Murder: ਪਾਲਤੂ ਕੁੱਤੇ ਪਿੱਛੇ ਪਿਓ-ਪੁੱਤ ਦਾ ਕਤਲ, ਇੱਕ ਔਰਤ ਗੰਭੀਰ ਜ਼ਖਮੀ

Murder
ਤਲਵੰਡੀ ਸਾਬੋ : ਪੁਲਿਸ ਨੂੰ ਘਟਨਾ ਸਬੰਧੀ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਦੇ ਰਿਸ਼ਤੇਦਾਰ ਪਿੰਡ ਵਾਸੀ ਅਤੇ ਮ੍ਰਿਤਕ ਅਮਰੀਕ ਸਿੰਘ ਅਤੇ ਮ੍ਰਿਤਕ ਮੰਦਰ ਸਿੰਘ ਦੀ ਫਾਈਲ ਫੋਟੋ।

ਤਲਵੰਡੀ ਸਾਬੋ ਪੁਲਿਸ ਨੇ ਚਾਰੇ ਮੁਲਜ਼ਮਾਂ ਨੂੰ ਕੁਝ ਘੰਟਿਆਂ ਵਿੱਚ ਕੀਤਾ ਗ੍ਰਿਫਤਾਰ

(ਕਮਲਪ੍ਰੀਤ ਸਿੰਘ) ਤਲਵੰਡੀ ਸਾਬੋ। Murder: ਤਲਵੰਡੀ ਸਾਬੋ ਦੇ ਨੇੜਲੇ ਪਿੰਡ ਜੀਵਨ ਸਿੰਘ ਵਾਲਾ ਵਿਖੇ ਤੜਕਸਾਰ ਉਸ ਸਮੇਂ ਸ਼ੰਨਾਟਾ ਛਾ ਗਿਆ ਜਦੋਂ ਕੁਝ ਲੋਕਾਂ ਨੇ ਪਾਲਤੂ ਕੁੱਤੇ ਦੀ ਰੰਜਿਸ਼ ਨੂੰ ਲੈ ਕੇ ਪਿਤਾ-ਪੁੱਤਰ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਕਤਲ ਕਰ ਦਿੱਤਾ। ਘਟਨਾ ਦੀ ਸੂਚਨਾ ਬਠਿੰਡਾ ਪੁਲਿਸ ਨੂੰ ਮਿਲਣ ’ਤੇ ਇਸ਼ਾਤ ਸਿੰਗਲਾ ਪੀਪੀਐੱਸ ਡੀਐੱਸਪੀ ਤਲਵੰਡੀ ਸਾਬੋ ਦੀ ਅਗਵਾਈ ਵਿੱਚ ਅਫਸਰ ਥਾਣਾ ਤਲਵੰਡੀ ਸਾਬੋ ਦੀ ਪੁਲਿਸ ਪਾਰਟੀ ਸਮੇਤ ਮੌਕੇ ’ਤੇ ਪਹੁੰਚੇ ਤੇ ਜਾਂਚ ਕੀਤੀ ਅਤੇ 4 ਮੁਲਜ਼ਮਾਂ ਨੂੰ ਕੁਝ ਘੰਟਿਆਂ ਵਿੱਚ ਹੀ ਗ੍ਰਿਫਤਾਰ ਕਰ ਲਿਆ। ਇਸ ਦੇ ਨਾਲ 2-3 ਅਣਪਛਾਤੇ ਲੋਕਾਂ ’ਤੇ ਕਤਲ ਦਾ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। Murder

