ਸਾਡੇ ਨਾਲ ਸ਼ਾਮਲ

Follow us

11.5 C
Chandigarh
Monday, February 2, 2026
More
    Home Breaking News Road Accident...

    Road Accident: ਟਰੱਕ ਹੇਠਾਂ ਆਉਣ ਨਾਲ ਪਿਉ-ਧੀ ਦੀ ਮੌਤ

    Road Accident
    Road Accident: ਟਰੱਕ ਹੇਠਾਂ ਆਉਣ ਨਾਲ ਪਿਉ-ਧੀ ਦੀ ਮੌਤ

    ਮਾਲੇਰਕੋਟਲਾ (ਗੁਰਤੇਜ਼ ਜੋਸ਼ੀ)। Road Accident: ਜ਼ਿਲ੍ਹਾ ਮਾਲੇਰਕੋਟਲਾ ਅਧੀਨ ਪੈਂਦੇ ਪਿੰਡ ਤੋਂ ਇੱਕ ਬੇਹੱਦ ਦੁਖ਼ਦਾਈ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੋਂ ਦੇ ਪਿੰਡ ਜਾਤੀਵਾਲ ਦੇ ਰਹਿਣ ਵਾਲੇ ਇੱਕ ਵਿਅਕਤੀ ਸ਼ੌਕਤ ਅਲੀ ਤੇ ਉਨ੍ਹਾਂ ਦੀ ਧੀ ਸਾਨੀਆ ਦੀ ਇੱਕ ਸੜਕ ਹਾਦਸੇ ’ਚ ਮੌਤ ਹੋ ਗਈ ਹੈ। ਹਾਸਲ ਹੋਏ ਵੇਰਵਿਆਂ ਮੁਤਾਬਕ ਸ਼ੌਕਤ ਅਲੀ, ਤੇ ਉਨ੍ਹਾਂ ਦੀ ਭਰਜਾਈ ਤੇ ਬੇਟੀ ਸਾਨੀਆ ਮੋਟਰਸਾਈਕਲ ’ਤੇ ਜਾ ਰਹੇ ਸਨ ਤਾਂ ਇਸ ਦੌਰਾਨ ਇੱਕ ਤੇਜ਼ ਰਫ਼ਤਾਰ ਟਰੱਕ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ Road Accident

    ਇਹ ਵੀ ਪੜ੍ਹੋ : Sidhu Moose Wala Case : ਵਕੀਲਾਂ ਦੀ ਹੜਤਾਲ ਕਾਰਨ ਨਹੀਂ ਹੋਈ ਗਵਾਹਾਂ ਦੀ ਗਵਾਹੀ

    ਜਿਸ ਤੋਂ ਬਾਅਦ ਉਨ੍ਹਾਂ ਦੇ ਮੋਟਰਸਾਈਕਲ ਦਾ ਸੰਤੁਲਨ ਵਿਗੜ ਗਿਆ ਤੇ ਉਹ ਉਸੇ ਟਰੱਕ ਦੇ ਹੇਠਾਂ ਆ ਗਏ। ਇਸ ਦੌਰਾਨ ਸ਼ੌਕਤ ਅਲੀ ਤੇ ਉਨ੍ਹਾਂ ਦੀ ਮਾਸੂਮ ਬੇਟੀ ਸਾਨੀਆ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ ਉਨ੍ਹਾਂ ਦੀ ਭਰਜਾਈ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਈ ਹੈ, ਜਿਸ ਨੂੂੰ ਇਲਾਜ਼ ਲਈ ਲੁਧਿਆਣਾ ਦੇ ਡੀਐੱਮਸੀ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ। ਇਸ ਘਟਨਾ ਤੋਂ ਬਾਅਦ ਇਲਾਕੇ ’ਚ ਸੋਗ ਦੀ ਲਹਿਰ ਹੈ। ਪੁਲਿਸ ਵੱਲੋਂ ਇਸ ਮਾਮਲੇ ’ਚ ਅਗਲੇਰੀ ਕਾਰਵਾਈ ਜਾਰੀ ਹੈ। Road Accident

    LEAVE A REPLY

    Please enter your comment!
    Please enter your name here