ਮਾਸੂਮ ਧੀ ਨੂੰ ਮਾਰਨ ਪਿੱਛੋਂ ਪਿਓ ਵੱਲੋਂ ਖੁਦਕੁਸ਼ੀ

Father, Suicide, Killing Daughter

ਜਸਵੰਤ ਰਾਏ, ਜਗਰਾਓਂ:ਸ਼ਹਿਰ ਦੇ ਮੁਹੱਲਾ ਮਹੰਤਾਂ ਵਿਖੇ ਅੱਜ ਦਿਨ-ਦਹਾੜੇ ਉਸ ਸਮੇਂ ਮਾਹੌਲ ਗਮਗੀਨ ਹੋ ਗਿਆ ਜਦ ਮੁਹੱਲਾ ਵਾਸੀਆਂ ਨੂੰ ਪਤਾ ਲੱਗਾ ਕਿ ਇੱਕ ਬਾਪ ਨੇ ਆਪਣੀ 14 ਸਾਲ ਦੀ ਬੇਟੀ ਨੂੰ ਮਾਰਨ ਤੋਂ ਬਾਅਦ ਖੁਦ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ।

ਪੁਲਿਸ ਜਾਂਚ ‘ਚ ਰੁੱਝੀ

ਜਾਣਕਾਰੀ ਅਨੁਸਾਰ ਮੁਹੱਲਾ ਮਹੰਤਾਂ ਦਾ ਰਹਿਣ ਵਾਲਾ ਮੁਕੇਸ਼ ਕੁਮਾਰ ਪੁੱਤਰ ਸੁਤੰਤਰ ਕੁਮਾਰ ਨੇ ਆਪਣੀ 14 ਸਾਲਾਂ ਬੱਚੀ ਪਲਕ ਜੋ ਕਿ ਮੰਦਬੁਧੀ ਸੀ ਨੂੰ ਪਹਿਲਾਂ ਘਰ ‘ਚ ਬਣੇ ਗਾਡਰ ਨਾਲ ਰੱਸੀ ਬੰਨ ਕੇ ਫਾਹਾ ਦੇ ਕੇ ਮੌਤ ਦੇ ਘਾਟ ਉਤਾਰ ਦਿੱਤਾ ਤੇ ਬਾਅਦ ‘ਚ ਉਸਨੇ ਘਰ ਵਿੱਚ ਹੀ ਬਣੀ ਦੁਕਾਨ ਵਿੱਚ ਫਾਹਾ ਲੈ ਕੇ ਆਪ ਖੁਦਕੁਸ਼ੀ ਕਰ ਲਈ। ਮੌਕੇ ਤੇ ਪੁੱਜੀ ਪੁਲਿਸ ਨੇ ਬੱਚੀ ਅਤੇ ਉਸਦੇ ਪਿਓ ਦੀਆਂ ਲਾਸ਼ਾਂ ਕਬਜੇ ਵਿੱਚ ਲੈ ਕੇ ਜਾਂਚ ਪੜਤਾਲ ਸ਼ੂਰੂ ਕਰ ਦਿੱਤੀ।

ਪ੍ਰਾਪਤ ਜਾਣਕਾਰੀ ਅਨੁਸਾਰ ਮੁਕੇਸ਼ ਕੁਮਾਰ ਜੋ ਕਿ ਇਥੇ ਕਪੜੇ ਦਾ ਆਪਣਾ ਕਾਰੋਬਾਰ ਕਰਦਾ ਸੀ ਉਹ ਆਪਣੀ ਪਤਨੀ ਅਤੇ ਬੱਚੀ ਸਮੇਤ ਘਰ ਵਿੱਚ ਬਣੇ ਚੁਬਾਰੇ ਵਿੱਚ ਰਹਿੰਦਾ ਸੀ ਉਸਦੀ ਪਤਨੀ ਸਰਕਾਰੀ ਅਧਿਆਪਕ ਹੈ। ਉਸਦੀ 14 ਸਾਲਾਂ ਬੱਚੀ ਪਲਕ ਗਾਲਿਬ ਕਲਾਂ ਦੇ ਮੰਦਬੁੱਧੀ ਸਕੂਲ ਵਿੱਚ ਪੜਦੀ ਸੀ ਤੇ ਉਸ ਨੇ ਸ਼ਨੀਵਾਰ ਨੂੰ ਸਕੂਲ ਵਿੱਚੋਂ ਛੁੱਟੀ ਕੀਤੀ ਹੋਈ ਸੀ। ਮੁਕੇਸ਼ ਕੁਮਾਰ ਆਪਣੀ ਮੰਦਬੁਧੀ ਬੱਚੀ ਨੂੰ ਲੈ ਕੇ ਕਾਫੀ ਸਮੇਂ ਤੋਂ ਪਰੇਸ਼ਾਨ ਰਹਿੰਦਾ ਸੀ।

ਸ਼ਨੀਵਾਰ ਦੀ ਦੁਪਿਹਰ ਸਮੇਂ ਘਰ ਵਿੱਚ ਕੋਈ ਵੀ ਮੋਜੂਦ ਨਾ ਹੋਣ ਕਰਕੇ ਨਵੀਂ ਖਰੀਦੀ ਰੱਸੀ ਨਾਲ ਘਰ ਦੇ ਬਣੇ ਗਾਡਰ ਨਾਲ ਪਹਿਲਾਂ ਬੱਚੀ ਨੂੰ ਫਾਹਾ ਦਿੱਤਾ ਤੇ ਬਾਅਦ ਵਿੱਚ ਮੁਕੇਸ਼ ਕੁਮਾਰ ਨੇ ਘਰ ‘ਚ ਬਣੀ ਦੁਕਾਨ ਵਿੱਚ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ, ਜਿਸ ਦਾ ਕਾਰਨ ਹਾਲੇ ਤੱਕ ਪਤਾ ਨਹੀਂ ਲਗ ਸਕਿਆ। ਮੌਕੇ ਤੇ ਪਹੁੰਚੇ ਜਗਰਾਓਂ ਦੇ ਡੀਐਸਪੀ ਕੰਵਰਪਾਲ ਸਿੰਘ, ਸਮੇਤ ਥਾਣਾ ਸਿਟੀ ਦੇ ਐੱਸਐੱਚਓ ਇੰਦਰਜੀਤ ਸਿੰਘ ਏਐਆਈ ਕਿੱਕਰ ਸਿੰਘ ਨੇ ਦੋਵੇ ਲਾਸ਼ਾ ਕਬਜੇ ‘ਚ ਲੈ ਕੇ ਮੁੱਢਲੀ ਜਾਂਚ ਸ਼ੁਰੂ ਕਰ ਦਿੱਤੀ।

Father, Suicide, Killing Daughter