(ਸੱਚ ਕਹੂੰ ਨਿਊਜ਼)
ਬਰਨਾਵਾ । ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਖੇਤੀਬਾੜੀ ਦੇ ਹੁਨਰ ਦੇ ਚਰਚੇ ਅੱਜ ਜੁਬਾਨ ’ਤੇ ਹਨ। ਪੂਜਨੀਕ ਗੁਰੂ ਜੀ ਸੋਮਵਾਰ ਸ਼ਾਮ ਅਪਣੇ ਯੂਟਿਊਬ ਚੈਨਲ saintmsg ’ਤੇ ਆਸ਼ਰਮ ਦੇ ਖੇਤ ’ਚ ਸਵਰਾਜ਼ ਟ੍ਰੈਕਟਰ ਚਲਾਉਂਦੇ ਹੋਏ ਲਾਈਵ ਹੋਏ। ਕਰੀਬ ਅੱਧਾ ਘੰਟਾ ਪੂਜਨੀਕ ਗੁਰੂ ਜੀ ਨੇ ਚੈਨਲ ’ਤੇ ਲਾਈਵ ਹੋ ਕੇ ਖੇਤੀ ਬਾਰੇ ਟਿਪਸ ਦਿੱਤੇ। ਇਸ ਦੌਰਾਨ ਆਪ ਜੀ ਨੇ ਫਰਮਾਇਆ ਕਿ ਕਿਸਾਨ ਜ਼ਹਿਰ ਮੁਕਤ ਖੇਤੀ ਭਾਵ ਆਰਗੇਨਿਕ ਖੇਤੀ ਨੂੰ ਬੜਾਵਾ ਦੇਣ। ਇਸ ਦੇ ਨਾਲ ਹੀ ਜਿਨ੍ਹਾਂ ਕੋਲ ਜਮੀਨ ਹੈ, ਉਨ੍ਹਾਂ ਨੌਜਵਾਨਾਂ ਨੂੰ ਖੇਤੀ ਨੂੰ ਤਰਹੀਜ ਦੇਣ ਦਾ ਸੱਦਾ ਦਿੱਤਾ। ਜਿਕਰਯੋਗ ਹੈ ਕਿ ਪੂਜਨੀਕ ਗੁਰੂ ਜੀ ਖੇਤੀ ਦੇ ਮਾਹਿਰ ਹਨ ਅਤੇ ਸਮੇਂ-ਸਮੇਂ ’ਤੇ ਕਿਸਾਨਾਂ ਨੂੰ ਅਮੁੱਲ ਟਿਪਸ, ਤਕਨੀਕ ਅਤੇ ਬਰੀਕਿਆਂ ਨਾਲ ਜਾਣੁ ਕਰਵਾਉਂਦੇ ਰਹਿੰਦੇ ਹਨ, ਜਿਸ ਨੂੰ ਅਪਨਾ ਕੇ ਕਿਸਾਨ ਭਾਈ ਵੀ ਫਾਇਦਾ ਚੁੱਕ ਰਹੇ ਹਨ। ਕਰਨਾਟਕ, ਮੱਧਪ੍ਰਦੇਸ਼, ਯੂਪੀ, ਹਰਿਆਣਾ, ਪੰਜਾਬ, ਰਾਜਸਥਾਨ, ਗੁਜਰਾਤ, ਉਤਰਾਖੰਡ, ਹਿਮਾਚਲ-ਪ੍ਰਦੇਸ਼, ਤੇਲੰਗਾਨਾ, ਪੱਛਮੀ ਬੰਗਾਲ ਸਮੇਤ ਵਿਦੇਸ਼ ਦੀ ਸਾਧ-ਸੰਗਤ ਵੀ ਪੂਜਨੀਕ ਗੁਰੂ ਜੀ ਨੂੰ ਲਾਈਵ ਖੇਤੀ ਕਰਦੇ ਹੋਏ ਦਰਸ਼ਨ ਕੀਤੇ।
