‘ਜਿੰਨਾਂ ਸਮਾਂ ਮੁਆਵਜ਼ੇ ਲਈ ਸਮਾਂ ਤੈਅ ਨਹੀਂ ਹੁੰਦਾ, ਨਹੀਂ ਬੰਦ ਕਰਨ ਦਿਆਂਗੇ ਸੂਏ ਦਾ ਪਾੜ’
(ਸੁਖਜੀਤ ਮਾਨ) ਮਾਨਸਾ। ਜ਼ਿਲ੍ਹੇ ਦੇ ਪਿੰਡ ਤਾਮਕੋਟ ਅਤੇ ਰੱਲਾ ਦਰਮਿਆਨ ਬੀਤੀ ਰਾਤ ਟੁੱਟੇ ਸੂਏ ਦਾ ਬੰਨ੍ਹ ਹਾਲੇ ਨਹੀਂ ਪੂਰਿਆ ਗਿਆ ਕਿਸਾਨਾਂ ਨੇ ਪ੍ਰਸ਼ਾਸ਼ਨ ਨੂੰ ਚਿਤਾਵਨੀ ਦਿੱਤੀ ਹੈ ਕਿ ਮੁਆਵਜੇ ਲਈ ਸਮਾਂ ਤੈਅ ਨਾ ਹੋਣ ਤੱਕ ਪਾੜ ਨਹੀਂ ਭਰਨ ਦਿੱਤਾ ਜਾਵੇਗਾ। Farmers Warned
ਵੇਰਵਿਆਂ ਮੁਤਾਬਿਕ ਬੀਤੀ ਰਾਤ ਪਿੰਡ ਤਾਮਕੋਟ ਅਤੇ ਰੱਲਾ ਵਿਚਕਾਰ ਸੂਆ ਟੁੱਟਣ ਕਾਰਨ ਕਰੀਬ 500 ਏਕੜ ਜ਼ਮੀਨ ’ਚ ਪਾਣੀ ਭਰ ਗਿਆ ਇਸ ਪਾਣੀ ਨਾਲ ਕਿਸਾਨਾਂ ਦੀ ਕਣਕ ਅਤੇ ਆਲੂ ਆਦਿ ਦੀ ਫਸਲ ਤਬਾਹ ਹੋ ਗਈ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਅੱਜ ਪਾੜ ਪੂਰਿਆ ਜਾਣਾ ਸੀ ਪਰ ਕਿਸਾਨਾਂ ਨੇ ਪਾੜ ਨਾ ਭਰਨ ਦੀ ਇਹ ਕਹਿ ਕੇ ਚਿਤਾਵਨੀ ਦਿੱਤੀ ਹੈ ਕਿ ਜਿੰਨਾਂ ਸਮਾਂ ਮੁਆਵਜ਼ੇ ਲਈ ਸਮਾਂ ਤੈਅ ਨਹੀਂ ਕੀਤਾ ਜਾਂਦਾ ਓਨਾਂ ਸਮਾਂ ਪਾੜ ਨਹੀਂ ਭਰਨ ਦਿਆਂਗੇ । Farmers Warned
ਇਹ ਵੀ ਪਡ਼੍ਹੋ: ਮੁੱਦੇ ਮੂੰਹ ਡਿੱਗੇ ਆਲੂਆਂ ਦੇ ਭਾਅ ਦੇ ਸਤਾਏ ਕਿਸਾਨਾਂ ਵੱਲੋਂ ਆਲੂਆਂ ਦੀ ਪੁਟਾਈ ਬੰਦ
ਕਿਸਾਨ ਬਲਦੇਵ ਸਿੰਘ ਅਤੇ ਜਗਸੀਰ ਸਿੰਘ ਨੇ ਦੱਸਿਆ ਕਿ ਉਹਨਾਂ ਦੀ 500 ਏਕੜ ਦੇ ਕਰੀਬ ਕਣਕ ਅਤੇ ਆਲੂ ਦੀ ਫਸਲ ਪਾਣੀ ’ਚ ਡੁੱਬ ਗਈ। ਪ੍ਰਸ਼ਾਸ਼ਨ ਨੇ ਭਾਵੇਂ ਮੁਆਵਜੇ ਲਈ ਗਿਰਦਾਵਰੀ ਸ਼ੁਰੂ ਕਰਵਾ ਦਿੱਤੀ ਪਰ ਮੁਆਵਜ਼ੇ ਲਈ ਹਾਲੇ ਕੋਈ ਇਹ ਤੈਅ ਨਹੀਂ ਕੀਤਾ ਗਿਆ ਕਿ ਕਦੋਂ ਮੁਆਵਜ਼ਾ ਦਿੱਤਾ ਜਾਵੇਗਾ ਜਿਸ ਕਾਰਨ ਕਿਸਾਨਾਂ ’ਚ ਰੋਸ ਹੈ । ਕਿਸਾਨਾਂ ਨੇ ਕਿਹਾ ਕਿ ਉਨ੍ਹਾਂ ਦਾ ਨੁਕਸਾਨ ਇਹ ਪਹਿਲੀ ਵਾਰ ਨਹੀਂ ਹੋਇਆ ਸਗੋਂ ਪਹਿਲਾਂ ਵੀ ਫਸਲਾਂ ਦੇ ਹੋਏ ਨੁਕਸਾਨ ਦਾ ਹਾਲੇ ਤੱਕ ਮੁਆਵਜ਼ਾ ਨਹੀਂ ਦਿੱਤਾ ਗਿਆ ਕਿਸਾਨਾਂ ਨੇ ਮੰਗ ਕੀਤੀ ਕਿ ਛੇਤੀ ਮੁਆਵਜ਼ਾ ਦੇਣ ਦਾ ਸਮਾਂ ਤੈਅ ਕੀਤਾ ਜਾਵੇ ਤਾਂ ਜੋ ਉਨ੍ਹਾਂ ਦੇ ਫਸਲਾਂ ਦੇ ਹੋਏ ਨੁਕਸਾਨ ਦੀ ਭਰਪਾਈ ਹੋ ਸਕੇ।