ਇਹ ਵੀ ਪੜ੍ਹੋ: Gangsters: ਪੁਲਿਸ ਵੱਲੋਂ ਗੈਂਗਸਟਰਾਂ ਦੇ ਕਰੀਬੀ ਸਾਥੀ 4 ਪਿਸਟਲਾਂ ਸਮੇਤ ਕਾਬੂ

ਜਾਣਕਾਰੀ ਅਨੁਸਾਰ ਕਰੀਬ 3- 4 ਦਿਨ ਪਹਿਲਾਂ ਮ੍ਰਿਤਕ ਅਮਰੀਕ ਸਿੰਘ (35) ਪੁੱਤਰ ਮੰਦਰ ਸਿੰਘ ਇੱਕ ਛੋਟਾ ਕਤੂਰਾ ਲੈ ਕੇ ਆਇਆ ਸੀ ਤੇ ਮੁੱਖ ਮੁਲਜ਼ਮ ਏਕਮਜੋਤ ਸਿੰਘ ਅਮਰੀਕ ਸਿੰਘ ਪਾਸੋਂ ਇਹ ਕਤੂਰਾ ਮੰਗ ਰਿਹਾ ਸੀ ਜਿਸ ’ਤੇ ਅਮਰੀਕ ਸਿੰਘ ਨੇ ਕਤੂਰਾ ਦੇਣ ਤੋਂ ਮਨ੍ਹਾ ਕਰ ਦਿੱਤਾ ਸੀ। ਇਸ ਦੇ ਚੱਲਦਿਆਂ ਮੁਲਜ਼ਮਾਂ ਨੇ ਰਾਤ ਦੇ ਕਰੀਬ 9 ਵਜੇ ਮ੍ਰਿਤਕ ਨੂੰ ਉਸ ਦੇ ਘਰ ਦੇ ਬਾਹਰ ਬੁਲਾ ਕੇ ਉਸ ’ਤੇ ਹਮਲਾ ਕਰ ਦਿੱਤਾ। Murder

ਇਸ ਮੌਕੇ ਰੌਲਾ ਸੁਣ ਕੇ ਮ੍ਰਿਤਕ ਦਾ ਪਿਤਾ ਮੰਦਰ ਸਿੰਘ, ਨੂੰਹ, ਪੋਤਾ ਵੀ ਅਮਰੀਕ ਸਿੰਘ ਦੇ ਪਿੱਛੇ ਚਲੇ ਗਏ ਤਾਂ ਏਕਮਜੋਤ ਸਿੰਘ ਪੁੱਤਰ ਜਗਮੀਤ ਸਿੰਘ ਵਾਸੀ ਜੀਵਨ ਸਿੰਘ ਵਾਲਾ, ਮਨਦੀਪ ਸਿੰਘ ਉਰਫ ਮਨੀ, ਜਗਦੀਪ ਸਿੰਘ ਉਰਫ ਹਨੀ ਪੁੱਤਰਾਨ ਬਲਵਿੰਦਰ ਸਿੰਘ ਵਾਸੀਆਨ ਜੀਵਨ ਸਿੰਘ ਵਾਲਾ ਅਤੇ ਜਸਪ੍ਰੀਤ ਸਿੰਘ ਉਰਫ ਜੱਸੂ ਪੁੱਤਰ ਬਲਵੰਤ ਸਿੰਘ ਵਾਸੀ ਚੱਠੇਵਾਲਾ ਅਤੇ 2-3 ਅਣਪਛਾਤਿਆ ਵੱਲੋਂ ਜਿਹਨਾਂ ਕੋਲ ਲੋਹੇ ਦੀਆਂ ਰਾਡਾਂ, ਗੰਡਾਸੇ, ਲੋਹੇ ਦੀ ਹੱਥੀ ਅਤੇ ਬੇਸਬਾਲ ਚੁੱਕੇ ਹੋਏ ਸਨ, ਨੇ ਅਮਰੀਕ ਸਿੰਘ ’ਤੇ ਹਮਲਾ ਕਰ ਦਿੱਤਾ। ਇਸ ਮੌਕੇ ਜਦੋਂ ਮੰਦਰ ਸਿੰਘ ਆਪਣੇ ਲੜਕੇ ਅਮਰੀਕ ਸਿੰਘ ਨੂੰ ਬਚਾਉਣ ਲਈ ਅੱਗੇ ਆਇਆ ਤਾਂ ਮੁਲਜ਼ਮਾਂ ਨੇ ਉਸ ’ਤੇ ਵੀ ਹਮਲਾ ਕਰ ਦਿੱਤਾ।

