ਜ਼ਮੀਨੀ ਵਿਵਾਦ ਕਾਰਨ ਬਾਪ ਪੁੱਤ ਦਾ ਗੋਲੀਆਂ ਮਾਰ ਕੇ ਕਤਲ
ਪਟਿਆਲਾ, ਖੁਸ਼ਵੀਰ ਸਿੰਘ ਤੂਰ । ਪਾਤੜਾਂ ਦੇ ਨੇੜਲੇ ਪਿੰਡ ਹਾਮਝੇਡ਼ੀ ਵਿਖੇ ਬਾਪ ਪੁੱਤ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਉਕਤ ਘਟਨਾ ਨੂੰ ਅੰਜਾਮ ਇਨ੍ਹਾਂ ਦੇ ਸ਼ਰੀਕੇ ਵਿਚ ਲੱਗਦੇ ਭਰਾ ਵੱਲੋਂ ਦੇਰ ਰਾਤ ਨੂੰ ਦਿੱਤਾ ਗਿਆ ਡੀਐਸਪੀ ਪਾਤੜਾਂ ਭਰਪੂਰ ਸਿੰਘ ਅਨੁਸਾਰ ਮੁਲਜ਼ਮਾਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ ।
ਉਨ੍ਹਾਂ ਦੱਸਿਆ ਕਿ ਪਰਿਵਾਰਕ ਮੈਂਬਰਾਂ ਦੇ ਦੱਸਣ ਅਨੁਸਾਰ ਸ਼ਰੀਕੇ ਵਿੱਚ ਹੀ ਲੱਗਦੇ ਉਨ੍ਹਾਂ ਦੇ ਭਰਾ ਨਾਲ ਦੋ ਏਕੜ ਜ਼ਮੀਨ ਦਾ ਵਿਵਾਦ ਚੱਲ ਰਿਹਾ ਸੀ ਇਸ ਸਬੰਧੀ ਅਦਾਲਤ ਚ ਮਾਮਲਾ ਚਲਦਾ ਹੋਣ ਕਾਰਨ ਦਿੱਲੀ ਧਰਨੇ ਤੋਂ ਤਾਰੀਖ ਲਈ ਆਏ ਬਲਬੀਰ ਸਿੰਘ ਅਤੇ ਉਸਦੇ ਪੁੱਤਰ ਚਰਨਜੀਤ ਸਿੰਘ ਦੀ ਦੇਰ ਰਾਤ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ। ਪੁਲੀਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।














