James Anderson : ਤੇਜ਼ ਗੇਂਦਬਾਜ਼ ਜੇਮਸ ਐਂਡਰਸਨ ਦੂਜਾ ਟੈਸਟ ਖੇਡਣਗੇ, ਸਪਿਨਰ ਜੈਕ ਲੀਚ ਬਾਹਰ, ਸ਼ੋਏਬ ਬਸ਼ੀਰ ਕਰਨਗੇ ਡੈਬਿਊ

James Anderson

ਅੰਗਰੇਜ਼ਾਂ ਨੇ ਮੈਚ ਤੋਂ ਇੱਕ ਦਿਨ ਪਹਿਲਾਂ ਕੀਤਾ ਆਪਣੇ ਪਲੇਇੰਗ-11 ਦਾ ਐਲਾਨ | James Anderson

  • ਡੈਬਿਊ ਕਰਨ ਵਾਲੇ ਸ਼ੋਏਬ ਬਸ਼ੀਰ ਦੀ ਉਮਰ 20 ਸਾਲਾਂ ਦੀ

ਵਿਸ਼ਾਖਾਪਟਨਮ (ਏਜੰਸੀ)। ਇੰਗਲੈਂਡ ਨੇ ਭਾਰਤ ਖਿਲਾਫ ਸ਼ੁੱਕਰਵਾਰ ਤੋਂ ਸ਼ੁਰੂ ਹੋ ਰਹੇ ਦੂਜੇ ਟੈਸਟ ਲਈ ਇੱਕ ਦਿਨ ਪਹਿਲਾਂ ਪਲੇਇੰਗ-11 ਦਾ ਐਲਾਨ ਕਰ ਦਿੱਤਾ ਹੈ। 41 ਸਾਲਾਂ ਤੇਜ ਗੇਂਦਬਾਜ ਜੇਮਸ ਐਂਡਰਸਨ ਮਾਰਕ ਵੁੱਡ ਦੀ ਥਾਂ ਲੈਣਗੇ। 20 ਸਾਲਾ ਆਫ ਸਪਿਨਰ ਸ਼ੋਏਬ ਬਸ਼ੀਰ ਜ਼ਖਮੀ ਖੱਬੇ ਹੱਥ ਦੇ ਸਪਿਨਰ ਜੈਕ ਲੀਚ ਦੀ ਜਗ੍ਹਾ ਡੈਬਿਊ ਕਰਨਗੇ। ਭਾਰਤ ਅਤੇ ਇੰਗਲੈਂਡ ਵਿਚਕਾਰ 5 ਟੈਸਟ ਮੈਚਾਂ ਦੀ ਸੀਰੀਜ ਦਾ ਦੂਜਾ ਟੈਸਟ ਭਲਕੇ ਤੋਂ ਭਾਵ 2 ਫਰਵਰੀ ਤੋਂ ਖੇਡਿਆ ਜਾਵੇਗਾ। ਵਿਸ਼ਾਖਾਪਟਨਮ ’ਚ ਮੈਚ ਸਵੇਰੇ 9:30 ਵਜੇ ਸ਼ੁਰੂ ਹੋਵੇਗਾ।

4 ਸਪਿਨਰਾਂ ਤੇ ਇੱਕ ਤੇਜ਼ ਗੇਂਦਬਾਜ਼ ਨਾਲ ਉਤਰੇਗੀ ਅੰਗਰੇਜ਼ਾਂ ਦੀ ਟੀਮ

ਇੰਗਲੈਂਡ ਦੀ ਟੀਮ ਨੇ ਦੂਜੇ ਟੈਸਟ ਦੇ ਪਲੇਇੰਗ-11 ’ਚ ਸਿਰਫ 2 ਬਦਲਾਅ ਕੀਤੇ ਹਨ। ਐਂਡਰਸਨ ਟੀਮ ’ਚ ਇਕਲੌਤੇ ਤੇਜ ਗੇਂਦਬਾਜ ਹੋਣਗੇ। ਜਦਕਿ ਬਸੀਰ ਟੀਮ ਦੇ ਦੂਜੇ ਆਫ ਸਪਿਨਰ ਹੋਣਗੇ। ਉਸ ਤੋਂ ਇਲਾਵਾ ਜੋ ਰੂਟ ਪਾਰਟ ਟਾਈਮ ਆਫ ਸਪਿਨ ਗੇਂਦਬਾਜੀ ਵੀ ਕਰਦੇ ਹਨ ਪਰ ਪਹਿਲੇ ਟੈਸਟ ’ਚ ਉਨ੍ਹਾਂ ਨੇ ਦੋਵੇਂ ਪਾਰੀਆਂ ਸਮੇਤ 48 ਓਵਰ ਸੁੱਟੇ। ਅਜਿਹੀ ਸਥਿਤੀ ’ਚ ਉਸ ਨੂੰ ਪਾਰਟ ਟਾਈਮਰ ਨਹੀਂ ਕਿਹਾ ਜਾ ਸਕਦਾ। ਰੂਟ ਇਸ ਸਮੇਂ ਟੈਸਟ ਆਲਰਾਊਂਡਰਾਂ ਦੀ ਰੈਂਕਿੰਗ ’ਚ ਵੀ ਚੌਥੇ ਸਥਾਨ ’ਤੇ ਹਨ। ਟੀਮ ’ਚ ਲੈੱਗ ਸਪਿਨਰ ਰੇਹਾਨ ਅਹਿਮਦ ਵੀ ਖੇਡਣਗੇ। ਪਲੇਅਰ ਆਫ ਦਿ ਮੈਚ ਟੌਮ ਹਾਰਟਲੇ ਹੈਦਰਾਬਾਦ ’ਚ ਡੈਬਿਊ ਕਰਨ ਵਾਲੇ ਇਕਲੌਤੇ ਖੱਬੇ ਹੱਥ ਦੇ ਸਪਿਨਰ ਹੋਣਗੇ।