ਰੌਲਾ ਪਾਉਣ ’ਤੇ ਸਾਰੇ ਮੁਲਜ਼ਮ ਮੌਕੇ ਤੋਂ ਭੱਜੇ

ਜਦੋਂ ਘਰ ਦੇ ਬਾਕੀ ਮੈਂਬਰਾਂ ਨੇ ਇਹਨਾਂ ਨੂੰ ਛੁਡਾਉਣ ਦੀ ਕੋਸ਼ਿਸ ਕੀਤੀ ਤਾਂ ਮੁਲਜ਼ਮ ਮਨਦੀਪ ਸਿੰਘ ਨੇ ਮਾਰ ਦੇਣ ਦੀ ਨੀਅਤ ਨਾਲ ਦਰਸ਼ਨ ਕੌਰ ’ਤੇ ਵੀ ਹਮਲਾ ਕਰ ਦਿੱਤਾ ਤਾਂ ਉਸ ਵੱਲੋਂ ਰੌਲਾ ਪਾਉਣ ’ਤੇ ਸਾਰੇ ਮੁਲਜ਼ਮ ਮੌਕੇ ਤੋਂ ਭੱਜ ਗਏ। ਅਮਰੀਕ ਸਿੰਘ ਅਤੇ ਮੰਦਰ ਸਿੰਘ ਨੂੰ ਜਦੋਂ ਇਲਾਜ ਲਈ ਸਿਵਲ ਹਸਪਤਾਲ ਬਠਿੰਡਾ ਲਿਜਾਇਆ ਜਾ ਰਿਹਾ ਸੀ ਤਾਂ ਰਸਤੇ ਵਿੱਚ ਹੀ ਅਮਰੀਕ ਸਿੰਘ ਦੀ ਮੌਤ ਹੋ ਗਈ ਅਤੇ ਉਸ ਦੇ ਪਿਤਾ ਮੰਦਰ ਸਿੰਘ ਦੀ ਲੁਧਿਆਣਾ ਲੈ ਕੇ ਜਾਂਦੇ ਸਮੇਂ ਰਸਤੇ ਵਿੱਚ ਮੌਤ ਹੋ ਗਈ। Murder

ਬਠਿੰਡਾ ਪੁਲਿਸ ਨੇ ਬੀਐੱਨਐੱਸ ਥਾਣਾ ਤਲਵੰਡੀ ਸਾਬੋ ਵਿਖੇ ਏਕਮਜੋਤ ਸਿੰਘ ਪੁੱਤਰ ਜਗਮੀਤ ਸਿੰਘ ਜੀਵਨ ਸਿੰਘ ਵਾਲਾ,ਮਨਦੀਪ ਸਿੰਘ ਉਰਫ ਮਨੀ ਪੁੱਤਰ ਬਲਵਿੰਦਰ ਸਿੰਘ ਵਾਸੀ ਜੀਵਨ ਸਿੰਘ ਵਾਲਾ, ਜਗਦੀਪ ਸਿੰਘ ਉਰਫ ਹਨੀ ਪੁੱਤਰਾਨ ਬਲਵਿੰਦਰ ਸਿੰਘ ਵਾਸੀ ਜੀਵਨ ਸਿੰਘ ਵਾਲਾ, ਜਸਪ੍ਰੀਤ ਸਿੰਘ ਉਰਫ ਜੱਸੂ ਪੁੱਤਰ ਬਲਵੰਤ ਸਿੰਘ ਵਾਸੀ ਚੱਠੇਵਾਲਾ ਸਮੇਤ ਦੋ-ਤਿੰਨ ਅਣਪਛਾਤਿਆਂ ’ਤੇ ਮਾਮਲਾ ਦਰਜ ਕਰਕੇ ਦੋਹਰੇ ਕਤਲ ਦੇ 4 ਮੁਲਜਮਾਂ ਨੂੰ ਕਾਬੂ ਕਰ ਲਿਆ ਹੈ।