ਸਾਡੇ ਨਾਲ ਸ਼ਾਮਲ

Follow us

13.8 C
Chandigarh
Sunday, February 1, 2026
More
    Home Breaking News ਭਿਆਨਕ ਸੜਕ ਹਾਦ...

    ਭਿਆਨਕ ਸੜਕ ਹਾਦਸੇ ’ਚ ਪਿਓ-ਪੁੱਤ ਦੀ ਮੌਤ

    Road Accident
    ਮ੍ਰਿਤਕ ਪਿਉ-ਪੁੱਤ ਦੀਆਂ ਫਾਇਲ ਫੋਟੋਆਂ।

    ਕਰੇਟਾ ਗੱਡੀ ਨੇ ਮੋਟਰਸਾਈਕਲ ਨੂੰ ਮਾਰੀ ਟੱਕਰ (Road Accident)

    (ਭੂਸ਼ਨ ਸਿੰਗਲਾ) ਪਾਤੜਾਂ। Road Accident ਪਾਤੜਾਂ ਜਾਖਲ ਸੜਕ ’ਤੇ ਸਬ ਡਵੀਜ਼ਨ ਮੂਣਕ ਅਧੀਨ ਆਉਂਦੇ ਪਿੰਡ ਬਾਦਲਗੜ੍ਹ ਦੇ ਨਜ਼ਦੀਕ ਇੱਕ ਗੱਡੀ ਵੱਲੋਂ ਮੋਟਰਸਾਈਕਲ ਨੂੰ ਪਿੱਛੋਂ ਮਾਰੀ ਟੱਕਰ ਵਿੱਚ ਪਿਓਪੁੱਤ ਦੀ ਮੌਕੇ ਉੱਤੇ ਮੌਤ ਹੋ ਗਈ ਹਾਦਸੇ ਦਾ ਪਤਾ ਲੱਗਦਿਆਂ ਹੀ ਮੂਣਕ ਪੁਲਿਸ ਨੇ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਕਰਦਿਆਂ ਮੌਕੇ ਉਤੋਂ ਫਰਾਰ ਕਾਰ ਚਾਲਕ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

    ਜਾਣਕਾਰੀ ਅਨੁਸਾਰ ਪਿੰਡ ਮੌਲਵੀਵਾਲਾ ਵਾਸੀ ਲਾਲ ਸਿੰਘ ਅਤੇ ਉਸਦਾ ਪੁੱਤਰ ਗੁਰਸੇਵਕ ਸਿੰਘ ਉਰਫ਼ ਬੋਘਾ ਜੋ ਕੰਬਾਈਨ ਉੱਤੇ ਮਿਹਨਤ
    ਮਜ਼ਦੂਰੀ ਦਾ ਕੰਮ ਕਰਦਾ ਸੀ ਅਗਲੇ ਸੀਜਨ ਲਈ ਕੰਬਾਇਨ ਮਾਲਕਾਂ ਤੋਂ ਪੈਸੇ ਲੈਣ ਤੋਂ ਬਾਅਦ ਮੋਟਰਸਾਈਕਲ ਉਤੇ ਸਵਾਰ ਹੋ ਕੇ ਵਾਪਸ ਆ ਰਹੇ ਸੀ ਤਾਂ ਪਿੰਡ ਬਾਦਲਗੜ੍ਹ ਅਤੇ ਖਾਨੇਵਾਲਾ ਦੇ ਵਿਚਕਾਰ ਇੱਕ ਤੇਜ਼ ਰਫ਼ਤਾਰ ਕਰੇਟਾ ਗੱਡੀ ਨੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ।

    ਇਹ ਵੀ ਪੜ੍ਹੋ: ਸਮੀਰ ਕਟਾਰੀਆਂ ਕਤਲ ਕਾਂਡ ਦਾ ਮੁੱਖ ਮੁਲਜ਼ਮ ਐਨਕਾਊਂਟਰ ਦੌਰਾਨ ਜ਼ਖਮੀ

    ਹਾਦਸੇ ਵਿੱਚ ਦੋਵੇਂ ਪਿਓ ਪੁੱਤ ਦੀ ਮੌਕੇ ’ਤੇ ਹੀ ਮੌਤ ਹੋ ਗਈ ਥਾਣਾ ਮੁਖੀ ਮੂਣਕ ਇੰਦਰਪਾਲ ਸਿੰਘ ਚੌਹਾਨ ਨੇ ਦੱਸਿਆ ਕਿ ਲਾਲ ਸਿੰਘ (55 ਸਾਲ) ਅਤੇ ਉਸਦੇ ਪੁੱਤਰ ਗੁਰਸੇਵਕ ਸਿੰਘ ਉਰਫ਼ ਬੋਘਾ (25 ਸਾਲ) ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਉਪਰੰਤ ਵਾਰਸਾਂ ਦੇ ਹਵਾਲੇ ਕਰ ਦਿੱਤਾ ਜਾਵੇਗਾ ਇਸ ਸਬੰਧੀ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ। Road Accident

    LEAVE A REPLY

    Please enter your comment!
    Please enter your name here