Farmer Protest News: ਕਿਸਾਨਾਂ ਵੱਲੋਂ ਹਾਈਵੇ ਜਾਮ ਦੇ ਸੱਦੇ ਨੂੰ ਪੁਲਿਸ ਨੇ ਕੀਤਾ ਅਸਫਲ

Farmer Protest News
Farmer Protest News: ਕਿਸਾਨਾਂ ਵੱਲੋਂ ਹਾਈਵੇ ਜਾਮ ਦੇ ਸੱਦੇ ਨੂੰ ਪੁਲਿਸ ਨੇ ਕੀਤਾ ਅਸਫਲ

ਖਨੌਰੀ ਅਤੇ ਸ਼ੰਭੂ ਬਾਰਡਰ ਤੇ ਖਾਲੀ ਕਰਵਾਏ ਗਏ ਧਰਨੇ ਦੇ ਰੋਸ ਵੱਜੋਂ ਕਿਸਾਨਾ ਵਲੋਂ ਕੀਤਾ ਜਾਣਾ ਸੀ ਰੋਡ ਜਾਮ

Farmer Protest News: (ਗੁਰਪ੍ਰੀਤ ਪੱਕਾ) ਫ਼ਰੀਦਕੋਟ। ਕੱਲ੍ਹ ਰਾਤ ਖਨੌਰੀ ਅਤੇ ਸ਼ੰਭੂ ਬਾਰਡਰ ’ਤੇ ਪੰਜਾਬ ਸਰਕਾਰ ਵੱਲੋਂ ਕੀਤੀ ਕਾਰਵਾਈ ਜਿਸ ਵਿੱਚ 13 ਮਹੀਨਿਆਂ ਤੋਂ ਲੱਗੇ ਕਿਸਾਨਾਂ ਦੇ ਧਰਨੇ ਨੂੰ ਜਬਰੀ ਖਾਲੀ ਕਰਵਾਇਆ ਗਿਆ ਜਿਸ ਦੇ ਚਲਦੇ ਅੱਜ ਰੋਸ ਵਜੋਂ ਕਿਸਾਨ ਜਥੇਬੰਦੀਆਂ ਵੱਲੋਂ ਇੱਕ ਸੱਦਾ ਦਿੱਤਾ ਗਿਆ ਸੀ ਕਿ ਕਿਸਾਨਾਂ ਵੱਲੋਂ ਨੈਸ਼ਨਲ ਹਾਈਵੇ ਜਾਮ ਕਰਕੇ ਪੰਜਾਬ ਸਰਕਾਰ ਖਿਲਾਫ ਆਪਣਾ ਰੋਸ ਜਾਹਿਰ ਕੀਤਾ ਜਾਏਗਾ। ਫਰੀਦਕੋਟ ਵਿੱਚ ਹੀ ਅੱਜ ਵੱਡੀ ਗਿਣਤੀ ਵਿੱਚ ਕਿਸਾਨ ਟਹਿਣਾ ਟੀ ਪੁਆਇੰਟ ’ਤੇ ਇਕੱਠੇ ਹੋਏ ਸੀ ਜਿਨਾਂ ਵੱਲੋਂ ਨੈਸ਼ਨਲ ਹਾਈਵੇ 15 ਨੂੰ ਜਾਮ ਕੀਤੇ ਜਾਣਾ ਸੀ ਪਰ ਇਸ ਤੋਂ ਪਹਿਲਾਂ ਹੀ ਪੁਲਿਸ ਵੱਲੋਂ ਇਨਾ ਕਿਸਾਨਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਅਤੇ ਬੱਸਾਂ ਵਿੱਚ ਭਰ ਕੇ ਅਣਦੱਸੀ ਜਗ੍ਹਾਂ ’ਤੇ ਲਜਾਇਆ ਗਿਆ।

