Fazilka News: ਇੱਕ ਹੋਰ ਡੇਰਾ ਸ਼ਰਧਾਲੂ ਪਰਿਵਾਰ ਨੇ ਨਿਭਾਇਆ ਆਪਣਾ ਫਰਜ਼

Fazilka News

Fazilka News: ਫਾਜ਼ਿਲਕਾ (ਰਜਨੀਸ਼ ਰਵੀ)। ਫਾਜ਼ਿਲਕਾ ਵਿਖੇ ਇੱਕ ਡੇਰਾ ਸ਼ਰਧਾਲੂ ਮਾਤਾ ਦੇ ਸਰੀਰਦਾਨ ਹੋਣ ਦਾ ਸਮਾਚਾਰ ਮਿਲਿਆ ਹੈ। ਦੱਸ ਦਈਏ ਕਿ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਰਹਿਨੁਮਾਈ ਹੇਠ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਵੱਲੋਂ 167 ਮਾਨਵਤਾ ਭਲਾਈ ਦੇ ਕਾਰਜ ਕੀਤੇ ਜਾ ਰਹੇ ਹਨ ਅਤੇ ਉਹਨਾਂ ਦੀ ਪਵਿੱਤਰ ਪ੍ਰੇਰਨਾ ਸਦਕਾ ਡੇਰਾ ਸੱਚਾ ਸੌਦਾ ਸਰਸਾ ਦੀ ਸਾਧ-ਸੰਗਤ ਮਾਨਵਤਾ ਭਲਾਈ ਦੇ ਹੋਰਨਾਂ ਕਾਰਜਾਂ ਦੇ ਨਾਲ ਨਾਲ ਸਰੀਰਦਾਨ ਖੇਤਰ ਵਿੱਚ ਵੱਡਾ ਯੋਗਦਾਨ ਪਾ ਰਹੀ ਹੈ।

Read Also : Sangrur News: ਬਿਰਧ ਆਸ਼ਰਮ ਜਾ ਕੇ ਇਸ ਤਰ੍ਹਾਂ ਮਨਾਈ ਤਿਉਹਾਰਾਂ ਦੀ ਖੁਸ਼ੀ

Fazilka News

ਸਰੀਰਦਾਨ ਸਬੰਧੀ ਪ੍ਰਾਪਤ ਜਾਣਕਾਰੀ ਅਨੁਸਾਰ ਮਾਤਾ ਸ਼ੀਲਾ ਦੇਵੀ ਪਤਨੀ ਕ੍ਰਿਸ਼ਨ ਲਾਲ ਵਾਸੀ ਢੀਂਗੜਾ ਕਲੋਨੀ ਦੇ ਦਿਹਾਤ ਉਪਰੰਤ ਉਹਨਾਂ ਦੇ ਪਰਿਵਾਰਿਕ ਮੈਂਬਰਾਂ ਵੱਲੋਂ ਮਾਤਾ ਜੀ ਦੀ ਅੰਤਿਮ ਇੱਛਾ ਅਨੁਸਾਰ ਉਹਨਾਂ ਦਾ ਸਰੀਰ ਅੰਤਿਮ ਸਸਕਾਰ ਕਰਨ ਦੀ ਬਜਾਏ ਸਰੀਰ ਨੂੰ ਮੈਡੀਕਲ ਖੋਜਾਂ ਲਈ ਆਦਰਸ਼ ਇੰਸਟੀਟਿਊਟ ਆਫ ਮੈਡੀਕਲ ਸਾਇੰਸ ਐਂਡ ਰਿਸਰਚ ਬਠਿੰਡਾ ਨੂੰ ਦਾਨ ਕੀਤਾ ਹੈ। ਮਨੁੱਖਤਾ ਦੀ ਭਲਾਈ ਲਈ ਮੈਡੀਕਲ ਖੋਜਾਂ ਅਤੇ ਪੜ੍ਹਾਈ ਵਸਤੇ ਕੀਤੇ ਸਰੀਰ ਦਾਨ ਦੀ ਸ਼ਲਾਘਾ ਹਰ ਪਾਸਿਓਂ ਹੋ ਰਹੀ ਹੈ। Fazilka News

Fazilka News

ਇਸ ਤੋਂ ਪਹਿਲਾਂ ਮਾਤਾ ਸ਼ੀਲਾ ਰਾਣੀ ਦੀ ਅੰਤਿਮ ਯਾਤਰਾ ਜਦੋਂ ਫੁੱਲਾਂ ਨਾਲ ਸ਼ਿੰਗਾਰੀ ਹੋਈ ਗੱਡੀ ਰਾਹੀਂ ਢੀਂਗੜਾ ਕਲੋਨੀ ਤੋਂ ਸ਼ਾਹ ਸਤਨਾਮ ਜੀ ਗ੍ਰੀਨ ਐਸ ਵੈਲਫੇਅਰ ਸੰਗਠਨ ਦੇ ਸੇਵਾਦਾਰਾਂ ਦੀ ਅਗਵਾਈ ਵਿੱਚ ਕਾਫਲੇ ਦੇ ਵਿੱਚ ਰਵਾਨਾ ਹੋਈ। ਇਸ ਮੌਕੇ ਮਾਤਾ ਸ਼ੀਲਾ ਰਾਣੀ ਇੰਸਾਂ ਅਮਰ ਰਹੇ, ਜਬ ਤੱਕ ਸੂਰਜ ਚਾਂਦ ਰਹੇਗਾ ਮਾਤਾ ਸ਼ੀਲਾ ਰਾਣੀ ਇੰਸਾਂ ਤੇਰਾ ਨਾਮ ਰਹੇਗਾ’ ਦੇ ਨਾਅਰਿਆਂ ਨਾਲ ਮਾਤਾ ਜੀ ਪ੍ਰਤੀ ਆਪਣਾ ਸਨੇਹ ਪ੍ਰਗਟ ਕੀਤਾ ਗਿਆ। ਇਸ ਮੌਕੇ ਵੱਡੀ ਗਿਣਤੀ ਸਾਧ ਸੰਗਤ ਨੂੰ ਰਿਸ਼ਤੇਦਾਰਾਂ, ਸਨੇਹੀ ਸ਼ਾਮਲ ਹੋਏ। Fazilka News