ਦੌਰੇ ‘ਤੇ ਆਏ ਮੁੱਖ ਮੰਤਰੀ ਅਮਰਿੰਦਰ  ਨੂੰ ਕਰਨਾ ਪਿਆ ਕਿਸਾਨਾਂ ਦੇ ਰੋਹ ਦਾ ਸਾਹਮਣਾ

Farmers, Sloganeering, Amrinder Singh, CM, Punjab

ਸੁਖਜੀਤ ਮਾਨ/ਗੁਰਜੀਤ ਸ਼ੀਂਹ, ਮਾਨਸਾ/ਝੁਨੀਰ:  ਜ਼ਿਲ੍ਹਾ ਮਾਨਸਾ ‘ਚ ਚਿੱਟੀ ਮੱਖੀ ਤੋਂ ਪ੍ਰਭਾਵਿਤ ਖੇਤਾਂ ਦਾ ਦੌਰਾ ਕਰਨ ਆਏ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਕਿਸਾਨਾਂ ਮਜ਼ਦੂਰਾਂ ਦੇ ਰੋਹ ਦਾ ਸਾਹਮਣਾ ਕਰਨਾ ਪਿਆ ਇਸ ਮੌਕੇ ਝੁਨੀਰ ਕਸਬੇ ਦੇ ਪਿੰਡ ਸਾਹਨੇਵਾਲੀ ਵਿਖੇ ਨਰਮੇ ਦੇ ਖੇਤਾਂ ਵਿੱਚ ਕਿਸਾਨਾਂ ਨੂੰ ਮਿਲਕੇ ਮੁੱਖ ਮੰਤਰੀ ਨੇ ਮੁਆਵਜੇ ਆਦਿ ਦਾ ਸੰਭਾਵਿਤ ਐਲਾਨ ਕਰਨਾ ਸੀ ਪਰ ਅਜਿਹਾ ਨਾ ਹੋਣ ‘ਤੇ ਉੱਥੇ ਬੈਠੇ ਦਰਜਨਾਂ ਕਿਸਾਨ ਯੂਨੀਅਨ ਦੇ ਆਗੂਆਂ ਅਤੇ ਮਜ਼ਦੂਰ ਮੁਕਤੀ ਮੋਰਚਾ ਦੇ ਆਗੂਆਂ  ਨੇ ਜੋਰਦਾਰ ਨਾਅਰੇਬਾਜੀ ਸ਼ੁਰੂ ਕਰ ਦਿੱਤੀ ਕਿਸਾਨਾਂ ਦੇ ਰੋਹ ਨੂੰ ਭਾਂਪਦਿਆਂ ਮੁੱਖ ਮੰਤਰੀ ਅੱਧਾ ਘੰਟਾ ਰੁਕਣ ਤੇ ਵਾਹੇ ਹੋਏ ਨਰਮੇ ‘ਚ ਜਾਣ ਲਈ ਮਜਬੂਰ ਹੋਏ

ਮਜਦੂਰ ਮੁਕਤੀ ਮੋਰਚਾ ਅਤੇ ਕਿਸਾਨ ਯੂਨੀਅਨ (ਉਗਰਾਹਾਂ) ਵੱਲੋਂ ਨਾਅਰੇਬਾਜੀ

ਕੈਪਟਨ ਦੀ ਇਸ ਆਮਦ ਮੌਕੇ ਮਜਦੂਰ ਮੁਕਤੀ ਮੋਰਚਾ ਅਤੇ ਕਿਸਾਨ ਯੂਨੀਅਨ (ਉਗਰਾਹਾਂ) ਵੱਲੋਂ ਨਾਅਰੇਬਾਜੀ ਕੀਤੀ ਗਈ ਪਿੰਡ ਖਿਆਲਾਂ ਕਲਾਂ ਵਿਖੇ ਵੀ ਮੁੱਖ ਮੰਤਰੀ ਸਿਰਫ ਪੀੜ੍ਹਤ ਕਿਸਾਨ ਮਲਕੀਤ ਸਿੰਘ ਨੂੰ ਹੀ ਮਿਲੇ  ਭਾਕਿਯੂ ਉਗਰਾਹਾਂ ਦੇ ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀ ਬਾਘਾ ਨੇ ਆਖਿਆ ਕਿ ਨਰਮੇ ਦੇ ਮੁਆਵਜੇ ਸਮੇਤ ਹੋਰ ਮੰਗਾਂ ਦੀ ਪੂਰਤੀ ਲਈ ਮੰਗ ਪੱਤਰ ਦੇਣ ਲਈ ਮੌਕੇ ‘ਤੇ ਮੌਜੂਦ ਸੀ ਪਰ ਮੁੱਖ ਮੰਤਰੀ ਨੂੰ ਸੌਖਾ ਨਹੀਂ ਮਿਲਿਆ ਜਾ ਸਕਿਆ ਉਨ੍ਹਾਂ ਆਖਿਆ ਕਿ ਜੇਕਰ ਮੁੱਖ ਮੰਤਰੀ ਕਿਸਾਨਾਂ ਦਾ ਦਰਦ ਸੁਣਨ ਲਈ ਹੀ ਆਏ ਸਨ ਤਾਂ ਉਨ੍ਹਾਂ ਦਾ ਫਰਜ਼ ਬਣਦਾ ਸੀ ਕਿ ਉਹ ਖੁੱਲ੍ਹਾ ਟਾਈਮ ਕੱਢਕੇ ਕਿਸਾਨਾਂ ਨਾਲ ਗੱਲ ਕਰਦੇ ਪਰ ਅਜਿਹਾ ਨਹੀਂ ਹੋਇਆ ਉਨ੍ਹਾਂ ਆਖਿਆ ਕਿ ਮੁੱਖ ਮੰਤਰੀ ਦੇ ਇਸ ਰਵੱਈਏ ਕਾਰਨ ਹੀ ਉਨ੍ਹਾਂ ਨੂੰ ਮਜ਼ਬੂਰੀ ਵੱਸ ਨਾਅਰੇਬਾਜੀ ਕਰਨੀ ਪਈ ਨਾਅਰੇਬਾਜੀ ਉਪਰੰਤ ਹੀ ਮੁੱਖ ਮੰਤਰੀ ਨੇ ਉਨ੍ਹਾਂ ਤੋਂ ਮੰਗ ਪੱਤਰ ਹਾਸਿਲ ਕੀਤਾ

