ਸਾਡੇ ਨਾਲ ਸ਼ਾਮਲ

Follow us

7.8 C
Chandigarh
Saturday, January 24, 2026
More
    Home Breaking News ਤੇਜ਼ ਗੇਂਦਬਾਜ਼ ਵ...

    ਤੇਜ਼ ਗੇਂਦਬਾਜ਼ ਵੁੱਡ ਹੋਏ ਜ਼ਖਮੀ, ਤੀਜੇ ਲੀਡਸ ਟੈਸਟ ’ਚੋਂ ਬਾਹਰ

    ਰਕ ਵੁੱਡ ਦੇ ਲਾਡਰਸ ’ਚ ਦੂਜੇ ਟੈਸਟ ਦੌਰਾਨ ਲੱਗੀ ਸੱਟ

    ਲੀਡਸ (ਏਜੰਸੀ)। ਇੰਗਲੈਂਡ ਦੇ ਤੇਜ਼ ਗੇਂਦਬਾਜ਼ ਮਾਰਕ ਵੁੱਡ ਆਪਣੇ ਖੱਬੇ ਮੋਢੇ ’ਚ ਲਾਡਰਸ ’ਚ ਦੂਜੇ ਟੈਸਟ ਦੌਰਾਨ ਲੱਗੀ ਸੱਟ ਕਾਰਨ ਭਾਰਤ ਖਿਲਾਫ਼ ਲੀਡਸ ’ਚ ਹੋਣ ਵਾਲੇ ਤੀਜੇ ਟੈਸਟ ਮੈਚ ’ਚੋਂ ਬਾਹਰ ਹੋ ਗਏ ਹਨ ਵੁੱਡ ਲੀਡਸ ਟੈਸਟ ਲਈ ਐਲਾਨੀ ਟੀਮ ’ਚ ਬਣੇ ਰਹਿਣਗੇ ਪਰ ਰਿਹੈਬਿਲੀਟੇਸ਼ਨ ’ਚੋਂ ਗੁਜਰਨਗੇ ਵੁੱਡ ਦੀ ਲੀਡਸ ’ਚ ਤੀਜਾ ਟੈਸਟ ਪੂਰਾ ਹੋਣ ਤੋਂ ਬਾਅਦ ਜਾਂਚ ਕੀਤੀ ਜਾਵੇਗੀ।

    ਵੁੁੱਡ ਨੇ ਲਾਡਰਸ ’ਚ ਦੂਜੇ ਟੇਸਟ ’ਚ ਪੰਜ ਵਿਕਟਾਂ ਲਈਆਂ ਸਨ ਉਨ੍ਹਾਂ ਨੇ ਪਾਰੀ ਦੇ 74ਵੇਂ ਓਪਰ ’ਚ ਰਿਸ਼ਭ ਪੰਤ ਦੇ ਸ਼ਾਟ ਨੂੰ ਬਾਊਂਡਰੀ ਤੋਂ ਬਾਹਰ ਜਾਣ ਤੋਂ ਰੋਕਣ ਦੀ ਕੋਸ਼ਿਸ਼ ’ਚ ਡਾਈਵ ਲਾਉਂਦਿਆਂ ਖੱਬੇ ਮੋਢੇ ’ਚ ਸੱਟ ਵੱਜ ਗਈ ਸੀ ਫਿਜੀਓ ਤੋਂ ਜਾਂਚ ਕਰਾਉਣਤੋਂ ਬਾਅਦ ਵੁੱਡ ਚੌਥੇ ਦਿਨ ਮੈਦਾਨ ’ਚੋਂ ਬਾਹਰ ਰਹੇ ਸਨ ਹਾਲਾਂਕਿ ਉਨ੍ਹਾਂ ਪੰਜਵੇਂ ਦਿਨ ਭਾਰਤ ਦੇ ਹੇਠਲੇ ਕ੍ਰਮ ਦੇ ਬੱਲੇਬਾਜ਼ਾਂ ਨੂੰ ਚਾਰ ਓਵਰਾਂ ਕਰਵਾਏ ਸਨ।