ਮੰਤਰੀ ਦੇ ਪਿਤਾ ਨੇ ਸਕੂਲ ਮੁਲਾਜ਼ਮ ਨੂੰ ਜੜਿਆ ਥੱਪੜ

Minister,Father, Dr. Ranjit Patil, Vithal Rao, Slap, Sschool, Employee

ਮੁੰਬਈ: ਮਹਾਰਾਸ਼ਟਰ ਦੇ ਗ੍ਰਹਿ ਰਾਜ ਮੰਤਰੀ ਡਾ. ਰਣਜੀਤ ਪਾਟਿਲ ਦੇ ਪਿਤਾ ਵਿੱਠਲ ਰਾਓ ਪਾਟਿਲ ਇੱਕ  ਸਕੂਲ ਦੇ ਨਿਰੀਖਣ ਦੌਰਾਨ ਇੰਨੇ ਗੁੱਸੇ ਵਿੱਚ ਆ ਗਏ ਕਿ ਉਨ੍ਹਾਂ ਨੇ ਇੱਕ ਕਰਮਚਾਰੀ ਨੂੰ ਥੰਪੜ ਮਾਰ ਦਿੱਤਾ। ਇਸ ਮਾਮਲੇ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਇਹ ਘਟਨਾ ਮਹਾਰਾਸ਼ਟਰ ਦੇ ਅਕੋਲਾ ਜ਼ਿਲ੍ਹੇ ਦੀ ਹੈ। ਮੁਲਜ਼ਮ ਪਾਟਿਲ ਖੁਦ ਵੀ ਵਿਧਾਇਕ ਰਹਿ ਚੁੱਕੇ ਹਨ।

ਵੀਡੀਓ ਹੋਇਆ ਵਾਇਰਲ

ਵਿੱਠਲ ਰਾਓ ਪਾਟਿਲ ਆਪਣੇ ਜੱਦੀ ਪਿੰਡ ਘੁੰਗਸ਼ੀ ਵਿੱਚ ਭਾਊ ਸਾਹਿਬ ਦੇਸ਼ਮੁਖ ਸਕੂਲ ਵਿੱ ਜਾ ਕੇ ਉੱਥੇ ਹੋ ਰਹੇ ਦਾਖਲਿਆਂ ਦੀ ਜਾਂਚ ਕਰਨ ਦੀ ਕੋਸ਼ਿਸ਼ ਕਰ ਰਹੇ ਸਨ। ਭਾਊ ਸਾਹਿਬ ਦੇਸ਼ਮੁਖ ਸਕੂਲ ਦੇ ਮੁਲਾਜ਼ਮਾਂ ਨੇ ਇਸ ਦਾ ਵਿਰੋਧ ਕੀਤਾ ਅਤੇ ਪੇਪਰਾਂ ਦੀ ਜਾਂਚ ਕਰਨ ਦਾ ਕਾਰਨ ਪੁੱਛਿਆ। ਇਸ ਦੌਰਾਨ ਉੱਥੇ ਮੌਜ਼ੂਦ ਇੱਕ ਮੁਲਾਜ਼ਮ ਨੇ ਆਪਣੇ ਮੋਬਾਇਲ ‘ਤੇ ਵੀਡੀਓ ਬਣਾਉਣੀ ਸ਼ੁਰੂ ਕਰ ਦਿੱਤੀ। ਇਸ ਤੋਂ ਗੁੱਸੇ ‘ਚ ਆਏ ਪਾਟਿਲ ਨੇ ਅਭੱਦਰ ਵਿਹਾਰ ਕਰਦੇ ਹੋਏ ਉਸ ਦੇ ਗੱਲ੍ਹ ‘ਤੇ ਜ਼ੋਰਦਾਰ ਥੱਪੜ ਮਾਰ ਦਿੱਤਾ। ਹੁਣ ਇਹ ਵੀਡੀਓ ਵਾਇਰਲ ਹੋ ਗਿਆ।

LEAVE A REPLY

Please enter your comment!
Please enter your name here