ਕਿਸਾਨ ’ਤੇ ਜੰਗਲੀ ਸੂਰ ਵੱਲੋਂ ਜਾਨਲੇਵਾ ਹਮਲਾ

Wild Boar
ਧੂਰੀ : ਜੰਗਲੀ ਸੂਰ ਵੱਲੋਂ ਜਖਮੀ ਕੀਤਾ ਕਿਸਾਨ ਗਗਨਦੀਪ ਸਿੰਘ।

(ਸੁਰਿੰਦਰ ਸਿੰਘ) ਧੂਰੀ। ਨੇੜਲੇ ਪਿੰਡ ਟਿੱਬਾ ਵਿਖੇ ਇੱਕ ਕਿਸਾਨ ’ਤੇ ਆਪਣੇ ਖੇਤ ’ਚ ਜੰਗਲੀ ਸੂਰ ਵੱਲੋਂ ਜਾਨਲੇਵਾ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਕਿਸਾਨ ਗਗਨਦੀਪ ਸਿੰਘ ਵਾਸੀ ਪਿੰਡ ਟਿੱਬਾ ਨੇ ਦੱਸਿਆ ਕਿ ਉਹ ਪਿਛਲੇ ਦਿਨੀਂ ਆਪਣੀ ਕਣਕ ਦੀ ਫਸਲ ’ਚ ਸਪ੍ਰੇਅ ਕਰ ਰਿਹਾ ਸੀ ਤਾਂ ਅਚਾਨਕ ਇੱਕ ਜੰਗਲੀ ਸੂਰ ਨੇ ਉਸ ’ਤੇ ਹਮਲਾ ਕਰ ਦਿੱਤਾ, ਜਿਸ ਵਿੱਚ ਉਹ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਤਾਂ ਤੁਰੰਤ ਉਸ ਦੇ ਪਰਿਵਾਰਕ ਮੈਂਬਰਾਂ ਨੇ ਇਲਾਜ ਲਈ ਡਾਕਟਰ ਕੋਲ ਲੈ ਗਏ।

ਇਹ ਵੀ ਪੜ੍ਹੋ: ਕਿਸਾਨਾਂ ਵੱਲੋ ਮੁਆਵਜ਼ੇ ਨੂੰ ਲੈ ਕੇ ਕੀਤਾ ਹਾਈਵੇ ਜਾਮ

ਕਿਸਾਨ ਗਗਨਦੀਪ ਸਿੰਘ ਨੇ ਕਿਹਾ ਕਿ ਅਕਸਰ ਹੀ ਕਿਸਾਨਾਂ ਉੱਪਰ ਜੰਗਲੀ ਸੂਰਾਂ ਵੱਲੋਂ ਜਾਨਲੇਵਾ ਹਮਲੇ ਕੀਤੇ ਜਾਂਦੇ ਹਨ ਅਤੇ ਕਿਸਾਨਾਂ ਦੀਆਂ ਫਸਲਾਂ ਦਾ ਵੀ ਇਨ੍ਹਾਂ ਜੰਗਲੀ ਸੂਰਾਂ ਦੁਆਰਾ ਨੁਕਸਾਨ ਕੀਤਾ ਜਾਂਦਾ ਹੈ। ਇਸ ਮੌਕੇ ਕਿਸਾਨ ਗਗਨਦੀਪ ਸਿੰਘ ਅਤੇ ਹੋਰਨਾਂ ਕਿਸਾਨਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਜੰਗਲੀ ਸੂਰਾਂ ਤੋਂ ਕਿਸਾਨਾਂ ਨੂੰ ਬਚਾਉਣ ਲਈ ਇਨ੍ਹਾਂ ਦਾ ਉਚਿਤ ਹੱਲ ਕੀਤਾ ਜਾਵੇ ਤਾਂ ਕਿ ਕਿਸਾਨ ਬੇਝਿਜਕ ਹੋ ਕੇ ਆਪਣੀਆਂ ਫਸਲਾਂ ਦੀ ਰਾਖੀ ਕਰ ਸਕਣ।

LEAVE A REPLY

Please enter your comment!
Please enter your name here