ਭਾਰਤੀ ਟੀਮ ਖਿਲਾਫ 139 ਵਿਕਟਾਂ ਲੈ ਚੁੱਕੇ ਐਂਡਰਸਨ | James Anderson

ਜਿੰਮੀ ਐਂਡਰਸਨ ਇੰਗਲੈਂਡ ਟੀਮ ਦੇ ਸਭ ਤੋਂ ਤਜਰਬੇਕਾਰ ਖਿਡਾਰੀ ਹਨ। ਉਨ੍ਹਾਂ ਦੇ ਨਾਂਅ 183 ਟੈਸਟ ਮੈਚਾਂ ’ਚ 690 ਵਿਕਟਾਂ ਹਨ, ਜੋ ਤੇਜ ਗੇਂਦਬਾਜ ਦੇ ਤੌਰ ’ਤੇ ਦੁਨੀਆ ’ਚ ਸਭ ਤੋਂ ਜ਼ਿਆਦਾ ਵਿਕਟਾਂ ਹਨ। ਉਨ੍ਹਾਂ ਨੇ ਭਾਰਤ ਖਿਲਾਫ ਸਿਰਫ 35 ਟੈਸਟ ਮੈਚਾਂ ’ਚ 139 ਵਿਕਟਾਂ ਲਈਆਂ ਹਨ। ਭਾਰਤ ’ਚ ਵੀ ਉਨ੍ਹਾਂ ਨੇ 13 ਟੈਸਟਾਂ ’ਚ 34 ਵਿਕਟਾਂ ਲਈਆਂ ਹਨ। ਉਹ 2006 ’ਚ ਪਹਿਲੀ ਵਾਰ ਟੈਸਟ ਖੇਡਣ ਲਈ ਭਾਰਤ ਆਏ ਸਨ, ਇਹ ਛੇਵੀਂ ਵਾਰ ਹੈ ਜਦੋਂ ਉਹ ਟੈਸਟ ਦੌਰੇ ’ਤੇ ਭਾਰਤ ਆਏ ਹਨ।

ਬੱਲੇਬਾਜੀ ਕ੍ਰਮ ’ਚ ਨਹੀਂ ਕੋਈ ਬਦਲਾਅ | James Anderson

ਹੈਦਰਾਬਾਦ ’ਚ ਖੇਡ ਰਹੇ ਸਾਰੇ 7 ਬੱਲੇਬਾਜ ਆਪਣੀ ਜਗ੍ਹਾ ਬਰਕਰਾਰ ਰੱਖਣ ’ਚ ਸਫਲ ਹੋਣਗੇ। ਜੈਕ ਕਰਾਊਲੀ ਅਤੇ ਬੇਨ ਡਕੇਟ ਓਪਨਿੰਗ ਕਰਨਗੇ। ਓਲੀ ਪੋਪ, ਰੂਟ ਅਤੇ ਜੌਨੀ ਬੇਅਰਸਟੋ ਮੱਧਕ੍ਰਮ ਦੀ ਕਮਾਨ ਸੰਭਾਲਣਗੇ। ਬੇਨ ਸਟੋਕਸ ਕਪਤਾਨ ਹੋਣਗੇ ਜਦਕਿ ਬੇਨ ਫੌਕਸ ਵਿਕਟਕੀਪਿੰਗ ਕਰਨਗੇ। (James Anderson)

ਦੂਜੇ ਟੈਸਟ ਲਈ ਇੰਗਲੈਂਡ ਦੀ ਪਲੇਇੰਗ-11

ਬੇਨ ਸਟੋਕਸ (ਕਪਤਾਨ), ਬੇਨ ਡਕੇਟ, ਓਲੀ ਪੋਪ, ਜੋ ਰੂਟ, ਜੌਨੀ ਬੇਅਰਸਟੋ, ਬੇਨ ਫੋਕਸ (ਵਿਕਟਕੀਪਰ), ਰੇਹਾਨ ਅਹਿਮਦ, ਟੌਮ ਹਾਰਟਲੀ, ਸ਼ੋਏਬ ਬਸ਼ੀਰ ਅਤੇ ਜੇਮਸ ਐਂਡਰਸਨ।

ਵਿਆਹ ‘ਚ ਸ਼ਾਮਲ ਹੋਣ ਜਾ ਰਹੇ ਭਰਾ-ਭੈਣ ਸਡ਼ਕ ਹਾਦਸੇ ਦਾ ਸ਼ਿਕਾਰ, ਭੈਣ ਦੀ ਮੌਤ