ਨਸ਼ੇ ਨੂੰ ਜੜ੍ਹ ਤੋਂ ਖਤਮ ਕਰਨ ਲਈ ਫ਼ਤਹਿਗੜ੍ਹ ਸਾਹਿਬ ਪੁਲਿਸ ਨੇ ਲਏ ਅਹਿਮ ਫੈਸਲੇ

Drug Addiction
 ਫ਼ਤਹਿਗੜ੍ਹ ਸਾਹਿਬ  :ਬੱਚਤ ਭਵਨ ਫ਼ਤਹਿਗੜ੍ਹ ਸਾਹਿਬ ਵਿਖੇ ਪੁਲਿਸ ਅਤੇ ਕੈਮਿਸਟਾ ਦੀ ਮੀਟਿੰਗ ਦੇ ਦ੍ਰਿਸ਼। ਤਸਵੀਰ : ਅਨਿਲ ਲੁਟਾਵਾ

ਥਾਣਾ ਫ਼ਤਹਿਗੜ੍ਹ ਸਾਹਿਬ ਪੁਲਿਸ ਨੇ ਕੈਮਿਸਟਾਂ ਨਾਲ ਕੀਤੀ ਮੀਟਿੰਗ (Drug Addiction)

  • ਨਸ਼ਾ ਵੇਚਣ ਵਾਲਿਆਂ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ :ਰਾਜ ਕੁਮਾਰ ਡੀ. ਐਸ. ਪੀ.

(ਅਨਿਲ ਲੁਟਾਵਾ) ਫ਼ਤਹਿਗੜ੍ਹ ਸਾਹਿਬ। ਅੱਜ ਬੱਚਤ ਭਵਨ ਵਿਖੇ ਥਾਣਾ ਫ਼ਤਹਿਗੜ੍ਹ ਸਾਹਿਬ ਦੀ ਪੁਲਿਸ ਨੇ ਕੈਮਿਸਟ ਐਸਸੀਏਸ਼ਨ ਨਾਲ ਮੀਟਿੰਗ ਕੀਤੀ, ਜਿਸ ਵਿਚ ਫ਼ਤਹਿਗੜ੍ਹ ਸਾਹਿਬ ਅਤੇ ਸਰਹਿੰਦ ਦੇ ਸਮੂਹ ਕੈਮਿਸਟ ਹਾਜ਼ਰ ਸਨ। (Drug Addiction) ਇਸ ਮੌਕੇ ਡੀ. ਐਸ. ਪੀ. ਰਾਜ ਕੁਮਾਰ ਅਤੇ ਥਾਣਾ ਫ਼ਤਹਿਗੜ੍ਹ ਸਾਹਿਬ ਦੇ ਐਸ. ਐੱਚ. ਓ. ਅਰਸ਼ਦੀਪ ਸ਼ਰਮਾ ਨੇ ਕਿਹਾ ਕਿ ਜ਼ਿਲ੍ਹਾ ਪੁਲਿਸ ਮੁਖੀ ਡਾ. ਰਵਜੋਤ ਗਰੇਵਾਲ ਦੇ ਹੁਕਮਾ ਤੇ ਨਸ਼ਾ ਵਿਰੋਧੀ ਮੁਹਿੰਮ ਚਲਾਈ ਜਾ ਰਹੀ ਹੈ, ਜਿਸ ਵਿਚ ਕੈਮਿਸਟਾ ਦੇ ਸਹਿਯੋਗ ਦੀ ਵੀ ਲੋੜ ਹੈ। ਉਨ੍ਹਾਂ ਕਿਹਾ ਕਿ ਨਸ਼ਾ ਵੱਧ ਰਹੇ ਅਪਰਾਧ ਦਾ ਕਾਰਨ ਹੈ। ਨਸ਼ਾ ਸਾਡੇ ਸਮਾਜ ਨੂੰ ਕੈਂਸਰ ਦੀ ਤਰ੍ਹਾਂ ਅੰਦਰੋ-ਅੰਦਰੀ ਖੋਖਲਾ ਕਰ ਰਿਹਾ ਹੈ। ਨਸ਼ੇ ਦੀ ਦਲਦਲ ਵਿਚ ਪੰਜਾਬ ਦੇ ਨੌਜਵਾਨ ਆਪਣਾ ਭਵਿੱਖ ਖਰਾਬ ਕਰ ਰਹੇ ਹਨ। ਇਸ ਲਈ ਨਸ਼ੇ ਨੂੰ ਜੜ੍ਹ ਤੋਂ ਖਤਮ ਕਰਨਾ ਬਹੁਤ ਜ਼ਰੂਰੀ ਹੈ।

ਇਹ ਵੀ ਪੜ੍ਹੋ : Petrol Diesel Price: ਪੈਟਰੋਲ-ਡੀਜ਼ਲ ਦੀਆਂ ਕੀਮਤਾਂ ‘ਚ ਮਿਲੇਗੀ ਰਾਹਤ!

