3,43,700 ਨਸ਼ੀਲੀਆਂ ਗੋਲੀਆਂ ਅਤੇ 88.375 ਕਿਲੋਗਰਾਮ ਹੈਰੋਇਨ ਕੀਤੀ ਗਈ ਨਸ਼ਟ
(ਰਜਨੀਸ਼ ਰਵੀ) ਫਾਜ਼ਿਲਕਾ। ਜ਼ਿਲ੍ਹਾ ਫਾਜ਼ਿਲਕਾ ਦੀ ਪੁਲਿਸ ਵੱਲੋਂ ਵੱਖ-ਵੱਖ ਕੇਸਾਂ ਵਿੱਚ ਬਰਾਮਦ ਕੀਤੇ ਨਸ਼ੀਲੇ ਪਦਾਰਥਾਂ ਨੂੰ ਨਸ਼ਟ ਕੀਤਾ ਜਾ ਰਿਹਾ ਕੱਲ੍ਹ ਭਾਰੀ ਮਾਤਰਾ ਵਿੱਚ ਨਸ਼ਟ ਕੀਤੇ ਗਏ। (Fazilka Police) ਨਸ਼ੀਲੇ ਪਦਾਰਥਾ ਤੋਂ ਬਆਦ ਅੱਜ ਫਿਰ ਨਸ਼ੀਲੇ ਪਦਾਰਥ ਨਸ਼ਟ ਕੀਤੇ ਜਾਣ ਦੇ ਸਮਾਚਾਰ ਇਸ ਸੰਬਧੀ ਜਿਲ੍ਹਾ ਪੁਲਿਸ਼ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਡੀ.ਜੀ.ਪੀ ਪੰਜਾਬ,
ਇਹ ਵੀ ਪੜ੍ਹੋ : ਪਹਿਲਵਾਨਾਂ ਨੇ ਗੰਗਾ ‘ਚ ਨਹੀਂ ਵਹਾਏ ਮੈਡਲ
ਚੰਡੀਗੜ੍ਹ ਅਤੇ ਡਾਇਰੈਕਟਰ ਬਿਊਰੋ ਆਫ ਇੰਨਵੈਸਟੀਗੇਸ਼ਨ ਪੰਜਾਬ ਚੰਡੀਗੜ੍ਹ ਵੱਲੋਂ ਜਾਰੀ ਹੁਕਮਾਂ ਦੀ ਪਾਲਣਾ ਦੇ ਸਬੰਧ ਵਿੱਚ ਅੱਜ ਰਣਜੀਤ ਸਿੰਘ ਢਿੱਲੋਂ ਆਈ.ਪੀ.ਐਸ ਡਿਪਟੀ ਇੰਸਪੈਕਟਰ ਜਨਰਲ ਆਫ ਪੁਲਿਸ ਫਿਰੋਜ਼ਪੁਰ ਰੇਂਜ ਫਿਰੋਜਪੁਰ, ਸ਼੍ਰੀਮਤੀ ਅਵਨੀਤ ਕੌਰ ਸਿੱਧੂ ਸੀਨੀਅਰ ਕਪਤਾਨ ਪੁਲਿਸ ਫਾਜ਼ਿਲਕਾ, ਸ਼੍ਰੀ ਗੁਰਮੀਤ ਸਿੰਘ ਕਪਤਾਨ ਪੁਲਿਸ (ਪੀ.ਬੀ.ਆਈ)-ਕਮ-ਕਪਤਾਨ ਪੁਲਿਸ (ਇੰਨਵੈ.) ਫਾਜਿਲਕਾ ਦੀ ਹਾਈ ਲੈਵਲ ਡਰਗ ਡਿਸਪੋਜਲ ਕਮੇਟੀ ਵੱਲੋ ਜਿਲ੍ਹਾ ਫਾਜਿਲਕਾ ਦੇ ਐਨਡੀਪੀਐਸ ਐਕਟ ਅਧੀਨ ਹੈਵੀ ਰਿਕਵਰੀ ਦੇ 08 ਮੁਕਦਮਿਆਂ ਵਿੱਚ 3,43,700 ਨਸ਼ੀਲੀਆਂ ਗੋਲੀਆਂ ਅਤੇ 88.375 ਕਿਲੋਗਰਾਮ ਹੈਰੋਇਨ ਇੰਨਸੀਨੇਰੇਟਰ ਸੁਖਬੀਰ ਐਗਰੋ ਲਿਮਟਿਡ ਪਲਾਂਟ ਮੋਗਾ ਰੋਗ ਪਿੰਡ ਹਕੂਮਤ ਸਿੰਘ ਵਾਲਾ ਜਿਲ੍ਹਾ ਫਿਰੋਜ਼ਪੁਰ ਵਿਖੇ ਨਸ਼ਟ ਕਰਵਾਇਆ ਗਿਆ।