Sangrur News: 15 ਮਾਉਸਚਰ ਹੋਣ ਦੇ ਬਾਵਜੂਦ ਵੀ ਝੋਨੇ ਵੀ ਨਹੀਂ ਕੀਤੀ ਜਾ ਰਹੀ ਖਰੀਦ: ਕਿਸਾਨ ਆਗੂ
Sangrur News: ਲਹਿਰਾਗਾਗਾ (ਰਾਜ ਸਿੰਗਲਾ)। ਭਾਰਤੀ ਕਿਸਾਨ ਯੂਨੀਅਨ ਏਕਤਾ ਮਲਵਈ ਦੇ ਪਿੰਡ ਇਕਾਈ ਦੇ ਪ੍ਰਧਾਨ ਰਾਜਿੰਦਰ ਸਿੰਘ ਰਾਮਗੜ੍ਹ ਸੰਧੂਆਂ ਦੀ ਅਗਵਾਈ ਹੇਠ ਨਜਦੀਕ ਲਹਿਰਾਗਾਗਾ ਵਿਖੇ ਪਿੰਡ ਦੇ ਕਿਸਾਨਾਂ ਵੱਲੋਂ ਪਨਸਪ ਕੰਪਨੀ ਦੇ ਇੰਸਪੈਕਟਰ ਦਾ ਘਿਰਾਓ ਕੀਤਾ ਗਿਆ। ਕਿਸਾਨਾਂ ਦਾ ਕਹਿਣਾ ਸੀ ਕਿ 15 ਮਾਉਸਚਰ ਵਾਲੇ ਝੋਨੇ ਦੀ ਵੀ ਖਰੀਦ ਨਹੀਂ ਕੀਤੀ ਜਾ ਰਹੀ ਮੰਡੀ ਵਿੱਚ ਝੋਨੇ ਦੇ ਅੰਬਾਰ ਲੱਗੇ ਹੋਏ ਹਨ। ਸੈਲਰ ਮਾਲਕਾਂ ਅਤੇ ਪ੍ਰਸਾਸਨ ਦੀ ਮਿਲੀ ਭੁਗਤ ਕਾਰਨ ਕਿਸਾਨਾਂ ਨੂੰ ਮੰਡੀਆਂ ਵਿੱਚ ਰੁਲਣ ਲਈ ਮਜ਼ਬੂਰ ਹੋਣਾ ਪੈ ਰਿਹਾ ਹੈ।
ਬਲਾਕ ਆਗੂ ਕੁਲਦੀਪ ਸਿੰਘ ਰਾਮਗੜ੍ਹ ਸੰਧੂਆਂ ਨੇ ਕਿਹਾ ਕਿ ਝੋਨੇ ਦੀ ਖਰੀਦ ਤੋਂ ਪਹਿਲਾਂ ਪੰਜਾਬ ਸਰਕਾਰ ਕਿਸਾਨਾਂ ਨੂੰ ਮੰਡੀਆਂ ਵਿੱਚ ਨਾ ਰੁਲਣ ਅਤੇ ਸੁਚੱਜੇ ਪ੍ਰਬੰਧ ਕਰਨ ਦੇ ਦਾਅਵੇ ਕਰਦੀ ਸੀ ਉਹ ਅੱਜ ਗਰਾਉਂਡ ਪੱਧਰ ’ਤੇ ਫੇਲ ਹੁੰਦੇ ਸਾਬਤ ਹੋ ਰਹੇ ਹਨ। ਪਨਸਪ ਦੇ ਮਨੈਜਰ ਮਨਦੀਪ ਸਿੰਘ ਨੇ ਸਾਰੀ ਮੰਡੀ ਖਾਲੀ ਕਰਨ ਦਾ ਕਿਸਾਨਾਂ ਨੂੰ ਵਿਸ਼ਵਾਸ ਦਿਵਾਉਣ ਤੋਂ ਬਾਅਦ ਕਿਸਾਨਾਂ ਵਲੋਂ 3 ਵਜੇ ਸ਼ਾਮ ਨੂੰ ਇੰਸਪੈਕਟਰ ਦਾ ਘਿਰਾਓ ਛੱਡ ਦਿੱਤਾ ਗਿਆ। ਮੌਕੇ ’ਤੇ ਝੋਨੇ ਦੀ ਬੋਲੀ ਲਗਵਾਈ ਗਈ।
Read Also : ਸੀਬੀਆਈ ਨੇ ਪੰਜਾਬ ਡੀਆਈਜੀ ਭੁੱਲਰ ਦੇ ਫਾਰਮ ਹਾਊਸ ’ਤੇ ਮਾਰਿਆ ਛਾਪਾ
ਭਾਰਤੀ ਕਿਸਾਨ ਯੂਨੀਅਨ ਏਕਤਾ ਮਲਵਈ ਵਲੋਂ ਸਰਕਾਰ ਤੋਂ ਮੰਗ ਕੀਤੀ ਕਿ 17% ਮਾਉਸਚਰ ਵਾਲੀ ਸਰਤ ਖਤਮ ਕੀਤੀ ਜਾਵੇ। ਧੱਕੇ ਨਾਲ ਮੰਡੀਆਂ ਵਿੱਚ ਨਿਜੀ ਮਾਉਸਚਰ ਮੀਟਰ ਲੈ ਕੇ ਘੁਮ ਰਹੇ ਪ੍ਰਾਈਵੇਟ ਵਪਾਰੀਆਂ ਉਤੇ ਕਾਰਵਾਈ ਕੀਤੀ ਜਾਵੇ। ਇਸ ਮੌਕੇ ਜਥੇਬੰਦੀ ਦੇ ਸੂਬਾ ਆਗੂ ਧਰਮਿੰਦਰ ਸਿੰਘ ਭਾਈ ਕੀ ਪਿਸੌਰ ਅਤੇ ਹਰਜਿੰਦਰ ਸਿੰਘ ਨੰਗਲਾ ਵਿਸੇਸ ਤੌਰ ’ਤੇ ਕਿਸਾਨਾਂ ਨੂੰ ਸਬੋਧਨ ਕਰਨ ਲਈ ਪਹੁੰਚੇ।