ਉਨ੍ਹਾਂ ਕਿਹਾ ਕਿ ਸਾਰੇ ਕੈਮਿਸਟ ਆਪਣੀਆਂ ਦੁਕਾਨਾਂ ’ਤੇ ਸੀ. ਸੀ. ਟੀ. ਵੀ. ਕੈਮਰੇ ਲਗਾ ਲੈਣ। ਕਿਸੇ ਵੀ ਮਰੀਜ਼ ਨੂੰ ਡਾਕਟਰ ਦੀ ਪਰਚੀ ਤੋਂ ਬਿਨਾ ਦਵਾਈ ਨਾ ਦੇਣ। ਜੇਕਰ ਕੋਈ ਵੀ ਵਿਅਕਤੀ ਵਾਰ-ਵਾਰ ਡਾਕਟਰ ਦੀ ਪਰਚੀ ਤੋਂ ਬਿਨਾ ਦਵਾਈ ਲੈਣ ਆਉਂਦਾ ਹੈ, ਜਿਸ ਵਿਚ ਨਸ਼ੇ ਵਾਲੇ ਸਾਲਟ ਹੋਣ ਤਾਂ ਇਸਦੀ ਸੂਚਨਾ ਤੁਰੰਤ ਪੁਲਿਸ ਨੂੰ ਦਿੱਤੀ ਜਾਵੇ। (Drug Addiction) ਜੇਕਰ ਕੋਈ ਵੀ ਕੈਮਿਸਟ ਜਾਂ ਹੋਰ ਵਿਅਕਤੀ ਨਸ਼ਾ ਵੇਚਦਾ ਹੈ ਤਾਂ ਇਸਦੀ ਸੂਚਨਾ ਤੁਰੰਤ ਪੁਲਿਸ ਨੂੰ ਦੇਵੋ, ਸ਼ੂਚਨਾ ਦੇਣ ਵਾਲੇ ਦਾ ਨਾਂਅ ਪਤਾ ਗੁਪਤ ਰੱਖਿਆ ਜਾਵੇਗਾ। ਕੁਝ ਨੌਜਵਾਨ ਅਜਿਹੀਆਂ ਦਵਾਈਆਂ ਵੱਧ ਮਾਤਰਾ ਵਿਚ ਲੇ ਰਹੇ ਹਨ ਜੋ ਕਿ ਨਸ਼ੀਲੇ ਪਦਾਰਥਾ ਵਿਚ ਨਹੀ ਆਉਦੀਆ, ਪਰ ਉਨ੍ਹਾ ਦਵਾਈਆਂ ਨੂੰ ਵੱਧ ਮਾਤਰਾ ਵਿਚ ਲੈਣ ਨਾਲ ਨਸ਼ੇ ਦੀ ਪੁਰਤੀ ਹੋ ਜਾਂਦੀ ਹੈ। ਅਜਿਹੇ ਮਰੀਜਾ ਬਾਰੇ ਵੀ ਪੁਲਿਸ ਨੂੰ ਸੂਚਿਤ ਕੀਤਾ ਜਾਵੇ। ਉਨ੍ਹਾ ਚਿਤਾਵਨੀ ਵੀ ਦਿੱਤੀ ਕਿ ਨਸ਼ਾ ਵੇਚਣ ਵਾਲਿਆ ਖਿਲਾਫ ਸਖਤ ਕਾਨੂੰਨੀ ਕੀਤੀ ਜਾਵੇਗੀ।

Drug Addiction
ਫ਼ਤਹਿਗੜ੍ਹ ਸਾਹਿਬ  :ਬੱਚਤ ਭਵਨ ਫ਼ਤਹਿਗੜ੍ਹ ਸਾਹਿਬ ਵਿਖੇ ਪੁਲਿਸ ਅਤੇ ਕੈਮਿਸਟਾ ਦੀ ਮੀਟਿੰਗ ਦੇ ਦ੍ਰਿਸ਼। ਤਸਵੀਰ : ਅਨਿਲ ਲੁਟਾਵਾ

ਇਸ ਮੌਕੇ ਡਰੱਗ ਇੰਸਪੈਕਟਰ ਸੰਤੋਸ਼ ਜਿੰਦਲ ਨੇ ਕਿਹਾ ਕਿ ਬਿਨਾ ਡਾਕਟਰ ਦੀ ਪਰਚੀ ਤੋਂ ਦਵਾਈ ਦੇਣਾ ਗਲਤ ਹੈ। ਇਸ ਲਈ ਹਰੇਕ ਕੈਮਿਸਟ ਦਾ ਮੁਢਲਾ ਫਰਜ ਬਣਦਾ ਹੈ ਕਿ ਗਲਤ ਦਵਾਈ ਵੇਚਣ ਵਾਲਿਆਂ ਦਾ ਵਿਰੋਧ ਕਰਨ। ਉਨ੍ਹਾ ਚਿਤਾਵਨੀ ਵੀ ਦਿੱਤੀ ਕਿ ਜੇਕਰ ਕਿਸੇ ਵੀ ਕੈਮਿਸਟ ਵੱਲੋਂ ਪੰਜਾਬ ਸਰਕਾਰ ਦੇ ਹੁਕਮਾ ਦੀ ਉਲੰਘਣਾ ਕੀਤੀ ਗਈ ਤਾਂ ਸਖਤ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਕੈਮਿਸਟ ਐਸੋਸੀਏਸ਼ਨ ਦੇ ਜਿਲ੍ਹਾ ਪ੍ਰਧਾਨ ਸੁਨੀਤ ਕੁਮਾਰ, ਚੇਅਰਮੈਂਨ ਕ੍ਰਿਸ਼ਨ ਲਾਲ ਵਰਮਾ, ਤਿਰਲੋਕੀ ਨਾਥ ਬਲਾਕ ਪ੍ਰਧਾਨ ਫ਼ਤਹਿਗੜ੍ਹ ਸਾਹਿਬ, ਕਮਲ ਕਿਸ਼ੋਰ ਬਲਾਕ ਪ੍ਰਧਾਨ ਸਰਹਿੰਦ ਅਤੇ ਨਵਨੀਤ ਕੁਮਾਰ ਹੈਪੀ ਨੇ ਭਰੋਸਾ ਦਿੱਤਾ ਕਿ ਕੋਈ ਵੀ ਕੈਮਿਸਟ ਨਸ਼ੇ ਵਾਲੀਆਂ ਦਵਾਈਆਂ ਨਹੀ ਵੇਚਦਾ।

 ਜੇਕਰ ਕੋਈ ਵੀ ਕੈਮਿਸ਼ਟ ਨਸ਼ਾ ਵੇਚਦਾ ਹੈ ਤਾਂ ਯੂਨੀਅਨ ਉਸਦਾ ਸਾਥ ਨਹੀਂ ਦੇਵੇਗੀ

ਉਨ੍ਹਾ ਕਿਹਾ ਕਿ ਸਾਰੇ ਕੈਮਿਸਟ ਪਹਿਲਾ ਹੀ ਡਾਕਟਰਾਂ ਦੀ ਪਰਚੀ ਤੇ ਦਵਾਈ ਵੇਚਦੇ ਹਨ। ਉਨ੍ਹਾ ਕਿਹਾ ਕਿ ਜੇਕਰ ਕੋਈ ਵੀ ਕੈਮਿਸ਼ਟ ਨਸ਼ਾ ਵੇਚਦਾ ਹੈ ਤਾਂ ਯੂਨੀਅਨ ਉਸਦਾ ਸਾਥ ਨਹੀਂ ਦੇਵੇਗੀ। Drug Addiction ਉਨ੍ਹਾਂ ਕਿਹਾ ਕਿ ਜੋ ਵੀ ਸਰਕਾਰ ਦੀਆਂ ਹਦਾਇਤਾਂ ਹਨ ਹਰੇਕ ਕੈਮਿਸਟ ਉਸਦਾ ਪਾਲਣ ਕਰਦਾ ਹੈ। ਉਨ੍ਹਾਂ ਭਰੋਸਾ ਦਿੱਤਾ ਕਿ ਜੇਕਰ ਕੋਈ ਨਸ਼ੇੜੀ ਕਿਸੇ ਵੀ ਕੈਮਿਸਟ ਦੀ ਦੁਕਾਨ ਤੇ ਆਵੇਗਾ ਤਾਂ ਉਹ ਉਸਦੀ ਸੁਚਨਾ ਪੁਲਿਸ ਨੂੰ ਦੇਣਗੇ। ਉਨ੍ਹਾਂ ਕਿਹਾ ਕਿ ਨਸ਼ਾ ਖਤਮ ਕਰਨ ਲਈ ਜੋ ਵੀ ਪੁਲਿਸ ਨੂੰ ਸਹਿਯੋਗ ਚਾਹੀਦਾ ਹੈ ਉਹ ਪੁਰੀ ਤਰ੍ਹਾਂ ਨਾਲ ਪੁਲਿਸ ਦੇ ਨਾਲ ਹਨ। ਇਸ ਮੌਕੇ ਪੁਲਿਸ ਚੌਕੀ ਸਰਹਿੰਦ ਮੰਡੀ ਦੇ ਇੰਚਾਰਜ ਰਾਜਵੰਤ ਸਿੰਘ, ਸਹਾਇਕ ਥਾਣੇਦਾਰ ਮਨਜੀਤ ਸਿੰਘ, ਸੰਜੇ ਕੁਮਾਰ, ਪਰਮਪਾਲ ਬੱਤਰਾ, ਪਰਮਜੀਤ ਸਿੰਘ ਮਾਲਵਾ, ਨਿਰਮਲ ਸਿੰਘ, ਅਤੇ ਹੋਰ ਵੀ ਕੈਮਿਸਟ ਹਾਜ਼ਰ ਸਨ।