Farmers Protest News: ਕਿਸਾਨ ਕਰਨਗੇ ਰੇਲਾਂ ਦਾ ਚੱਕਾ ਜਾਮ, ਮੰਗਾਂ ਨਾ ਮੰਨੀਆਂ ਤਾਂ ਸੰਘਰਸ਼ ਹੋਵੇਗਾ ਹੋਰ ਵੀ ਤਿੱਖਾ

Farmers Protest News
ਸੁਨਾਮ: ਰੇਲ ਚੱਕਾ ਜਾਮ ਸਬੰਧੀ ਪਿੰਡਾਂ 'ਚ ਬੈਨ ਪ੍ਰਚਾਰ ਕਰਨ ਸਮੇਂ ਜਾਣਕਾਰੀ ਦਿੰਦੇ ਹੋਏ ਕਿਸਾਨ ਆਗੂ। ਤਸਵੀਰ: ਕਰਮ ਥਿੰਦ

ਕਿਸਾਨ ਭਲਕੇ 12 ਤੋਂ 3 ਵਜੇ ਤੱਕ ਰੇਲਾਂ ਦਾ ਚੱਕਾ ਜਾਮ ਕਰਨਗੇ | Farmers Protest News

Farmers Protest News: ਸੁਨਾਮ ਊਧਮ ਸਿੰਘ ਵਾਲਾ (ਕਰਮ ਥਿੰਦ)। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜ਼ਿਲ੍ਹਾ ਸੰਗਰੂਰ ਵੱਲੋਂ ਅੱਜ 13 ਅਕਤੂਬਰ ਨੂੰ ਰੇਲਾਂ ਦਾ ਚੱਕਾ ਜਾਮ ਕੀਤਾ ਜਾਵੇਗਾ। ਇਸ ਸਬੰਦੀ ਜਿਲ੍ਹਾ ਪ੍ਰਧਾਨ ਅਮਰੀਕ ਸਿੰਘ ਗੰਢੂਆਂ ਅਤੇ ਜਿਲ੍ਹਾ ਜਰਨਲ ਸਕੱਤਰ ਦਰਬਾਰਾ ਸਿੰਘ ਛਾਜਲਾ ਨੇ ਕਿਹਾ ਕਿ ਦੇਸ਼ ਦਾ ਅੰਨਦਾਤਾ ਅੱਜ ਮੰਡੀਆਂ ਚ ਰੁਲ ਰਿਹਾ ਹੈ।

 ਕਿਹਾ, ਡੀਏਪੀ ਖਾਦ ਨੂੰ ਲੈ ਕੇ ਕਿਸਾਨਾਂ ਦੀ ਲੁੱਟ ਬੰਦ ਕੀਤੀ ਜਾਵੇ

ਕਿਸਾਨ ਇੱਕ-ਇੱਕ ਹਫਤੇ ਤੋਂ ਮੰਡੀਆਂ ਵਿੱਚ ਖੱਜਲ ਖੁਆਰ ਹੋ ਰਹੇ ਹਨ। ਪਰ ਪੰਜਾਬ ਅਤੇ ਕੇਂਦਰ ਸਰਕਾਰ ਕੁੰਭ ਕਰਨੀ ਨੀਂਦ ਸੁੱਤੀਆਂ ਪਈਆਂ ਹਨ ਇੱਕ ਪਾਸੇ ਜੀਰੀ ਦੀ ਖਰੀਦ ਲਈ ਕਿਸਾਨ ਮੰਡੀਆਂ ਰੁਲ ਰਿਹਾ ਹੈ। ਦੂਜੇ ਪਾਸੇ ਡੀ ਏ ਪੀ ਖਾਦ ਨੂੰ ਲੈ ਕੇ ਕਿਸਾਨ ਭੱਬਲ ਭੂਸੇ ਵਿੱਚ ਹੈ। ਮੁਨਾਫਾ ਖੋਰਾਂ ਦੇ ਗੁਦਾਮ ਡੀਏਪੀ ਨਾਲ ਭਰੇ ਪਏ ਹਨ। ਡੀਏਪੀ ਨੂੰ ਲੈ ਕੇ ਵੱਡੇ ਪੱਧਰ ’ਤੇ ਕਿਸਾਨਾਂ ਦੀ ਲੁੱਟ ਹੋ ਰਹੀ ਹੈ। 200 ਤੋਂ ਲੈ ਕੇ 300 ਤੱਕ ਗੱਟੇ ਮਗਰ ਵੱਧ ਵਸੂਲੇ ਜਾ ਰਹੇ ਹਨ। ਅਤੇ ਡੀਏਪੀ ਨਾਲ ਨੈਨੋ ਯੂਰੀਆ ਤੇ ਹੋਰ ਡੁਪਲੀਕੇਟ ਦਵਾਈਆਂ ਕਿਸਾਨਾਂ ਨੂੰ ਧੱਕੇ ਨਾਲ ਦਿੱਤੀਆਂ ਜਾ ਰਹੀਆਂ ਹਨ। Farmers Protest News