ਇਹ ਵੀ ਪੜ੍ਹੋ:Sunam News: ਕਿਸਾਨਾਂ ਨੇ ਕੇਂਦਰ ਅਤੇ ਪੰਜਾਬ ਸਰਕਾਰ ਦਾ ਪੁਤਲਾ ਸਾੜਿਆ

ਦੱਸ ਦਈਏ ਕਿ ਪੁਲਿਸ ਵੱਲੋਂ ਚੇਤਾਵਨੀ ਦਿੱਤੀ ਗਈ ਸੀ ਕਿ ਕਿਸੇ ਵੀ ਸ਼ਖਸ ਨੂੰ ਰੋਡ ਜਾਮ ਕਰਨ ਦੀ ਇਜ਼ਾਜਤ ਨਹੀਂ ਦਿੱਤੀ ਜਾਵੇਗੀ ਤਾਂ ਜੋ ਆਮ ਪਬਲਿਕ ਨੂੰ ਕੋਈ ਪਰੇਸ਼ਾਨੀ ਨਾ ਹੋਵੇ ਜਿਸ ਦੇ ਚੱਲਦੇ ਪੁਲਿਸ ਵੱਲੋਂ ਕਿਸਾਨਾਂ ਦੇ ਦਿੱਤੇ ਸੱਦੇ ਕਾਰਨ ਪਹਿਲਾਂ ਹੀ ਵੱਡੀ ਗਿਣਤੀ ਵਿੱਚ ਪੁਲਿਸ ਬਲ ਤਾਇਨਾਤ ਕੀਤਾ ਗਿਆ ਸੀ ਜਿਨਾਂ ਵੱਲੋਂ ਕਰੀਬ 200 ਤੋਂ ਜਿਆਦਾ ਕਿਸਾਨਾਂ ਨੂੰ ਅੱਜ ਡਿਟੇਨ ਕੀਤਾ ਗਿਆ ਅਤੇ ਉਹਨਾਂ ਨੂੰ ਬੱਸਾਂ ਜਰੀਏ ਅਣਦੱਸੀ ਜਗ੍ਹਾ ’ਤੇ ਲਿਜਾਇਆ ਗਿਆ ਹਾਲਾਂਕਿ ਕੁਝ ਕਿਸਾਨਾਂ ਵੱਲੋਂ ਹਾਲੇ ਵੀ ਕੋਸ਼ਿਸ਼ ਕੀਤੀ ਜਾ ਰਹੀ ਸੀ ਕਿ ਰੋਡ ਨੂੰ ਜਾਮ ਕੀਤਾ ਜਾਏ ਪਰ ਪੁਲਿਸ ਦੀ ਸਖਤੀ ਦੇ ਕਾਰਨ ਉਹਨਾਂ ਕਿਸਾਨਾਂ ਨੂੰ ਵੀ ਉਥੋਂ ਖਦੇੜਿਆ ਗਿਆ।

ਵੱਡੀ ਗਿਣਤੀ ’ਚ ਕਿਸਾਨਾਂ ਨੂੰ ਡੀਟੇਨ ਕਰ ਅਨਦੱਸੀ ਜਗ੍ਹਾ ’ਤੇ ਲਿਜਾਇਆ ਗਿਆ

ਪੁਲਿਸ ਵੱਲੋਂ ਬਹੁਤ ਹੀ ਤਰੀਕੇ ਨਾਲ ਕਿਸਾਨਾਂ ਨੂੰ ਸਮਝਾਇਆ ਗਿਆ ਕਿ ਉਹ ਸੜਕ ਜਾਮ ਨਾ ਕਰਨ ਅਤੇ ਆਪਣੇ-ਆਪਣੇ ਘਰੇ ਜਾਣ ਅਤੇ ਜੇਕਰ ਉਹ ਸੜਕ ਜਾਮ ਕਰਨ ਦੀ ਮਨਸ਼ਾ ਨਾਲ ਖੜੇ ਹਨ ਤਾਂ ਉਹਨਾਂ ਨੂੰ ਹਿਰਾਸਤ ਵਿੱਚ ਲੈ ਲਿਆ ਜਾਏਗਾ। ਦੂਜੇ ਪਾਸੇ ਕਿਸਾਨਾਂ ਨੇ ਵੀ ਪੁਲਿਸ ਦੀ ਧੱਕੇਸ਼ਾਹੀ ਦੇ ਖਿਲਾਫ ਆਪਣਾ ਰੋਸ ਜਾਹਿਰ ਕਰਦੇ ਕਿਹਾ ਕਿ ਪੰਜਾਬ ਸਰਕਾਰ ਲਗਾਤਾਰ ਕਿਸਾਨਾਂ ਨੂੰ ਅਤੇ ਉਹਨਾਂ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਅਤੇ ਜੋ ਵੀ ਸ਼ੰਭੂ ਬਾਰਡਰ ਅਤੇ ਖਨੋਰੀ ਬਾਰਡਰ ’ਤੇ ਕਾਰਵਾਈ ਕੀਤੀ ਗਈ ਹੈ ਉਸ ਦੀ ਨਿੰਦਾ ਕਰਦੇ ਹਨ। Farmer Protest News