ਸਾਡੇ ਨਾਲ ਸ਼ਾਮਲ

Follow us

18.1 C
Chandigarh
Thursday, February 26, 2026
More
    Home Breaking News ਭਿਆਨਕ ਸੜਕ ਹਾਦ...

    ਭਿਆਨਕ ਸੜਕ ਹਾਦਸੇ ’ਚ ਪਿਓ-ਪੁੱਤ ਦੀ ਮੌਤ

    ਭਿਆਨਕ ਸੜਕ ਹਾਦਸੇ ’ਚ ਪਿਓ-ਪੁੱਤ ਦੀ ਮੌਤ

    (ਨਰਿੰਦਰ ਸਿੰਘ) ਬਠੋਈ। ਪਟਿਆਲਾ, 25 ਜੁਲਾਈ। ਅੱਜ ਇੱਥੋਂ ਦੇ ਸਰਹਿੰਦ ਰੋਡ ’ਤੇ ਹੇਮਕੁੰਟ ਪੈਟਰੋਲ ਪੰਪ ਦੇ ਸਾਹਮਣੇ ਇੱਕ ਭਿਆਨਕ ਸੜਕ ਹਾਦਸਾ ਹੋ ਗਿਆ ਜਿਸ ਕਾਰਨ ਹਾਦਸੇ ਵਿੱਚ ਮੋਟਰਸਾਈਕਲ ਸਵਾਰ ਪਿਓ-ਪੁੱਤ ਦੀ ਮੌਤ ਹੋ ਗਈ। ਮਿ੍ਰਤਕਾਂ ਵਿੱਚ 45 ਸਾਲਾ ਮਨਜੀਤ ਸਿੰਘ ਪੁੱਤਰ ਦਲੀਪ ਸਿੰਘ ਅਤੇ 15 ਸਾਲਾ ਜਸਬੀਰ ਸਿੰਘ ਪੁੱਤਰ ਮਨਜੀਤ ਸਿੰਘ ਵਾਸੀ ਪੁਰਾਣੀ ਘਾਸਮੰਡੀ ਪਟਿਆਲਾ ਸ਼ਾਮਲ ਹਨ। ਥਾਣਾ ਤ੍ਰਿਪੜੀ ਦੇ ਐੱਸਐੱਚਓ ਇੰਸਪੈਕਟਰ ਹੈਰੀ ਬੋਪਾਰਾਏ ਨੇ ਘਟਨਾ ਦੀ ਪੁਸ਼ਟੀ ਕੀਤੀ ਹੈ।

    ਭਾਵੇਂ ਕਿ ਪੁਲਿਸ ਵੱਲੋਂ ਅਜੇ ਮੁਕੰਮਲ ਜਾਂਚ ਪੜਤਾਲ ਕੀਤੀ ਜਾਣੀ ਹੈ ਪਰ ਮੁਢਲੀ ਤਫਤੀਸ਼ ਦੇ ਹਵਾਲੇ ਨਾਲ ਉਨ੍ਹਾਂ ਦੱਸਿਆ ਕਿ ਇਹ ਪਿਉ ਪੁੱਤ ਜਦੋਂ ਮੋਟਰਸਾਈਕਲ ’ਤੇ ਜਾ ਰਹੇ ਸਨ ਤਾਂ ਪਿੱਛੋਂ ਹੌਂਡਾ ਸਿਟੀ ਕਾਰ ਨੇ ਟੱਕਰ ਮਾਰ ਦਿੱਤੀ, ਜਿਸ ਦੌਰਾਨ ਦੋਵੇਂ ਪਿਉ-ਪੁੱਤ ਮੋਟਰਸਾਈਕਲ ਸਮੇਤ ਸੜਕ ’ਤੇ ਡਿੱਗ ਪਏ। ਮਨਜੀਤ ਸਿੰਘ ਦੀ ਤਾਂ ਮੌਕੇ ’ਤੇ ਹੀ ਮੌਤ ਹੋ ਗਈ, ਜਦ ਕਿ ਬੱਚੇ ਨੇ ਹਸਪਤਾਲ ਜਾ ਕੇ ਦਮ ਤੋੜ ਦਿੱਤਾ। ਕਾਰ ਚਾਲਕ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