 ਕਰਜ਼ਾ ਮਾਫੀ ਨੂੰ ਲਾਗੂ ਕਰਨ ਦੀ ਪ੍ਰਕਿਰਿਆ ਚੱਲ ਰਹੀ ਹੈ:ਮੁੱਖ ਮੰਤਰੀ

ਕਿਸਾਨ ਰੋਹ ਤੋਂ ਬਾਅਦ ਪ੍ਰਭਾਵਿਤ ਫਸਲ ਦਾ ਜਾਇਜ਼ਾ ਲੈਣ ਮੌਕੇ ਕਿਸਾਨਾਂ ਨਾਲ ਗੱਲਬਾਤ ਦੌਰਾਨ ਮੁੱਖ ਮੰਤਰੀ ਨੇ ਆਖਿਆ ਕਿ ਨਕਲੀ ਕੀਟਨਾਸ਼ਕਾਂ ਦੀ ਸਪਲਾਈ ਲਈ ਜ਼ਿੰਮੇਵਾਰ ਲੋਕਾਂ ਨੂੰ ਕਿਸੇ ਵੀ ਸੂਰਤ ‘ਚ ਬਖਸ਼ਿਆ ਨਹੀਂ ਜਾਏਗਾ ਅਤੇ ਉਨ੍ਹਾਂ ਖਿਲਾਫ ਕਰੜੀ ਕਾਰਵਾਈ ਕੀਤੀ ਜਾਵੇਗੀ ਉਨ੍ਹਾਂ ਆਖਿਆ ਕਿ ਜੇਕਰ ਖੇਤੀਬਾੜੀ ਵਿਭਾਗ ਦੇ ਕਰਮਚਾਰੀ ਵੀ ਅਣਗਹਿਲੀ ਵਰਤਣ ਦਾ ਦੋਸ਼ੀ ਪਾਏ ਗਏ ਤਾਂ ਉਨ੍ਹਾਂ ਨੂੰ ਵੀ ਸਜ਼ਾ ਭੁਗਤਣੀ ਪਵੇਗੀ। ਮੁੱਖ ਮੰਤਰੀ ਨੇ ਕਿਸਾਨਾਂ ਨੂੰ ਖੁਦਕੁਸ਼ੀਆਂ ਦੇ ਰਾਹ ‘ਤੇ ਨਾ ਤੁਰਣ ਦੀ ਅਪੀਲ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੀ ਸਰਕਾਰ ਵੱਲੋਂ ਐਲਾਨ ਕੀਤੇ ਗਏ ਕਰਜ਼ਾ ਮਾਫੀ ਨੂੰ ਲਾਗੂ ਕਰਨ ਦੀ ਪ੍ਰਕਿਰਿਆ ਚੱਲ ਰਹੀ ਹੈ। ਉਨ੍ਹਾਂ ਨੇ ਕਿਸਾਨਾਂ ਨੂੰ ਮੁੜ ਭਰੋਸਾ ਦਿਵਾਇਆ ਕਿ ਕਾਸ਼ਤ ਦੇ ਚਾਰ ਮਹੀਨਿਆਂ ਦੌਰਾਨ ਉਨ੍ਹਾਂ ਨੂੰ ਨਿਰਵਿਘਨ ਬਿਜਲੀ ਸਪਲਾਈ ਮੁਹੱਈਆ ਕਰਾਈ ਜਾਵੇਗੀ।