ਇਹ ਵੀ ਪੜ੍ਹੋ: Punjab Panchayat Elections: ਕੈਮਰੇ ਦੀ ਨਜ਼ਰ ’ਚ ਰਹੇਗਾ ਪੰਚਾਇਤੀ ਚੋਣਾਂ ’ਚ ਹਰ ਬੂਥ

ਇਸ ਮੌਕੇ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਜੀਰੀ ਦੀ ਪਰਾਲੀ ਦਾ ਯੋਗ ਪ੍ਰਬੰਧ ਕਰੇ ਜੇਕਰ ਉਪਰੋਕਤ ਮੰਗਾਂ ਵੱਲ ਸਰਕਾਰ ਨੇ ਧਿਆਨ ਨਾ ਦਿੱਤਾ ਤਾਂ ਆਉਣ ਵਾਲੇ ਸੰਘਰਸ਼ ਤਿੱਖੇ ਹੋਣਗੇ। ਇਸ ਲਈ ਮਿਤੀ 13 ਅਕਤੂਬਰ 2024 ਨੂੰ 12 ਤੋਂ 3 ਵਜੇ ਤੱਕ ਜ਼ਿਲ੍ਹਾ ਸੰਗਰੂਰ ਵੱਲੋਂ ਸਨਾਮ ਵਿਖੇ ਰੇਲਾਂ ਦਾ ਚੱਕਾ ਜਾਮ ਕੀਤਾ ਜਾਵੇਗਾ। ਰੇਲ ਚੱਕਾ ਜਾਮ ਨੂੰ ਲੈ ਕੇ ਸਨਾਮ ਬਲਾਕ ਤੇ ਦਰਜਣਾਂ ਪਿੰਡਾਂ ਵਿੱਚ ਬੈਨ ਪ੍ਰਚਾਰ ਕੀਤਾ ਗਿਆ ਅਤੇ ਲੋਕਾਂ ਨੂੰ ਰੇਲ ਜਾਮ ਵਿੱਚ ਵੱਧ ਚੜ ਕੇ ਹਿੱਸਾ ਲੈਣ ਦੀ ਅਪੀਲ ਕੀਤੀ ਗਈ। ਅੱਜ ਦੇ ਬੈਨ ਪ੍ਰਚਾਰ ਦੀ ਅਗਵਾਈ ਬਲਾਕ ਦੇ ਜਨਰਲ ਸਕੱਤਰ ਰਾਮ ਸਰਨ ਸਿੰਘ ਉਗਰਾਹਾਂ ਅਤੇ ਸੁਨਾਮ ਬਲਾਕ ਦੇ ਪ੍ਰੈਸ ਸਕੱਤਰ ਸੁਖਪਾਲ ਸਿੰਘ ਮਾਣਕ ਕਣਕਵਾਲ ਨੇ ਕੀਤੀ। ਇਸ ਮੌਕੇ ਬਲਾਕ ਦੇ ਨੌਜਵਾਨ ਆਗੂ ਮਨੀ ਸਿੰਘ ਭੈਣੀ ਅਤੇ ਜੀਤ ਸਿੰਘ ਗੰਢੂਆਂ ਹਾਜ਼ਰ ਸਨ।