Farmers Punjab: ਕਿਸਾਨਾਂ ਨੇ ਕੇਂਦਰ ਦਾ ਪੁਤਲਾ ਫੂਕ ਕੇ ਕੀਤਾ ਰੋਸ ਪ੍ਰਦਰਸ਼ਨ

Farmers Punjab
Farmers Punjab: ਕਿਸਾਨਾਂ ਨੇ ਕੇਂਦਰ ਦਾ ਪੁਤਲਾ ਫੂਕ ਕੇ ਕੀਤਾ ਰੋਸ ਪ੍ਰਦਰਸ਼ਨ

Farmers Punjab: ਮੋਗਾ (ਵਿੱਕੀ ਕੁਮਾਰ): ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਆਜ਼ਾਦ ਦੇ ਸੱਦੇ ’ਤੇ ਜ਼ਿਲ੍ਹਾ ਆਗੂ ਗੁਰਭਿੰਦਰ ਸਿੰਘ ਕੋਕਰੀ ਕਲਾਂ ਦੀ ਅਗਵਾਈ ਹੇਠ ਪ੍ਰਧਾਨ ਮੰਤਰੀ ਮੋਦੀ ਅਤੇ ਜੇ.ਡੀ. ਵੇਂਸ ਦਾ ਪੁਤਲਾ ਫੂਕਿਆ ਗਿਆ। ਇਸ ਮੌਕੇ ਸੂਬਾ ਆਗੂ ਲਖਵੀਰ ਸਿੰਘ ਦੌਧਰ ਵੀ ਹਾਜ਼ਰ ਹੋਏ। ਉਨ੍ਹਾਂ ਕਿਹਾ ਕਿ ਅਮਰੀਕਾ ਦੇ ਰਾਸ਼ਟਰਪਤੀ ਟਰੰਪ ਨੇ ਭਾਰਤ ਲਈ ਦਰਾਂਮਦ ਦਰਾਂ ਵਿਚ ਵਾਧਾ ਕਰਕੇ ਇੱਥੋਂ ਦੇ ਕਿਸਾਨ, ਮਜ਼ਦੂਰ, ਦੁਕਾਨਦਾਰ, ਛੋਟੇ ਕਾਰੋਬਾਰ ਅਤੇ ਸਮੁੱਚੇ ਖ਼ਪਤਕਾਰ ’ਤੇ ਮਣਾਂ-ਮੂਹੀਂ ਬੋਝ ਲੱਦ ਦਿੱਤਾ ਹੈ।

ਦੂਜੇ ਪਾਸੇ ਅਮਰੀਕਾ ਦੇ ਉਪ ਰਾਸ਼ਟਰਪਤੀ ਜੇ.ਡੀ. ਵੇਂਸ ਚਾਰ ਦਿਨਾਂ ਭਾਰਤ ਦੌਰੇ ’ਤੇ ਹਨ। ਵੇਂਸ ਮੋਦੀ ਸਮਝੌਤਿਆਂ ਰਾਹੀਂ ਬੀਜ, ਦੁੱਧ, ਪੋਲਟਰੀ ਫਾਰਮ, ਡੇਅਰੀ ਫਾਰਮ ਅਤੇ ਕਣਕ ਵਿੱਚ ਖੁੱਲੇ੍ਹ ਨਿਵੇਸ਼ ਲਈ ਹਰੀ ਝੰਡੀ ਦੇ ਦਿੱਤੀ ਗਈ ਹੈ। ਜਿਸ ਨਾਲ ਕਿਰਤੀ ਲੋਕਾਂ ਦਾ ਉਜਾੜਾ ਤੈਅ ਹੈ। Farmers Punjab

Read Also : IMD Alert Today: ਮੌਸਮ ਵਿਭਾਗ ਦਾ ਅਲਰਟ, ਘਰੋਂ ਨਿੱਕਲਣ ਤੋਂ ਪਹਿਲਾਂ ਪੜ੍ਹ ਲਓ ਇਹ ਖਬਰ

ਆਗੂਆਂ ਵੱਲੋਂ ਜੰਮੂ ਕਸ਼ਮੀਰ ਦੇ ਪਹਿਲਗਾਮ ਵਿੱਚ ਹੋਏ ਨਿਰਦੋਸ਼ ਸੈਲਾਨੀਆਂ ਅਤੇ ਸਥਾਨਕ ਲੋਕਾਂ ਦੇ ਵਹਿਸ਼ੀ ਕਤਲ਼ ਕਾਂਡ ਦੀ ਸਖ਼ਤ ਨਿੰਦਾ ਕੀਤੀ ਗਈ ਹੈ ਇਸਦੀ ਨਿਰਪੱਖ ਜਾਂਚ ਤੁਰੰਤ ਕੀਤੀ ਜਾਣੀ ਚਾਹੀਦੀ ਹੈ ਦੋਸ਼ੀ ਬਖ਼ਸ਼ੇ ਨਹੀਂ ਜਾਣੇ ਚਾਹੀਦੇ। ਇਸ ਘਟਨਾ ਨੂੰ ਕੌਮੀ ਨਫ਼ਰਤ ਦੀ ਰੰਗਤ ਦੇਣ ਵਾਲੇ ਵੀ ਵੱਡੇ ਦੋਸ਼ੀ ਸਮਝੇ ਜਾਣੇ ਚਾਹੀਦੇ ਹਨ। ਇਸ ਮੌਕੇ ਜ਼ਿਲ੍ਹਾ ਆਗੂ ਜਗਰਾਜ ਸਿੰਘ ਦੱਧਾਹੂਰ, ਸੁਖਜੀਤ ਸਿੰਘ, ਕਰਮਜੀਤ ਸਿੰਘ, ਤੋਤਾ ਸਿੰਘ ਦੌਧਰ, ਅਜਮੇਰ ਸਿੰਘ ਕਿਸ਼ਨਪੁਰਾ, ਗੁਰਦੀਪ ਸਿੰਘ ਮੀਨੀਆਂ ਸਮੇਤ ਹੋਰ ਕਿਸਾਨ ਹਾਜ਼ਰ ਸਨ।