ਪੂਜਨੀਕ ਗੁਰੂ ਜੀ ਨੇ 7 ਸਾਲ ਦੀ ਉਮਰ ’ਚ ਟ੍ਰੈਕਟਰ ਚਲਾਇਆ
ਤੁਹਾਨੂੰ ਦੱਸੇ ਦੇਈਏ ਕਿ ਪੂਜਨੀਕ ਗੁਰੂ ਜੀ ਨੇ 7 ਸਾਲਾਂ ਦੀ ਉਮਰ ’ਚ ਹੀ ਟ੍ਰੈਕਟਰ ਚਲਾਉਣਾ ਸ਼ੁਰੂ ਕਰ ਦਿੱਤਾ ਸੀ, ਇਨ੍ਹਾਂ ਹੀ ਨਹੀਂ ਛੋਟੀ ਜਿਹੀ ਉਮਰ ’ਚ ਹੀ ਖੇਤੀ ਕਰਨੀ ਵੀ ਸ਼ੁਰੂ ਕਰ ਦਿੱਤੀ ਸੀ। ਕਿਸਾਨਾਂ ਨੇ ਪੂਜਨੀਕ ਗੁਰੂ ਜੀ ਦੀ ਤਕਨੀਕ ਅਪਨਾ ਕੇ ਰਾਸ਼ਟਰਪਤੀ ਅਵਾਰਡ ਤੱਕ ਜਿੱਤੇ ਹਨ। ਵਿਰਾਸਤ ’ਚ ਮਿਲੀ ਖੇਤੀ ਨੂੰ ਆਧੁਨਿਕ ਰੂਪ ਦੇ ਕੇ ਇਸ ਨੂੰ ਘਾਟੇ ਦੇ ਸੌਦੇ ਤੋਂ ਫਾਇਦੇ ਦਾ ਸੌਦਾ ਬਣਾਇਆ। ਇੱਕ ਹੀ ਖੇਤ ’ਚੋਂ ਇੱਕ ਹੀ ਸਮੇਂ ’ਚ 13-13 ਫਸਲਾਂ ਲੈਣ ਬਾਰੇ ਕੋਈ ਸੋਚ ਵੀ ਕਿਵੇਂ ਸਕਦਾ ਹੈ ਪਰ ਆਪ ਜੀ ਨੇ ਕਾਰਨਾਮਾ ਕਰ ਦਿਖਾਇਆ ਹੈ। 50 ਤੋਂ 55 ਡਿਗਰੀ ਸੈਲਸੀਅਸ ’ਚ ਸੇਬ, ਕਾਜੂ, ਬਦਾਮ ਦੀਆਂ ਫਸਲਾਂ ਲੈਣ ਵਾਲਾ ਅਜੂਬਾ ਨਹੀਂ ਤਾਂ ਹੋਰ ਕੀ ਹੈ।
ਰਾਜਸਥਾਨ ਦੀ ਸਰਹੱਦ ਨਾਲ ਲੱਗਦੇ ਸਰਸਾ ਵਰਗੇ ਰੇਤੀਲੇ ਖੇਤਰ ’ਚ ਆਰਗੇਨਿਕ ਫਸਲਾਂ ਦੇ ਨਾਲ-ਨਾਲ ਔਸ਼ਧੀਅ ਫਸਲਾਂ ਦੀ ਪੈਦਾਵਾਰ ਹੋਣਾ ਪੂਜਨੀਕ ਗੁਰੂ ਦੀ ਬਦੌਲਤ ਹੀ ਸੰਭਵ ਹੋ ਪਾਇਆ ਹੈ। ਦਿੱਲੀ ਸਥਿਤ ਪੰਜਾਬ ਕਿਰਸ਼ੀ ਯੂਨੀਵਰਸਿਟੀ ਅਤੇ ਹਰਿਆਣਾ ਦੇ ਹਿਸਾਰ ਸਥਿਤ ਕਿਰਸ਼ੀ ਯੂਨੀਵਰਸਿਟੀ ਦੇ ਵਿਗਿਆਨਕਾਂ ਦੀਆਂ ਟੀਮਾਂ ਇੱਥੋਂ ਦਾ ਕਈ ਵਾਰ ਟੂਰ ਕਰ ਚੁੱਕੀਆਂ ਹਨ। ਨਾਲ ਹੀ ਢਿਗਦੇ ਹੇਠਲੇ ਪਾਣੀ ਦੇ ਪੱਧਰ ਨੂੰ ਰੋਕਣ ਲਈ ਆਪ ਦੀ ਦੀ ਤਕਨੀਕ ਨੇ ਖੇਤੀ ਵਿਗਿਆਨਕਾਂ ਨੂੰ ਵੀ ਹੈਰਾਨੀ ’ਚ ਪਾ ਰੱਖਿਆ ਹੈ। ਬੇਹੱਦ ਸਸਤੀ ਅਤੇ ਉਪਯੋਗੀ ਰਿ-ਯੂਜ ਪਾਣੀ ਤਕਨੀਕ ਵੱਲੋਂ ਪਹਿਲਾਂ ਵਰਤੇ ਗਏ ਪਾਣੀ ਨਾਲ ਵਾਰ-ਵਾਰ ਫਸਲਾਂ ਦੀ ਸਿੰਚਾਈ ਵੀ ਕੀਤੀ ਜਾ ਸਕਦੀ ਹੈ। ਤੁਹਾਨੂੰ ਦੱਸੇ ਦੇਈਏ ਕਿ ਪੂਜਨੀਕ ਗੁਰੂ ਜੀ ਖੇਤੀਬਾੜੀ ’ਚ ਬਚਪਨ ’ਚ ਹੀ ਲੱਗ ਗਏ ਸੀ।
ਸਮਾਜ ਤੋਂ ਨਸ਼ੇ ਨੂੰ ਦੂਰ ਕਰਨ ਲਈ ਗੀਤ ਬਣ ਰਿਹੈ ਪ੍ਰੇਰਣਾ-ਸਰੋਤ
ਜਾਗੋ ਦੇਸ਼ ਦੇ ਲੋਕੋ-ਨਸ਼ਾ ਜੜ ਤੋਂ ਪਟਣਾ, ਜਾਗੋ ਦੁਨੀਆਂ ਦੇ ਲੋਕੋ ਨਸ਼ਾ ਜੜ ਤੋਂ ਪਟਣੈਂ। ਹੁਣ ਤੱਕ ਅਪਣੇ ਦੇਸ਼ ਦੇ ਲਈ ਪੇ੍ਰਰਣਾ-ਸਰੋਤ ਵਾਲੇ ਬਹੁਤ ਗੀਤੀ ਸੁਣੇ ਹੋਣਗੇ, ਪਰ ਨੌਜਵਾਨ ਪੀੜੀ ਨੂੰ ਨਸ਼ੇ ਦੀ ਦੁਨੀਆਂ ਤੋਂ ਬਾਹਰ ਕੱਢ ਕੇ ਉਨ੍ਹਾਂ ਨੂੰ ਸਭਿਅਕ ਨਾਗਰਿਕ ਬਣਾਉਣ ਲਈ ਡੇਰਾ ਸੱਚਾ ਸੌਦਾ ਪ੍ਰਮੁੱਖ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਗਾਇਆ ਗਿਆ ਇੲ ਗੀਤ ਅਪਣੀ ਗਹਿਰੀ ਛਾਪ ਛੱਡ ਰਿਹਾ ਹੈ। ਸਮਾਜ ਦੇ ਮੋਹਰੀ ਲੋਕ ਵਧੀਆ ਉਪਰਾਲੇ ਦੱਸੇ ਰਹੇ ਹਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