FASTag New Rules: ਹੁਣ ਭਾਰਤ ’ਚ ਇੱਕ ਨਵੀਂ ਟੋਲ ਟੈਕਸ ਪ੍ਰਣਾਲੀ ਆ ਗਈ ਹੈ, ਜੋ ਜੀਪੀਐਸ ਅਧਾਰਤ ਹੈ ਤੇ ਸੈਟੇਲਾਈਟ ਰਾਹੀਂ ਪੈਸੇ ਕੱਟੇ ਜਾਣਗੇ। ਨਵੀਂ ਟੋਲ ਪ੍ਰਣਾਲੀ ’ਚ ਹਾਈਵੇਅ ’ਤੇ ਪਹਿਲੇ 20 ਕਿਲੋਮੀਟਰ ਮੁਫਤ ਸਫਰ ਕਰਨ ਦੀ ਵਿਵਸਥਾ ਹੈ ਤੇ ਜੇਕਰ ਤੁਸੀਂ ਇਸ ਤੋਂ ਜ਼ਿਆਦਾ ਸਫਰ ਕਰਦੇ ਹੋ ਤਾਂ ਤੁਹਾਨੂੰ ਪ੍ਰਤੀ ਕਿਲੋਮੀਟਰ ਟੋਲ ਦੇਣਾ ਹੋਵੇਗਾ। ਪਰ, ਕੀ ਤੁਸੀਂ ਜਾਣਦੇ ਹੋ ਕਿ ਪਹਿਲਾਂ ਹੀ ਇੱਕ ਨਿਯਮ ਹੈ ਜਿਸ ਰਾਹੀਂ ਤੁਸੀਂ ਪਹਿਲਾ ਟੋਲ ਫਰੀ ਪਾਰ ਕਰ ਸਕਦੇ ਹੋ। ਅਜਿਹੇ ’ਚ ਤੁਹਾਨੂੰ ਪਹਿਲਾ ਟੋਲ ਨਹੀਂ ਦੇਣਾ ਹੋਵੇਗਾ ਤੇ ਫਾਸਟੈਗ ਤੋਂ ਵੀ ਕਟੌਤੀ ਨਹੀਂ ਕੀਤੀ ਜਾਵੇਗੀ। ਅਜਿਹੀ ਸਥਿਤੀ ’ਚ, ਆਓ ਜਾਣਦੇ ਹਾਂ ਅਜਿਹਾ ਕਿਹੜਾ ਨਿਯਮ ਹੈ ਜਿਸ ਰਾਹੀਂ ਤੁਹਾਡਾ ਪਹਿਲਾ ਟੋਲ ਫਰੀ ਹੋ ਸਕਦਾ ਹੈ ਤੇ ਜੇਕਰ ਤੁਹਾਡਾ ਘਰ ਕਿਸੇ ਹਾਈਵੇਅ ਦੇ ਨੇੜੇ ਹੈ ਤਾਂ ਇਹ ਨਿਯਮ ਤੁਹਾਡੇ ਲਈ ਬਹੁਤ ਫਾਇਦੇਮੰਦ ਹੈ। ਇਸ ਤੋਂ ਬਾਅਦ ਤੁਹਾਡੇ ਟੋਲ ਖਰਚੇ ਘੱਟ ਹੋ ਸਕਦੇ ਹਨ। ਤਾਂ ਆਓ ਜਾਣਦੇ ਹਾਂ ਕੀ ਹਨ ਇਹ ਨਿਯਮ…
Read This : Punjab Weather News: ਅਗਲੇ ਪੰਜ ਦਿਨਾਂ ਤੱਕ ਪੰਜਾਬ ’ਚ ਕਿਵੇਂ ਰਹੇਗਾ ਮੌਮਸ, ਜਾਣੋ ਮੌਸਮ ਵਿਭਾਗ ਦੀ ਅਪਡੇਟ
ਕੀ ਹੈ ਇਹ ਨਿਯਮ… | FASTag New Rules
ਦਰਅਸਲ, ਇਹ ਨਿਯਮ ਉਨ੍ਹਾਂ ਲੋਕਾਂ ਲਈ ਫਾਇਦੇਮੰਦ ਹੈ, ਜਿਨ੍ਹਾਂ ਦਾ ਘਰ ਹਾਈਵੇਅ ਦੇ ਨੇੜੇ ਹੈ। ਜੇਕਰ ਤੁਹਾਡੇ ਘਰ ਤੋਂ ਲਗਭਗ 20 ਕਿਲੋਮੀਟਰ ਦੀ ਦੂਰੀ ’ਤੇ ਕੋਈ ਟੋਲ ਪਲਾਜਾ ਹੈ ਤੇ ਤੁਸੀਂ ਉਸ ਹਾਈਵੇਅ ’ਤੇ ਸਫਰ ਕਰਦੇ ਰਹਿੰਦੇ ਹੋ, ਤਾਂ ਤੁਸੀਂ ਇਸ ਟੋਲ ਨੂੰ ਬਚਾ ਸਕਦੇ ਹੋ। ਤੁਸੀਂ ਬਿਨਾਂ ਟੋਲ ਦੇ ਉਸ ਪਲਾਜਾ ਤੋਂ ਲੰਘ ਸਕਦੇ ਹੋ। ਮਿਲੀ ਜਾਣਕਾਰੀ ਮੁਤਾਬਕ ਸੜਕੀ ਆਵਾਜਾਈ ਤੇ ਰਾਜਮਾਰਗ ਮੰਤਰਾਲੇ ਦੇ ਸਕੱਤਰ ਅਨੁਰਾਗ ਜੈਨ ਨੇ ਕਿਹਾ ਹੈ ਕਿ ਸੈਟੇਲਾਈਟ ਪ੍ਰਣਾਲੀ ’ਚ 20 ਕਿਲੋਮੀਟਰ ਦੀ ਮੁਫਤ ਯਾਤਰਾ ਦੀ ਸਹੂਲਤ ਪਹਿਲਾਂ ਤੋਂ ਹੀ ਮੌਜੂਦ ਹੈ। ਨੈਸ਼ਨਲ ਹਾਈਵੇ ਫੀਸ (ਦਰਾਂ ਤੇ ਉਗਰਾਹੀ ਦਾ ਨਿਰਧਾਰਨ) ਨਿਯਮ 2008 ਅਨੁਸਾਰ, ਜਿਨ੍ਹਾਂ ਲੋਕਾਂ ਨੇ ਆਪਣੇ ਵਾਹਨ ’ਚ ਫਾਸਟੈਗ ਲਾਇਆ ਹੈ ਤੇ ਉਨ੍ਹਾਂ ਦੇ ਘਰ ਤੋਂ 20 ਕਿਲੋਮੀਟਰ ਦੇ ਦਾਇਰੇ ’ਚ ਇੱਕ ਟੋਲ ਪਲਾਜਾ ਹੈ, ਉਹ ਇਸ ਵਿਸ਼ੇਸ਼ ਟੋਲ ਤੋਂ ਮੁਕਤ ਹੋ ਸਕਦੇ ਹਨ। ਇਸ ਸਥਿਤੀ ’ਚ, ਉਨ੍ਹਾਂ ਲੋਕਾਂ ਤੋਂ ਟੋਲ ਨਹੀਂ ਵਸੂਲਿਆ ਜਾਵੇਗਾ।
ਕੀ ਕਰਨ ਦੀ ਲੋੜ ਪਵੇਗੀ? | FASTag New Rules
ਜੇਕਰ ਤੁਹਾਡਾ ਘਰ ਹਾਈਵੇਅ ’ਤੇ ਟੋਲ ਪਲਾਜਾ ਦੇ ਨੇੜੇ ਹੈ, ਤਾਂ ਤੁਸੀਂ ਇਸ ਦਾ ਲਾਭ ਲੈ ਸਕਦੇ ਹੋ। ਇਸ ਦੇ ਲਈ ਤੁਹਾਨੂੰ ਸਾਬਤ ਕਰਨਾ ਹੋਵੇਗਾ ਕਿ ਤੁਸੀਂ ਉਸ ਟੋਲ ਪਲਾਜਾ ਤੋਂ 20 ਕਿਲੋਮੀਟਰ ਦੀ ਦੂਰੀ ’ਤੇ ਰਹਿੰਦੇ ਹੋ। ਇਸ ਦੇ ਲਈ ਤੁਹਾਨੂੰ ਦਸਤਾਵੇਜ ਜਮ੍ਹਾ ਕਰਨੇ ਹੋਣਗੇ। ਇੱਕ ਵਾਰ ਦਸਤਾਵੇਜਾਂ ਦੀ ਪੁਸ਼ਟੀ ਹੋਣ ਤੋਂ ਬਾਅਦ, ਤੁਹਾਨੂੰ ਇੱਕ ਖਾਸ ਵਾਹਨ ਲਈ ਛੋਟ ਮਿਲਦੀ ਹੈ। ਪਰ, ਇਹ ਛੋਟ ਸਿਰਫ ਇੱਕ ਟੋਲ ਪਲਾਜਾ ਤੱਕ ਸੀਮਤ ਹੋਵੇਗੀ। ਭਾਵ ਤੁਸੀਂ ਬਿਨਾਂ ਟੋਲ ਦੇ ਇਸ ਟੋਲ ਪਲਾਜਾ ’ਤੇ ਜਾ ਸਕਦੇ ਹੋ। ਇਸ ਲਈ, ਤੁਹਾਨੂੰ ਟੋਲ ਪਲਾਜਾ ਤੋਂ ਪਤੇ ਦੀ ਪੁਸ਼ਟੀ ਕਰਨੀ ਪਵੇਗੀ ਤੇ ਫਿਰ ਉਸ ਦਸਤਾਵੇਜ ਨੂੰ ਜਮ੍ਹਾ ਕਰਕੇ ਫਾਸਟੈਗ ਅਪਲਾਈ ਕਰਨਾ ਹੋਵੇਗਾ। ਹਾਲਾਂਕਿ, ਜਦੋਂ ਦੇਸ਼ ਭਰ ’ਚ ਨਵੀਂ ਟੋਲ ਪ੍ਰਣਾਲੀ ਲਾਗੂ ਹੋ ਜਾਵੇਗੀ, ਤਾਂ ਨੈਸ਼ਨਲ ਹਾਈਵੇਅ ’ਤੇ ਕੋਈ ਟੋਲ ਪਲਾਜਾ ਨਹੀਂ ਹੋਵੇਗਾ। ਉਸ ਸਮੇਂ ਤੁਹਾਨੂੰ ਨਵੀਂ ਪ੍ਰਣਾਲੀ ਅਨੁਸਾਰ ਟੋਲ ਅਦਾ ਕਰਨਾ ਹੋਵੇਗਾ।