ਸੂਬਾ ਸਰਕਾਰ ਕਿਸਾਨਾਂ ਪ੍ਰਤੀ ਫਿਕਰਮੰਦ: ਜਾਖੜ

ਇਸ ਮੌਕੇ ਪੰਜਾਬ ਪ੍ਰਦੇਸ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਸੂਬਾ ਸਰਕਾਰ ਕਿਸਾਨਾਂ ਪ੍ਰਤੀ ਫਿਕਰਮੰਦ ਹੈ  ਉਨ੍ਹਾਂ ਲਾਪ੍ਰਵਾਹ ਅਫਸਰਾਂ ਅਤੇ ਘਟੀਆ ਕੀਟਨਾਸਕ ਵੇਚਣ ਵਾਲਿਆਂ ਖਿਲਾਫ ਇਨਕੁਆਰੀ ਕਰਕੇ ਕਾਰਵਾਈ ਕਰਨ ਦਾ ਵੀ ਭਰੋਸਾ ਦਿਤਾ। ਇਸ ਮੌਕੇ  ਕਮਿਸਨਰ ਐਗਰੀਕਲਚਰ ਵਿਭਾਗ ਪੰਜਾਬ ਡਾ.ਬਲਵਿੰਦਰ ਸਿੰਘ ਸਿੱਧੂ ਅਤੇ ਡਾ.ਸੁਖਦੇਵ ਸਿੰਘ ਸਿੱਧੂ ਜੁਆਇੰਟ ਡਾਇਰੈਕਟਰ ਕਾਟਨ ਬੈਲਟ ਪੰਜਾਬ ਨੇ ਸਰਦੂਲਗੜ ਖੇਤਰ ਦੇ ਖੇਤੀਬਾੜੀ ਵਿਭਾਗ ਦੀ ਕਲਾਸ ਲਗਾਈ ਉਨ੍ਹਾਂ ਇਸ ਖੇਤਰ ਦੇ ਪਿੰਡ ਸਾਹਨੇਵਾਲੀ ਵਿਖੇ ਨੌਂ ਸੌ ਏਕੜ ਨਰਮੇ ਦੇ ਬੀਜ ਵਿਚੋਂ ਚਾਰ ਸੌ ਏਕੜ ਗੁਜਰਾਤੀ ਬੀਜ ਹੋਣ ਦੀ ਪੁਸ਼ਟੀ ਕੀਤੀ

ਇਸ ਮੌਕੇ ਜ਼ਿਲ੍ਹਾ ਖੇਤੀਬਾੜੀ ਅਫਸਰ ਡਾ. ਗੁਰਾਦਿੱਤਾ ਸਿੱਧੂ, ਅਜੀਤ ਇੰਦਰ ਸਿੰਘ ਮੋਫਰ ਸਾਬਕਾ ਵਿਧਾਇਕ ਸਰਦੂਲਗੜ, ਸਾਬਕਾ ਸਰਪੰਚ ਅਮਰੀਕ ਸਿੰਘ ਢਿਲੋਂ ਝੁਨੀਰ, ਪ੍ਰੋ ਜੀਵਨ ਦਾਸ ਬਾਵਾ, ਵਿਕਰਮ ਮੋਫਰ ਪ੍ਰਧਾਨ ਕਾਂਗਰਸ ਕਮੇਟੀ ਮਾਨਸਾ, ਡਾ. ਮੰਜੂ ਬਾਂਸਲ, ਸਾਬਕਾ ਚੈਅਰਮੈਨ ਗੁਰਸਰਨ ਸਿੰਘ ਮਾਖਾ, ਸੁਖਦਰਸਨ ਸਿੰਘ  ਖੁਡੀਆ, ਅਵਤਾਰ ਸਿੰਘ ਬਾਜੇਵਾਲਾ, ਸੁਖਵਿੰਦਰ ਸਿੰਘ ਸੁਖਾ ਭਾਊ ਅਤੇ  ਲੋਕ ਸਭਾ ਹਲਕਾ ਬਠਿੰਡਾ ਯੂਥ ਦੇ ਪ੍ਰਧਾਨ ਜਗਸੀਰ ਸਿੰਘ ਮੀਰਪੁਰ ਆਦਿ ਹਾਜਿਰ ਸਨ।

ਕੈਪਟਨ ਨਾਲ ਹੱਥ ਮਿਲਾਉਣ ਤੋਂ ਵਾਂਝੇ ਰਹੇ ਆਗੂ

ਇਸ ਮੌਕੇ ਜਿੱਥੇ ਕੈਪਟਨ ਅਮਰਿੰਦਰ ਨੂੰ ਆਪਣੀਆਂ ਮੰਗਾਂ ਸੰਬੰਧੀ ਮਿਲਣ ਆਏ ਕਾਂਗਰਸੀ ਵਰਕਰ ਅਤੇ ਕਿਸਾਨ ਨਾ ਮਿਲ ਸਕਣ ਕਾਰਨ ਮਾਯੂਸ ਵਿਖਾਈ ਦਿੱਤੇ ਉੱਥੇ ਹੀ ਆਦਰਸ ਸਕੂਲ ਵਿਚ ਬਣੇ ਹੈਲੀਪੈਡ ਮੌਕੇ ਵੀ ਬਹੁਤੇ ਕਾਂਗਰਸੀ ਆਗੂ ਮੁੱਖ ਮੰਤਰੀ ਨਾਲ ਹੱਥ ਮਿਲਾਉਣ ਤੋਂ ਵਾਂਝੇ ਰਹੇ ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।