’ਤੇ ਕਾਬਜ਼ ਹਨ। (Fazilka News)
ਦੂਸਰੇ ਪਾਸੇ ਪਿੰਡ ਦੀ ਪੰਚਾਇਤ ਅਤੇ ਦੂਸਰੀਆਂ ਜਥੇਬੰਦੀਆਂ ਵੱਲੋਂ ਇਹ ਦਾਅਵਾ ਕੀਤਾ ਜਾ ਰਿਹਾ ਸੀ ਕਿ ਇਹ ਜਮੀਨ ਪੰਚਾਇਤੀ ਹੈ ਅਤੇ ਪੰਚਾਇਤ ਵੱਲੋਂ ਇਸ ਦੀ ਬੋਲੀ ਕਰ ਦਿੱਤੀ ਗਈ ਹੈ। ਇਸ ਸਬੰਧੀ ਕਬਜਾ ਛੁਡਵਾਉਣ ਲਈ ਬਲਾਕ ਪੰਚਾਇਤ ਅਤੇ ਵਿਕਾਸ ਅਫ਼ਸਰ, ਤਹਿਸੀਲਦਾਰ ਪੁਲਿਸ ਬਲ ਨਾਲ ਪਿੰਡ ਪੁਜੇ ਅਤੇ ਜਮੀਨ ਤੇ ਕਬਜਾ ਕਰੀ ਬੈਠੇ ਧਰਨਾਕਾਰੀਆ ਨੂੰ ਜ਼ਮੀਨ ਸਬੰਧੀ ਕਾਗਜਾਤ ਮਾਨਯੋਗ ਅਦਾਲਤ ਦਾ ਕੋਈ ਸਟੇਅ ਆਰਡਰ ਦਿਖਾਉਣ ਲਈ ਕਿਹਾ ਗਿਆ ਪਰ ਧਰਨਾਕਾਰੀਆਂ ਵੱਲੋਂ ਨਹੀਂ ਦਿਖਾਇਆ ਗਿਆ ਜਿਸ ’ਤੇ ਪੁਲਿਸ ਵੱਲੋਂ ਸਿਵਲ ਪ੍ਰਸ਼ਾਸਨ ਦੀ ਹਦਾਇਤ ਤੇ ਕਬਜਾ ਕਰੀ ਬੈਠੇ ਧਰਨਾਕਾਰੀਆਂ ਨੂੰ ਹਿਰਾਸਤ ’ਚ ਲੈਂਦਿਆਂ ਟੈਂਟ ਆਦਿ ਪੁੱਟ ਦਿੱਤੇ । (Fazilka News)
ਇਹ ਵੀ ਪੜ੍ਹੋ : ਬਾਲ ਮਜ਼ਦੂਰੀ ਬੱਚਿਆਂ ਦੇ ਸਰੀਰਕ, ਮਾਨਸਿਕ ਤੇ ਬੌਧਿਕ ਵਿਕਾਸ ’ਚ ਅੜਿੱਕਾ
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬਲਾਕ ਸੰਮਤੀ ਮੈਬਰ ਸੁਬੇਗ ਸਿੰਘ ਝੰਗੜਭੈਣੀ ਨੇ ਦੱਸਿਆ ਕਿ ਉਪ੍ਰੋਕਤ ਜਮੀਨ ਪੰਚਾਇਤ ਦੀ ਹੈ ਅਤੇ ਇਸ ਜਮੀਨ ਤੋਂ 2019 ਵਿੱਚ ਕਬਜ਼ਾ ਛੁਡਾਇਆ ਗਿਆ ਸੀ ਉਸ ਤੋਂ ਬਆਦ ਇਸ ਜ਼ਮੀਨ ਨੂੰ ਪੰਚਾਇਤ ਹਰ ਸਾਲ ਅੱਗੇ ਠੇਕੇ ’ਤੇ ਦੇਂਦੀ ਆ ਰਹੀ ਜਦੋਂ ਇਸ ਵਾਰ ਪਿੰਡ ਦੇ ਕੁਝ ਲੋਕਾਂ ਵੱਲੋਂ ਕਬਜ਼ਾ ਕਰਨ ਦੀ ਨੀਅਤ ਨਾਲ ਧਰਨਾ ਲਾ ਲਿਆ। ਉਨ੍ਹਾਂ ਅਗੇ ਕਿਹਾ ਕਿ ਇਹ ਤਿੰਨ ਪਿੰਡ ਦੀ ਜ਼ਮੀਨ ਹੈ । ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਇਸ ਜ਼ਮੀਨ ’ਤੇ ਕੁੜੀਆਂ ਦਾ ਕਾਲਜ ਖੋਲ੍ਹਿਆ ਤੇ ਬੱਚਿਆਂ ਲਈ ਖੇਡ ਦਾ ਮੈਦਾਨ ਤਿਆਰ ਕੀਤਾ ਜਾਵੇ।